ਜਦੋਂ ਤੋਂ ਮੇਰੇ ਪਿੰਡ ਦੀ
ਸਵੱਛ ਹਵਾ ਨੂੰ -
ਧੜੇਬੰਦੀ ਅਤੇ ਲੀਡਰੀ ਦੇ
ਜ਼ਹਿਰੀਲੇ ਕਣਾਂ ਨੇ ਦੂਸ਼ਿਤ ਕੀਤੈ
ਉਦੋਂ ਤੋਂ ਹੀ -
ਮੇਰੇ ਪਿੰਡ ਦੇ
ਹਰੇਕ ਬੰਦੇ ਦੀ ਸੋਚ ਦੇ ਫੇਫੜਿਆਂ ਨੂੰ
ਕੈˆਸਰ ਵਰਗੀ ਨਾ-ਮੁਰਾਦ ਬਿਮਾਰੀ
ਢਾਅ-ਢਾਅ ਮਾਰ ਰਹੀ ਏ !
ਲੜਾਈ ਘਰ ਦੀ ਹੁੰਦੀ ਏ
ਤੇ ਮਸਲਾ ਦਿੱਲੀ ਦੀ ਸਰਕਾਰ ਤੀਕ
ਘੜੀਸਿਆ ਜਾਂਦਾ ਏ
ਲੜਾਈ ਆਪਣੀ ਹੁੰਦੀ ਐ
ਤੇ ਬੇਗ਼ਾਨੇ ਇਸ ਨੂੰ
ਘਰ ਤੋਂ ਬਾਹਰ ਕੱਢ ਕੇ
ਸਾਡੀ ਇੱਜ਼ਤ ਦਾ ਤਮਾਸ਼ਾ ਬਣਾ
ਕਚਹਿਰੀ ਤਕ ਲੈ ਜਾਂਦੇ ਨੇ
ਜਿੱਥੇ ਸਾਡੇ ਸਵੈ-ਮਾਣ ਨੂੰ
ਕੇਸੋਂ ਫੜ੍ਹ ਕੇ ਘੜੀਸਿਆ ਜਾਂਦੈ
ਤੇ ਅਸੀਂ ਵੀ ਲੋਕਾਂ ਦੇ ਨਾਲ ਹੀ
ਮਦਾਰੀਆਂ ਦਾ ਖੇਲ੍ਹ ਖ਼ਤਮ ਹੋਣ ਵਾਂਗ
ਆਪਣੇ ’ਤੇ ਹੀ ਤਾੜੀਆਂ ਲਗਾ ਦਿੰਦੇ ਹਾਂ !
ਮਸਲਾ ਕੋਈ ਵੀ ਹੋਵੇ
ਕਿਸੇ ਦਾ ਵੀ ਹੋਵੇ
ਅੱਡੋ-ਅੱਡ ਰਾਜਨੀਤਿਕ ਪਾਰਟੀਆਂ ਪ੍ਰਤੀ
ਤਹਿ ਦਿਲੋਂ ਸ਼ਰਧਾ ਰੱਖਣ ਵਾਲੇ
ਸਾਡੇ ਪਿੰਡ ਦੇ ਸੰਤੂ ਤੇ ਬੰਤੂ ਭਰਾਵਾਂ ਨੇ
ਖ਼ਾਹਮਖ਼ਾਹ ਐਵੇਂ
ਟੰਗ ਅੜਾ ਹੀ ਦੇਣੀ ਹੁੰਦੀ ਏ ।
ਇਨ੍ਹਾਂ ਦੋਨਾਂ ਭਰਾਵਾਂ ਨੇ ਕਚਹਿਰੀ ’ਚ
ਹੋਰਾਂ ਪਿੰਡਾਂ ਦੇ ਮੁਕਾਬਲੇ
ਮੇਰੇ ਪਿੰਡ ਦੇ ਲੋਕਾਂ ਦੀ ਘਣਤਾ ’ਚ
ਚੋਖ਼ਾ ਵਾਧਾ ਕਰਕੇ
ਤਕਰੀਬਨ ਸਾਰਾ ਹੀ ਪਿੰਡ
ਤਰੀਕਾਂ ਭੁਗਤਣ ਲਾ ਦਿੱਤਾ ਏ
ਤੇ ਇਨ੍ਹਾਂ ਦੋਨ੍ਹਾਂ ਭਰਾਵਾਂ ਦੀ ਕੂਟਨੀਤੀ
ਸਾਰੇ ਪਿੰਡ ਦੀ ਸੋਚ ਨੂੰ ਸਾੜ ਰਹੀ ਏ !
ਮੇਰੇ ਪਿੰਡ ਦੇ ਬਸ ਹੁਣ
ਕੁਝ-ਕੁ ਘਰ ਹੀ ਬਾਕੀ ਬਚੇ ਨੇ
ਜਿਨ੍ਹਾਂ ਤੀਕ ਧੜੇਬੰਦੀ ਦੇ
ਵਾਵਰੋਲੇ ਦੀ ਹੱਦ ਹਾਲੇ ਪਸਰੀ ਨਹੀਂ
ਪਰ ਇਨ੍ਹਾਂ ਘਰਾਂ ਨੂੰ
ਹੁਣ ਬਾਕੀ ਸਭ ਟਿੱਚਰਾਂ ਕਰਦੇ ਨੇ
ਬਈ ਥੋਨੂੰ ਕੀ ਪਤੈ
ਕਚਹਿਰੀਆਂ ’ਚ ਕੰਮ ਕਿੱਦਾਂ ਹੁੰਦੇ ਨੇ !
ਇਨ੍ਹਾਂ ਘਰਾਂ ਦੇ -
ਹੁਣੇ-ਹੁਣੇ ਜਵਾਨ ਹੋਏ ਕਾਕਿਆਂ ਨੂੰ ਵੀ
ਅੱਜ-ਕੱਲ੍ਹ ਵਾਵਰੋਲਿਆਂ ਦੀ ’ਵਾ
ਗਰਮੀ ਦਾ ਪਸੀਨਾ
ਸੁਕਾਉਣ ਵਾਲੀ ਲੱਗ ਰਹੀ ਏ
ਲਗਦੈ ਇਹ ਵੀ ਹੁਣ
ਬਾਕੀ ਹਜੂਮ ਸੰਗ ਜਾ ਮਿਲਣਗੇ
ਬਸ, ਇਹੀ ਦਹਿਸ਼ਤੀ ਸੋਚ
ਮੇਰੇ ਦਿਲ ’ਤੇ ਵਾਰ-ਵਾਰ
ਚੋਟਾਂ ਮਾਰ ਰਹੀ ਏ !
ਸੋਚਦਾਂ -
ਮੇਰੇ ਪਿੰਡ ਦੀ ਸ਼ਾਂਤੀ ਦਾ ਕੀ ਬਣਿਐ
ਮੇਰੇ ਪਿੰਡ ਵਾਲੀ ਮਿੱਠੀ
ਭੂਤਪੂਰਵ ਪਿਆਰ ਦੀ ‘ਸਰਗਮ’ ਤਾਂ
ਜ਼ਮੀਨ ਦੀਆਂ ਹੇਠਲੀਆਂ ਪਰਤਾਂ ’ਚ ਦਬੀ ਹੋਈ
ਬੇਚਾਰੀ ਚਾਂਗਾਂ ਮਾਰ ਰਹੀ ਏ ਹਾਂ ਚਾਂਗਾਂ ਮਾਰ ਰਹੀ ਏ !
ਸਵੱਛ ਹਵਾ ਨੂੰ -
ਧੜੇਬੰਦੀ ਅਤੇ ਲੀਡਰੀ ਦੇ
ਜ਼ਹਿਰੀਲੇ ਕਣਾਂ ਨੇ ਦੂਸ਼ਿਤ ਕੀਤੈ
ਉਦੋਂ ਤੋਂ ਹੀ -
ਮੇਰੇ ਪਿੰਡ ਦੇ
ਹਰੇਕ ਬੰਦੇ ਦੀ ਸੋਚ ਦੇ ਫੇਫੜਿਆਂ ਨੂੰ
ਕੈˆਸਰ ਵਰਗੀ ਨਾ-ਮੁਰਾਦ ਬਿਮਾਰੀ
ਢਾਅ-ਢਾਅ ਮਾਰ ਰਹੀ ਏ !
ਲੜਾਈ ਘਰ ਦੀ ਹੁੰਦੀ ਏ
ਤੇ ਮਸਲਾ ਦਿੱਲੀ ਦੀ ਸਰਕਾਰ ਤੀਕ
ਘੜੀਸਿਆ ਜਾਂਦਾ ਏ
ਲੜਾਈ ਆਪਣੀ ਹੁੰਦੀ ਐ
ਤੇ ਬੇਗ਼ਾਨੇ ਇਸ ਨੂੰ
ਘਰ ਤੋਂ ਬਾਹਰ ਕੱਢ ਕੇ
ਸਾਡੀ ਇੱਜ਼ਤ ਦਾ ਤਮਾਸ਼ਾ ਬਣਾ
ਕਚਹਿਰੀ ਤਕ ਲੈ ਜਾਂਦੇ ਨੇ
ਜਿੱਥੇ ਸਾਡੇ ਸਵੈ-ਮਾਣ ਨੂੰ
ਕੇਸੋਂ ਫੜ੍ਹ ਕੇ ਘੜੀਸਿਆ ਜਾਂਦੈ
ਤੇ ਅਸੀਂ ਵੀ ਲੋਕਾਂ ਦੇ ਨਾਲ ਹੀ
ਮਦਾਰੀਆਂ ਦਾ ਖੇਲ੍ਹ ਖ਼ਤਮ ਹੋਣ ਵਾਂਗ
ਆਪਣੇ ’ਤੇ ਹੀ ਤਾੜੀਆਂ ਲਗਾ ਦਿੰਦੇ ਹਾਂ !
ਮਸਲਾ ਕੋਈ ਵੀ ਹੋਵੇ
ਕਿਸੇ ਦਾ ਵੀ ਹੋਵੇ
ਅੱਡੋ-ਅੱਡ ਰਾਜਨੀਤਿਕ ਪਾਰਟੀਆਂ ਪ੍ਰਤੀ
ਤਹਿ ਦਿਲੋਂ ਸ਼ਰਧਾ ਰੱਖਣ ਵਾਲੇ
ਸਾਡੇ ਪਿੰਡ ਦੇ ਸੰਤੂ ਤੇ ਬੰਤੂ ਭਰਾਵਾਂ ਨੇ
ਖ਼ਾਹਮਖ਼ਾਹ ਐਵੇਂ
ਟੰਗ ਅੜਾ ਹੀ ਦੇਣੀ ਹੁੰਦੀ ਏ ।
ਇਨ੍ਹਾਂ ਦੋਨਾਂ ਭਰਾਵਾਂ ਨੇ ਕਚਹਿਰੀ ’ਚ
ਹੋਰਾਂ ਪਿੰਡਾਂ ਦੇ ਮੁਕਾਬਲੇ
ਮੇਰੇ ਪਿੰਡ ਦੇ ਲੋਕਾਂ ਦੀ ਘਣਤਾ ’ਚ
ਚੋਖ਼ਾ ਵਾਧਾ ਕਰਕੇ
ਤਕਰੀਬਨ ਸਾਰਾ ਹੀ ਪਿੰਡ
ਤਰੀਕਾਂ ਭੁਗਤਣ ਲਾ ਦਿੱਤਾ ਏ
ਤੇ ਇਨ੍ਹਾਂ ਦੋਨ੍ਹਾਂ ਭਰਾਵਾਂ ਦੀ ਕੂਟਨੀਤੀ
ਸਾਰੇ ਪਿੰਡ ਦੀ ਸੋਚ ਨੂੰ ਸਾੜ ਰਹੀ ਏ !
ਮੇਰੇ ਪਿੰਡ ਦੇ ਬਸ ਹੁਣ
ਕੁਝ-ਕੁ ਘਰ ਹੀ ਬਾਕੀ ਬਚੇ ਨੇ
ਜਿਨ੍ਹਾਂ ਤੀਕ ਧੜੇਬੰਦੀ ਦੇ
ਵਾਵਰੋਲੇ ਦੀ ਹੱਦ ਹਾਲੇ ਪਸਰੀ ਨਹੀਂ
ਪਰ ਇਨ੍ਹਾਂ ਘਰਾਂ ਨੂੰ
ਹੁਣ ਬਾਕੀ ਸਭ ਟਿੱਚਰਾਂ ਕਰਦੇ ਨੇ
ਬਈ ਥੋਨੂੰ ਕੀ ਪਤੈ
ਕਚਹਿਰੀਆਂ ’ਚ ਕੰਮ ਕਿੱਦਾਂ ਹੁੰਦੇ ਨੇ !
ਇਨ੍ਹਾਂ ਘਰਾਂ ਦੇ -
ਹੁਣੇ-ਹੁਣੇ ਜਵਾਨ ਹੋਏ ਕਾਕਿਆਂ ਨੂੰ ਵੀ
ਅੱਜ-ਕੱਲ੍ਹ ਵਾਵਰੋਲਿਆਂ ਦੀ ’ਵਾ
ਗਰਮੀ ਦਾ ਪਸੀਨਾ
ਸੁਕਾਉਣ ਵਾਲੀ ਲੱਗ ਰਹੀ ਏ
ਲਗਦੈ ਇਹ ਵੀ ਹੁਣ
ਬਾਕੀ ਹਜੂਮ ਸੰਗ ਜਾ ਮਿਲਣਗੇ
ਬਸ, ਇਹੀ ਦਹਿਸ਼ਤੀ ਸੋਚ
ਮੇਰੇ ਦਿਲ ’ਤੇ ਵਾਰ-ਵਾਰ
ਚੋਟਾਂ ਮਾਰ ਰਹੀ ਏ !
ਸੋਚਦਾਂ -
ਮੇਰੇ ਪਿੰਡ ਦੀ ਸ਼ਾਂਤੀ ਦਾ ਕੀ ਬਣਿਐ
ਮੇਰੇ ਪਿੰਡ ਵਾਲੀ ਮਿੱਠੀ
ਭੂਤਪੂਰਵ ਪਿਆਰ ਦੀ ‘ਸਰਗਮ’ ਤਾਂ
ਜ਼ਮੀਨ ਦੀਆਂ ਹੇਠਲੀਆਂ ਪਰਤਾਂ ’ਚ ਦਬੀ ਹੋਈ
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ (142033)
ਮੋਬਾਈਲ ਨੰਬਰ- 8146541700

0 comments:
Speak up your mind
Tell us what you're thinking... !