ਬਾਬਾ ਜੀ ਕੋਈ ਕਰੋ ਕ੍ਰਿਪਾ, ਸਾਡੇ ਘਰੇ ਵੀ ਕੋਈ ਵੰਸ਼ ਨੂੰ ਚਲਾਉਣ ਵਾਲਾ ਆਵੇ,ਅਸੀਂ ਬੜੀ ਥਾਂ ਧੱਕੇ ਖਾ ਕੇ ਅਤੇ ਤੁਹਾਡਾ ਬਹੁਤ ਜਸ਼ ਸੁਣ ਕੇ ਬੜੀ ਆਸ ਨਾਲ ਤੁਹਾਡੇ ਪਾਸ ਆਏ ਹਾਂ। ਇਕ ਜੋੜੇ ਨੇ ਡੇਰੇ ਆ ਕੇ ਬਾਬੇ ਕੋਲ ਫਰਿਆਦ ਕੀਤੀ ?
ਬਾਬਾ-- ਆਉ ਭਾਗਾਂ ਵਾਲਿਉ ਬਿਲਕੁਲ ਠੀਕ ਥਾਂ ਤੇ ਆਏ ਹੋ । ਸਾਡੀ ਦਵਾਈ ਨਾਲ ਕਈਆਂ ਦੇ ਘਰੇ ਪੁਤੱਰ ਹੋਏ ਹਨ ।ਤੁਹਾਡੀ ਆਸਾ ਵੀ ਏਥੋਂ ਹੀ ਪੂਰੀ ਹੋਵੇਗੀ ॥ ਅਸੀਂ ਅਪਣੇ ਹਥੀਂ 'ਕੁਸ਼ਤੇ ਮਾਰਕੇ { ਭਸਮ ਕਰਕੇ } ਦਵਾਈ ਤਿਆਰ ਕਰਦੇ ਹਾਂ ।ਲਿਆ ਬਈ ਕਾਕਾ ਅੰਦਰੋਂ ਦਵਾਈ ਵਾਲਾ ਡੱਬਾ ਬਾਬੇ ਨੇ ਅਪਣੇ ਚੇਲੇ ਨੂੰ ਕਹਿਆ ।ਚੇਲੇ ਨੇ ਦਵਾਈ ਲਿਆ ਕੇ ਬਾਬੇ ਨੂੰ ਡੱਬਾ ਦਿੱਤਾ,ਆਹ ਲਉ ਦਵਾਈ ਐਤਕੀਂ ਤੁਹਾਡੇ ਘਰੇ ਸ਼ਰਤੀਆ ਮੁੰਡਾ ਹੋਵੇਗਾ । ਭਾਵੇਂ ਲਿਖਵਾ ਲਉ ।ਦਵਾਈ ਦੀ ਭੇਟਾ 5000/ ਰੁਪੈ ਹਨ।
ਮੁੰਡਾ ਹੋਣ ਤੇ ਡੇਰੇ ਆ ਕੇ ਅਖੰਡ ਪਾਠ ਜਰੂਰ ਕਰਵਾਉਣਾ ਹੋਵੇਗਾ ।
ਜੋੜੇ ਨੇ ਦਵਾਈ ਦੇ ਪੈਸੇ {ਪੰਜ ਹਜਾਰ 'ਚ ਪੁਤੱਰ ਕੋਈ ਮਹਿਂਗਾ ਤਾਂ ਨਹੀਂ}5000/ਰੁਪੈ ਦੇ ਕੇ ਦਵਾਈ ਝੋਲੇ 'ਚ ਪਾਈ।
ਏਨੀਂ ਦੇਰ ਨੂੰ ਇਕ ਸੇਵਾ ਦਾਰ ਨੇ ਆ ਕੇ ਬਾਬੇ ਨੂੰ ਕਿਹਾ,....ਬਾਬਾ ਜੀ ਤੁਹਾਡੇਪੁਤੱਰ ਦੇ ਘਰੇ ਚੌਥੀ ਕੁੜੀ ਹੋਈ ਐ ।
"ਬਾਬੇ ਨੇ ਖਬਰ ਲਿਆਉਣ ਵਾਲੇ ਨੂੰ ਘੂਰਿਆ"} ਤਾਂ ਉਹ ਚੁੱਪ ਕਰ ਗਿਆ ।
ਗਾਹਕ ਹੱਥੋਂ ਨਾ ਨਿਕਲ ਜਾਏ, ਗੱਲ ਬਣਾ ਕੇ ਕਹਿਣ ਲੱਗਾ ਮਾੜੀ ਕਿਸਮਤ ਇਸ ਮੁੰਡੇ ਦੀ ਦੁਨੀਆਂ ਦੇ ਘਰੀਂ ਸਾਡੀ "ਦਵਾਈ" ਨਾਲ
ਮੁੰਡੇ ਹੁੰਦੇ ਹਨ।ਪਰ ਇਨ੍ਹਾਂ ਸਾਡੇ ਪਾਸੋਂ ਦਵਾਈ ਹੀ ਨਹੀਂ ਲਈ, ਅੱਜਕਲ ਦੀ ਔਲਾਦ 'ਆਪ ਹੁਦਰੀ ਹੋਈ ਫਿਰਦੀ ਐ।ਇਨ੍ਹਾਂ ਲਈ
"ਘਰ ਦਾ ਜੋਗੀ ਜੋਗੜਾ" "ਬਾਹਰ ਦਾ ਜੋਗੀ ਸਿੱਧ" ਇਨ੍ਹਾਂ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ ?
ਜਿਹੜਾ ਜੋੜਾ ਦਵਾਈ ਲੈਣ ਆਇਆ ਸੀ ਉਹ ਧੰਨ ਬਾਬਾ ਜੀ-ਧੰਨ ਬਾਬਾ ਜੀ, ਕਹਿੰਦਾ ਚਲਿਆ ਗਿਆ ।
{{ ਬਾਬੇ ਦਾ 'ਚੇਲਾ ਇਕ ਪਾਸੇ ਖੜਾ ਸੋਚ ਰਿਹਾ ਸੀ, ਦਵਾਈ ਤਾਂ ਬਾਬੇ ਪਾਸੋਂ ਉਸਦੇ "ਨੂੰਹ ਪੁਤੱਰ" ਨੇ ਵੀ ਹਰ ਬਾਰ ਖਾਧੀ ਸੀ
ਇਨ੍ਹਾਂ ਦੇ ਮੁੰਡਾ ਕਿਉਂ ਨਹੀਂ ਹੋਇਆ ???}}
ਅੰਧਵਿਸ਼ਵਾਸੀ ਸ਼ਾਇਦ ਇਉਂ ਹੀ ਲੁੱਟੇ ਜਾਂਦੇ ਹਨ ?


0 comments:
Speak up your mind
Tell us what you're thinking... !