ਗੁਰਦੁਆਰਿਆਂ ਦੇ ਪ੍ਰਬੰਧਕ ਅੱਜ ਕੱਲ,
ਵੇਖੋ ਕਿਹੋ ਜਿਹਾ ਪ੍ਰਬੰਧ ਚਲਾਉਣ ਲੱਗ ਪਏ।
ਗੁਰਦੁਆਰਿਆਂ ‘ਚ’ ਨਾ ਗੁਰੂ ਦੀ ਗੱਲ ਕੋਈ,
ਰਲ ਮਿਲ ਗੁਰਮਤਿ ਨੂੰ ਦੂਰ ਭਜਾਉਣ' ਲੱਗ ਪਏ।
ਅਡੰਬਰ ਪਾਠਾਂ ਜਲੂਸਾਂ ਦੇ ਬਹੁਤ ਕਰਦੇ,
ਕੀਰਤਨ ਦਰਬਾਰ ਵੀ ਰੈਣ-ਸਬਾਈ ਕਰਵਾਉਣ ਲੱਗ ਪਏ।
ਆਗੂ ਗੁਰੂ ਘਰਾਂ ਦੇ ਵਾਪਾਰੀ ਬਣ ਬੈਠੇ,
ਹਰ ਪ੍ਰੋਗਰਾਮ ‘ਚ’ ਮੁਨਾਫਾ ਬਚਾਉਣ ਲੱਗ ਪਏ।
ਨਗਰ ਕੀਰਤਨ ਜਾਂ ਕੀਰਤਨ ਦਰਬਾਰ ਪਿੱਛੋਂ,
ਹਿਸਾਬ ਬੱਚਤ ਦਾ ਬਹਿ ਕੇ ਲਗਾਉਣ ਲੱਗ ਪਏ।
ਬੱਜ਼ਟ ਹੋ ਗਿਆ ਹਜਾਰਾਂ ਤੋ ਲੱਖਾਂ ਤੱਕ ਦਾ,
ਬੱਜ਼ਟ ਵਧਾਉਣ ਦੀਆਂ ਸਕੀਮਾਂ ਹੋਰ ਬਣਾਉਣ ਲੱਗ ਪਏ।
ਫਿਰ ਅਪਣੀ ਚੌਧਰ ਚਮਕਾਉਣ ਖਾਤਰ,
ਮਾਇਆ ਗੋਲਕਾਂ ਦੀ ਖੂਬ ਉਡਾਉਣ ਲੱਗ ਪਏ।
ਬਿੱਲੀ ਗਲ ਟੱਲੀ ਵਾਲੀ ਗੱਲ ਫੰਡਾਂ ਦਾ ਹਿਸਾਬ ਪੁੱਛਣਾ,
ਗੋਲਕ ਚੋਰ ਉਲਟਾ ਅੱਖਾਂ ਦਿਖਾਉਂਣ ਲੱਗ ਪਏ।
ਸਿੱਖੀ ਪਵੇ ਢੱਠੇ ਖੂਹ ਦੇ ਵਿੱਚ,
ਹੈਂਕੜ ਅਪਣੀ ਦੇ ਜਲਵੇ ਦਿਖਾਉਣ ਲੱਗ ਪਏ।
ਰਾਜਨੀਤੀ ਦੇ ਅਖਾੜੇ ਬਣਾ ਦਿੱਤੇ ਗੁਰੂ ਘਰ ਸਾਰੇ,
ਘੜ੍ਹੰਮ ਚੌਧਰੀ ਚੌਧਰ ਚਮਕਾਉਣ ਲੱਗ ਪਏ।
ਕਬਜ਼ਾ ਇੱਕ ਵਾਰੀ ਜੋ ਕਰ ਕੇ ਬਹਿ ਜਾਂਦੇ,
ਉਹ ਨਹੀ ਛੱਡਦੇ, ਲੋਕ ਖਿੱਚਕੇ ਲਾਹੁਣ ਲੱਗ ਪਏ।
ਹਰ ਪ੍ਰਧਾਨ ਬਾਹੂ ਬਲੀ ਬਣ ਬੈਠਾ ,
ਸਿੱਖ ਸੰਗਤਾਂ ਨੂੰ ਡਰਾ ਤੇ ਧਮਕਾਉਂਣ ਲੱਗ ਪਏ।
ਸਲਾਹ ਸੰਗਤਾਂ ਦੀ ਨੂੰ ਦਰ ਕਿਨਾਰ ਕਰਕੇ,
ਕਮੇਟੀਆਂ ਵਾਲੇ ਚੰਮ ਦੀਆਂ ਚਲਾਉਣ ਲੱਗ ਪਏ।
'ਗੁਰੂ ਗ੍ਰੰਥ ਜੀ' ਦੀ ਬਾਣੀ ਜਿਥੋਂ ਰੋਕਦੀ ਏ,
ਉਹੀ ਕਰਮ ਗੁਰਦੁਆਰਿਆਂ ‘ਚ ਫੈਲਾਉਣ ਲੱਗ ਪਏ।
ਜੇ ਗ੍ਰੰਥੀ ਕੋਈ ਹਿੰਮਤ ਕਰ ਟੋਕ ਬੈਠੇ,
ਡੰਡਾ ਡੇਰਾ ਚੁੱਕਵਾਂ ਤੁਰੰਤ ਭਜਵਾਉਣ ਲੱਗ ਪਏ।
"ਹਜੂਰੀ" ਗੁਰੂ ਗ੍ਰੰਥ ਦੀ ਛੁਡਵਾ ਗ੍ਰੰਥੀ ਤੋਂ,
“ਜੀ ਹਜੂਰੀ” ਖੁਦ ਦੀ ਕਰਵਾਉਣ ਲੱਗ ਪਏ।
ਜੋ ਪ੍ਰਚਾਰਕ ਕੋਈ ਗੁਰਮਤਿ ਤੇ ਦਏ ਪਹਿਰਾ,
ਫੇਰ ਨਹੀਂ ਬੁਲਾਉਣਾ ਇਸ ਨੂੰ ਮਤੇ ਪਕਾਉਣ 'ਲੱਗ ਪਏ।
ਰਾਗੀ' 'ਢਾਡੀ' ਜੋ ਚਾਪਲੂਸ ਬਾਜ਼ ਹੋਵੇ,
ਹਰ ਪ੍ਰੋਗਰਾਮ ਤੇ ਉਸੇ ਨੂੰ ਬੁਲਾਉਣ ਲੱਗ ਪਏ ।

ਕਮੇਟੀਆਂ ਵਾਲੇ "ਸੁਰਿੰਦਰ ਸਿੰਘਾ” ਅੱਜ ਕੱਲ,
ਆਪਣੇ ਆਪ ਨੂੰ "ਰੱਬ" ਅਖਵਾਉਣ ਲੱਗ ਪਏ॥
ਵੇਖੋ ਕਿਹੋ ਜਿਹਾ ਪ੍ਰਬੰਧ ਚਲਾਉਣ ਲੱਗ ਪਏ।
ਗੁਰਦੁਆਰਿਆਂ ‘ਚ’ ਨਾ ਗੁਰੂ ਦੀ ਗੱਲ ਕੋਈ,
ਰਲ ਮਿਲ ਗੁਰਮਤਿ ਨੂੰ ਦੂਰ ਭਜਾਉਣ' ਲੱਗ ਪਏ।
ਅਡੰਬਰ ਪਾਠਾਂ ਜਲੂਸਾਂ ਦੇ ਬਹੁਤ ਕਰਦੇ,
ਕੀਰਤਨ ਦਰਬਾਰ ਵੀ ਰੈਣ-ਸਬਾਈ ਕਰਵਾਉਣ ਲੱਗ ਪਏ।
ਆਗੂ ਗੁਰੂ ਘਰਾਂ ਦੇ ਵਾਪਾਰੀ ਬਣ ਬੈਠੇ,
ਹਰ ਪ੍ਰੋਗਰਾਮ ‘ਚ’ ਮੁਨਾਫਾ ਬਚਾਉਣ ਲੱਗ ਪਏ।
ਨਗਰ ਕੀਰਤਨ ਜਾਂ ਕੀਰਤਨ ਦਰਬਾਰ ਪਿੱਛੋਂ,
ਹਿਸਾਬ ਬੱਚਤ ਦਾ ਬਹਿ ਕੇ ਲਗਾਉਣ ਲੱਗ ਪਏ।
ਬੱਜ਼ਟ ਹੋ ਗਿਆ ਹਜਾਰਾਂ ਤੋ ਲੱਖਾਂ ਤੱਕ ਦਾ,
ਬੱਜ਼ਟ ਵਧਾਉਣ ਦੀਆਂ ਸਕੀਮਾਂ ਹੋਰ ਬਣਾਉਣ ਲੱਗ ਪਏ।
ਫਿਰ ਅਪਣੀ ਚੌਧਰ ਚਮਕਾਉਣ ਖਾਤਰ,
ਮਾਇਆ ਗੋਲਕਾਂ ਦੀ ਖੂਬ ਉਡਾਉਣ ਲੱਗ ਪਏ।
ਬਿੱਲੀ ਗਲ ਟੱਲੀ ਵਾਲੀ ਗੱਲ ਫੰਡਾਂ ਦਾ ਹਿਸਾਬ ਪੁੱਛਣਾ,
ਗੋਲਕ ਚੋਰ ਉਲਟਾ ਅੱਖਾਂ ਦਿਖਾਉਂਣ ਲੱਗ ਪਏ।
ਸਿੱਖੀ ਪਵੇ ਢੱਠੇ ਖੂਹ ਦੇ ਵਿੱਚ,
ਹੈਂਕੜ ਅਪਣੀ ਦੇ ਜਲਵੇ ਦਿਖਾਉਣ ਲੱਗ ਪਏ।
ਰਾਜਨੀਤੀ ਦੇ ਅਖਾੜੇ ਬਣਾ ਦਿੱਤੇ ਗੁਰੂ ਘਰ ਸਾਰੇ,
ਘੜ੍ਹੰਮ ਚੌਧਰੀ ਚੌਧਰ ਚਮਕਾਉਣ ਲੱਗ ਪਏ।
ਕਬਜ਼ਾ ਇੱਕ ਵਾਰੀ ਜੋ ਕਰ ਕੇ ਬਹਿ ਜਾਂਦੇ,
ਉਹ ਨਹੀ ਛੱਡਦੇ, ਲੋਕ ਖਿੱਚਕੇ ਲਾਹੁਣ ਲੱਗ ਪਏ।
ਹਰ ਪ੍ਰਧਾਨ ਬਾਹੂ ਬਲੀ ਬਣ ਬੈਠਾ ,
ਸਿੱਖ ਸੰਗਤਾਂ ਨੂੰ ਡਰਾ ਤੇ ਧਮਕਾਉਂਣ ਲੱਗ ਪਏ।
ਸਲਾਹ ਸੰਗਤਾਂ ਦੀ ਨੂੰ ਦਰ ਕਿਨਾਰ ਕਰਕੇ,
ਕਮੇਟੀਆਂ ਵਾਲੇ ਚੰਮ ਦੀਆਂ ਚਲਾਉਣ ਲੱਗ ਪਏ।
'ਗੁਰੂ ਗ੍ਰੰਥ ਜੀ' ਦੀ ਬਾਣੀ ਜਿਥੋਂ ਰੋਕਦੀ ਏ,
ਉਹੀ ਕਰਮ ਗੁਰਦੁਆਰਿਆਂ ‘ਚ ਫੈਲਾਉਣ ਲੱਗ ਪਏ।
ਜੇ ਗ੍ਰੰਥੀ ਕੋਈ ਹਿੰਮਤ ਕਰ ਟੋਕ ਬੈਠੇ,
ਡੰਡਾ ਡੇਰਾ ਚੁੱਕਵਾਂ ਤੁਰੰਤ ਭਜਵਾਉਣ ਲੱਗ ਪਏ।
"ਹਜੂਰੀ" ਗੁਰੂ ਗ੍ਰੰਥ ਦੀ ਛੁਡਵਾ ਗ੍ਰੰਥੀ ਤੋਂ,
“ਜੀ ਹਜੂਰੀ” ਖੁਦ ਦੀ ਕਰਵਾਉਣ ਲੱਗ ਪਏ।
ਜੋ ਪ੍ਰਚਾਰਕ ਕੋਈ ਗੁਰਮਤਿ ਤੇ ਦਏ ਪਹਿਰਾ,
ਫੇਰ ਨਹੀਂ ਬੁਲਾਉਣਾ ਇਸ ਨੂੰ ਮਤੇ ਪਕਾਉਣ 'ਲੱਗ ਪਏ।
ਰਾਗੀ' 'ਢਾਡੀ' ਜੋ ਚਾਪਲੂਸ ਬਾਜ਼ ਹੋਵੇ,
ਹਰ ਪ੍ਰੋਗਰਾਮ ਤੇ ਉਸੇ ਨੂੰ ਬੁਲਾਉਣ ਲੱਗ ਪਏ ।

ਕਮੇਟੀਆਂ ਵਾਲੇ "ਸੁਰਿੰਦਰ ਸਿੰਘਾ” ਅੱਜ ਕੱਲ,
ਆਪਣੇ ਆਪ ਨੂੰ "ਰੱਬ" ਅਖਵਾਉਣ ਲੱਗ ਪਏ॥
ਸ੍ਰ; ਸੁਰਿੰਦਰ ਸਿੰਘ "ਖਾਲਸਾ"
ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =97287 43287,
94662 66708,

0 comments:
Speak up your mind
Tell us what you're thinking... !