ਗੁਰਦੁਆਰਿਆਂ ਤੇ ਸਿੱਖਾਂ ਦਾ ਜ਼ੋਰ ਸਾਰਾ ,
ਬਾਬੇ ਨਾਨਕ' ਦੇ ਸਿਧਾਂਤ ਨੂੰ ਵਿਸਾਰ ਦਿੱਤੈ ।
ਕੇਸਰੀ ਨਿਸ਼ਾਨ ਨੇ ਝੂਲਦੇ ਬਹੁਤ ਉੱਚੇ ,
ਰੋਲ ਰਸਾਤਲ 'ਚ ਸਿੱਖੀ ਕਿਰਦਾਰ ਦਿੱਤੈ ।
ਰਾਜਸਥਾਨ ਤੋਂ ਢੋ ਲਿਆ ਬਹੁਤ ਪਥੱਰ ,
ਸੀਮਿੰਟ ਤੇ ਸਰੀਆ 'ਲਾ ਬੇਸ਼ੁਮਾਰ ਦਿੱਤੈ ।
ਯਾਦ ਰਹਿ ਗਈ ਸਿਰਫ ਕਾਰ ਸੇਵਾ ,
ਸਿੱਖੀ ਸੰਭਾਲ ਨੂੰ ਦਿਲੋਂ ਵਿਸਾਰ ਦਿੱਤੈ ।
ਝੂਮਰ ਸੋਨੇ ਦੇ ਲੜੀਆਂ 'ਬਿਜ਼ਲੀ ਦੀਆਂ ,
ਰੰਗ ਰੋਗਨ ਕਰ ਗੁਰੂ ਘਰ ਸ਼ਿੰਗਾਰ ਦਿੱਤੇ ।
ਗੁਰੂ ਘਰਾਂ 'ਚ ਅਮੀਰੀ ਨੇ ਪੈਰ ਪਾਏ ,
ਗਰੀਬ ਸਿੱਖ ਦਰ ਆਏ ਫਿੱਟਕਾਰ ਦਿਤੇ ।
ਸਿੱਖ' ਪਰਿਵਾਰਾਂ 'ਚੋਂ ਸਿੱਖੀ ਗਵਾਚਦੀ ਜਾਏ ,
ਝੂਠੈ ਦਾਵਿਆਂ ਨਾਲ ਮਹਿਲ ਉਸਾਰ ਦਿੱਤੇ ।
ਗੁਰੂ ਘਰਾਂ ਦੇ ਪਥੱਰ ਦਿੱਲ ਪ੍ਰਬੰਧਕਾਂ ਨੇ ,
ਪਥੱਰਾਂ ਥੱਲੇ ਦੱਬ ਸਿਧਾਂਤ ਸਾਰੇ ਮਾਰ ਦਿੱਤੇ ।
ਪੈਸਾ ਗੋਲਕਾਂ ਦਾ ਅਡੰਬਰਾਂ ਤੇ ਉਡਾ ਰਹੇ ਨੇ ,
ਜਰੂਰਤ ਵੰਦਾਂ ਨੂੰ ਗੁਰੂ ਘਰੋਂ ਦੁੱਤਕਾਰ ਦਿਤੈ ।
ਇਨ੍ਹਾਂ ਸ਼ਰਧਾ 'ਚ ਐਸੀ ਜ਼ਹਿਰ ਘੋਲੀ ,
ਕਰ ਸ਼ਰਧਾਲੂਆਂ ਦਾ ਜ਼ੀਨਾ ਦੁਸ਼ਵਾਰ ਦਿੱਤੈ ।
ਅਖਾੜੇ ਰਾਜਨੀਤੀ ਦੇ ਗੁਰਦੁਆਰੇ ਬਣਾ ਦਿਤੇ ,
ਸਿੱਖਾਂ ਨੂੰ ਆਪਸ 'ਚ ਲੜਾ ਕਰ ਤਾਰ-ਤਾਰ ਦਿੱਤੈ ।
ਜਿੱਥੇ ਚੌਧਰੀਆਂ ਦੇ ਆਪਸ 'ਚ ਸਿੰਗ' ਅੜ ਗਏ ,
ਉਥੇ ਗੁਰਦੁਆਰਾ ਅੱਡ ਹੋਰ ਉਸਾਰ ਦਿਤੈ ।
ਹੰਕਾਰੀ ਤੇ ਚੌਧਰ ਦੇ ਭੁੱਖੇ ਲੀਡਰਾਂ ਨੇ ,
ਗੁਰਦੁਆਰੇ ਬਣਾ ਇਕ ਤੋਂ ਚਾਰ-ਚਾਰ ਦਿੱਤੇ ।
ਬਾਬੇ ਨਾਨਕ' ਦੇ ਸਿਧਾਂਤ ਨੂੰ ਵਿਸਾਰ ਦਿੱਤੈ ।
ਕੇਸਰੀ ਨਿਸ਼ਾਨ ਨੇ ਝੂਲਦੇ ਬਹੁਤ ਉੱਚੇ ,
ਰੋਲ ਰਸਾਤਲ 'ਚ ਸਿੱਖੀ ਕਿਰਦਾਰ ਦਿੱਤੈ ।
ਰਾਜਸਥਾਨ ਤੋਂ ਢੋ ਲਿਆ ਬਹੁਤ ਪਥੱਰ ,
ਸੀਮਿੰਟ ਤੇ ਸਰੀਆ 'ਲਾ ਬੇਸ਼ੁਮਾਰ ਦਿੱਤੈ ।
ਯਾਦ ਰਹਿ ਗਈ ਸਿਰਫ ਕਾਰ ਸੇਵਾ ,
ਸਿੱਖੀ ਸੰਭਾਲ ਨੂੰ ਦਿਲੋਂ ਵਿਸਾਰ ਦਿੱਤੈ ।
ਝੂਮਰ ਸੋਨੇ ਦੇ ਲੜੀਆਂ 'ਬਿਜ਼ਲੀ ਦੀਆਂ ,
ਰੰਗ ਰੋਗਨ ਕਰ ਗੁਰੂ ਘਰ ਸ਼ਿੰਗਾਰ ਦਿੱਤੇ ।
ਗੁਰੂ ਘਰਾਂ 'ਚ ਅਮੀਰੀ ਨੇ ਪੈਰ ਪਾਏ ,
ਗਰੀਬ ਸਿੱਖ ਦਰ ਆਏ ਫਿੱਟਕਾਰ ਦਿਤੇ ।
ਸਿੱਖ' ਪਰਿਵਾਰਾਂ 'ਚੋਂ ਸਿੱਖੀ ਗਵਾਚਦੀ ਜਾਏ ,
ਝੂਠੈ ਦਾਵਿਆਂ ਨਾਲ ਮਹਿਲ ਉਸਾਰ ਦਿੱਤੇ ।
ਗੁਰੂ ਘਰਾਂ ਦੇ ਪਥੱਰ ਦਿੱਲ ਪ੍ਰਬੰਧਕਾਂ ਨੇ ,
ਪਥੱਰਾਂ ਥੱਲੇ ਦੱਬ ਸਿਧਾਂਤ ਸਾਰੇ ਮਾਰ ਦਿੱਤੇ ।
ਪੈਸਾ ਗੋਲਕਾਂ ਦਾ ਅਡੰਬਰਾਂ ਤੇ ਉਡਾ ਰਹੇ ਨੇ ,
ਜਰੂਰਤ ਵੰਦਾਂ ਨੂੰ ਗੁਰੂ ਘਰੋਂ ਦੁੱਤਕਾਰ ਦਿਤੈ ।
ਇਨ੍ਹਾਂ ਸ਼ਰਧਾ 'ਚ ਐਸੀ ਜ਼ਹਿਰ ਘੋਲੀ ,
ਕਰ ਸ਼ਰਧਾਲੂਆਂ ਦਾ ਜ਼ੀਨਾ ਦੁਸ਼ਵਾਰ ਦਿੱਤੈ ।
ਅਖਾੜੇ ਰਾਜਨੀਤੀ ਦੇ ਗੁਰਦੁਆਰੇ ਬਣਾ ਦਿਤੇ ,
ਸਿੱਖਾਂ ਨੂੰ ਆਪਸ 'ਚ ਲੜਾ ਕਰ ਤਾਰ-ਤਾਰ ਦਿੱਤੈ ।
ਜਿੱਥੇ ਚੌਧਰੀਆਂ ਦੇ ਆਪਸ 'ਚ ਸਿੰਗ' ਅੜ ਗਏ ,
ਉਥੇ ਗੁਰਦੁਆਰਾ ਅੱਡ ਹੋਰ ਉਸਾਰ ਦਿਤੈ ।
ਹੰਕਾਰੀ ਤੇ ਚੌਧਰ ਦੇ ਭੁੱਖੇ ਲੀਡਰਾਂ ਨੇ ,
ਗੁਰਦੁਆਰੇ ਬਣਾ ਇਕ ਤੋਂ ਚਾਰ-ਚਾਰ ਦਿੱਤੇ ।
ਸ੍ਰ; ਸੁਰਿੰਦਰ ਸਿੰਘ 'ਖਾਲਸਾ'
ਮਿਉਂਦ ਕਲਾਂ {ਫਤਿਹਾਬਾਦ}
ਫੋਨ=97287 43287,
94662 66708,

0 comments:
Speak up your mind
Tell us what you're thinking... !