Headlines News :
Home » » ਆ ਨੀਂ ਮੋੲਇੇ ਧੀਏ - ਮਲਕੀਅਤ “ਸੁਹਲ”

ਆ ਨੀਂ ਮੋੲਇੇ ਧੀਏ - ਮਲਕੀਅਤ “ਸੁਹਲ”

Written By Unknown on Tuesday, 24 September 2013 | 23:34

      ਆ ਨੀਂ ਮੋਈਏ  ਧੀਏ ਆ ਕੇ  ਤੂੰ ਕੋਈ ਦੇ ਸਹਾਰਾ ਮੈਨੂੰ।
      ਸੋਚਾਂ ਵਿਚ ਹਾਂ ਡੁੱਬਾ ਹੋਇਆ ਲਭਦਾ ਨਹੀਂ ਕਿਨਾਰਾ ਮੈਨੂੰ।

      ਤੂੰ ਸੁਪਨੇਂ ਵਿਚ ਹੀ ਪੁੱਛ ਲੈ ਆ ਕੇ ਆਪਣੇ ਘਰ ਦਾ ਹਾਲ
      ਆਪਣੇ ਵੀਰ ਦੀ ਲੈ ਕੇ ਰੱਖੜੀ,ਆ ਕੇ ਮਿਲ ਦੁਬਾਰਾ ਮੈਨੂੰ।

      ਤੇਰੀ ਹਰ ਇਕ ਰੀਝ ਦੇ ਉਤੇ  ਦਿਲ ਡਕੋ- ਡੋਲੇ ਖਾਂਦਾ ਹੈ
      ਹੁਣ ਤੇਰੇ ਮਿੱਠੇ ਬੋਲਾਂ ਵਰਗਾ  ਮਿਲਦਾ ਨਹੀਂ  ਨਜ਼ਾਰਾ ਮੈਨੂੰ।

      ਸੋਨਚਿੱੜੀ ਅਖਵਾ ਕੇ ਤੁਰ ਗਈ  ਮੈਨੂੰ ਮਿੱਟੀ ਕਰ ਗਈ ਏਂ
      ਖਾਣ ਨੂੰ ਪੈਂਦਾ ਘਰ ਆਪਣੇ ਦਾ  ਦੋ-ਮੰਜ਼ਲਾ  ਚੁਬਾਰਾ ਮੈਨੂੰ।

      ਗਜ਼ਲ ਮੇਰੀ ਇਹ ਰਹੀ ਅਧੂਰੀ  ਕਿਹਦੇ ਅੱਗੇ ਵਰਕੇ ਫੋਲਾਂ
      ਮੋਹ ਦੀ ਪੀਂਘ ਸਿੱਖ਼ਰੋਂ ਟੁੱਟੀ  ਹੁਣ ਦੇਵੇ ਕੌਣ  ਹੁਲਾਰਾ ਮੈਨੂੰ।

      ਆਸਾਂ ਉਤੇ ਫਿਰਿਆ ਪਾਣੀ  ਹੋ ਗਈ ਹੰਝੂਆਂ ਦੀ ਬਰਸਾਤ
      ਉਹ ਲਾਡਾਂ ਭਰਿਆ ਗੁੱਸਾ ਤੇਰਾ ਲਗਦਾ ਬੜਾ ਪਿਆਰਾ ਮੈਨੂੰ।

      ਸੂਟ ਸੋਨਹਿਰੀ ਝਾਂਜਰ ਪਾ ਕੇ  ਪੂਰਨਮਾਸ਼ੀ  ਬਣ ਕੇ ਆ ਜਾ
      “ਸੁਹਲ” ਸਧਰਾਂ, ਸੁਪਨੇ ਟੁੱਟੇ  ਦੇ ਜਾ ਪਿਆਰ ਹੁਧਾਰਾ ਮੈਨੂੰ।

     

 ਮਲਕੀਅਤ “ਸੁਹਲ”
  ਨੋਸ਼ਹਿਰਾ ਬਹਾਦਰ,
ਡਾ- ਤਿੱਬੜੀ (ਗੁਰਦਾਸਪੁਰ) 
ਮੋਬਾ- 98728-48610

                 
                 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template