Headlines News :
Home » » ਜ਼ਮੀਰ - ਡਾ ਅਮਰੀਕ ਸਿੰਘ ਕੰਡਾ

ਜ਼ਮੀਰ - ਡਾ ਅਮਰੀਕ ਸਿੰਘ ਕੰਡਾ

Written By Unknown on Monday, 23 September 2013 | 23:35

ਪਿਛਲੇ ਤਿੰਨ ਦਿਨਾਂ ਤੋਂ ਸਾਡੇ ਮੁਹੱਲੇ ਦਾ ਜਮਾਂਦਾਰ ਕੁੜਾ ਲੈਣ ਨਹੀਂ ਆਇਆ ਸੀ ਘਰ ਦਾ ਤਿੰਨ ਦਿਨਾਂ ਦਾ ਕੂੜਾ ਮੈਂ ਸਕੂਟਰ ਤੇ ਲੱਧ ਕੇ ਰੂੜੀ ਤੇ ਸੁੱਟਣ ਗਿਆ ਤਾਂ ਇੱਕ ਬੰਦਾ ਪਾਟੇ ਪੁਰਾਣੇ ਕੱਪੜੇ ਪਾਈ ਰੂੜੀ ਤੇ ਕੁੱਛ ਲੱਭ ਰਿਹਾ ਸੀ ਵੇਖਣ ਨੂੰ ਪਾਗਲ ਲੱਗ ਰਿਹਾ ਸੀ ਤਾਂ ਮੈਂ ਉਸ ਨੂੰ ਪੁਛਿਆ ਤੇਰਾ ਕੀ ਗੁਆਚ ਗਿਆ ਭਰਾਵਾ ਰੂੜੀ ਤੇ ਕੀ ਲੱਭ ਰਿਹਾਂ ਏਂ..?”

“ਮੈਂ ਸੱਚ ਬੋਲਦਾਂ ਹਾਂ ਮੈਂ ਬਾਹਰੋਂ ਜਰੂਰ ਗੰਦਾ ਹਾਂ ਅੰਦਰੋਂ ਸਾਫ ਹਾਂ ਮੈਂ ਸੱਚ ਬੋਲਦਾਂ ਹਾਂ ਮੇਰੇ ਕੋਲ ਜ਼ਮੀਰ ਦਾ ਟੁਕੜਾ ਬਚਿਆ ਸੀ ਉਹ ਗੁਆਚ ਗਿਆ ਆਚਰਨ ਦੇ ਇਸ ਗੰਦੇ ਮੰਦੇ ਢੇਰ ਚ ਹੁਣ ਕਿੱਥੋਂ ਮਿਲੇਗਾ…?” ਮੇਰੇ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ ਸ਼ਾਇਦ ਮੈਂ ਕੁੜਾ ਰੂੜੀ ਤੇ ਸੁੱਟ ਕੇ ਜਾਣ ਲੱਗਾ ਤਾਂ ਮੇਰੀ ਨਜ਼ਰ ਚਾਰ ਪੰਜ ਕੁੱਤਿਆਂ ਤੇ ਪਈ ਉਹ ਬੱਚੀ ਦਾ ਭਰੂਣ ਖਾ ਰਹੇ ਸੀ । ਮੈਂ ਘਰ ਜਾ ਕੇ ਚੰਗੀ ਤਰ੍ਹਾਂ ਸਾਬਣ ਲਾਅ ਲਾਅ ਡੀਟੋਲ ਪਾਅ ਕੇ ਨਹਾਤਾ ਤੇ ਟੀ.ਵੀ ਆੱਨ ਕੀਤਾ ਗੈਂਗਰੈਪ ਦੀ ਖਬਰ ਸੀ ਮੈਂ ਟੀ.ਵੀ ਬੰਦ ਕਰ ਦਿੱਤਾ ਉਸ ਰੱਬ ਵਰਗੇ ਬੰਦੇ ਦੀ ਗੱਲ ਮੇਰੇ ਦਿਮਾਗ ਚ ਘਰ ਕਰ ਗਈ “ਮੈਂ ਸੱਚ ਬੋਲਦਾਂ ਹਾਂ ਮੈਂ ਬਾਹਰੋਂ ਜਰੂਰ ਗੰਦਾ ਹਾਂ ਅੰਦਰੋਂ ਸਾਫ ਹਾਂ ਮੈਂ ਸੱਚ ਬੋਲਦਾਂ ਹਾਂ । ਹੁਣ ਮੈਨੂੰ ਹਰ ਸਾਫ ਸੁਥਰੇ ਬੰਦੇ ਨੂੰ ਵੇਖ ਕੇ ਡਰ ਲਗਦੈ ਹੈ ?





                                                                                 ਡਾ. ਅਮਰੀਕ ਸਿੰਘ ਕੰਡਾ
1764-ਗੁਰੂ ਰਾਮ ਦਾਸ ਨਗਰ 
ਨੇੜੇ ਨੈਸਲੇ ਮੋਗਾ-142001 
ਪੰਜਾਬ ਭਾਰਤ 
ਮੋਬਾਈਲ 098557-35666
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template