ਧੁਖਦੇ ਅੱਖਰਾਂ ਨੂੰ ਜਦੋਂ
ਗ਼ਜ਼ਲਾਂ ਤੇ ਨਜ਼ਮਾਂ ਦੇ ਸਾਗਰ ’ਚ ਪਾਈਦਾ
ਸੱਚ ਦਸਾਂ ਉਦੋਂ ਤੇਰਾ ਚੇਤਾ ਆ ਜਾਈਦਾ
ਕੀ ਹੋਇਆ? ਕੀ ਹੋ ਰਿਹਾ ਹੈ?
ਹੋਵੇਗਾ ਕੀ? ਅਜਿਹਾ ਸੋਚ ਵਕਤ ਲੰਘਾਈਦਾ
ਅਮਿੱਟ ਛਾਪ ਛੱਡ ਗਏ ਤੇਰੇ ਪੈੜਾਂ ਦੇ ਨਿਸ਼ਾਨ
ਆਉਂਦੇ-ਜਾਂਦੇ ਸੁੰਨੇ ਰਾਹਾਂ ਨੂੰ ਤੱਕੀ ਜਾਈਦਾ
ਮੇਰੇ ਸਬਰ ਦੀ ਇੰਤਹਾ ਹਾਲੇ ਲੰਮੀ ਏ
ਉਠਦੀ ਜਦੋਂ ਚੀਸ, ਸੀਨਾ ਫੜ ਬਹਿ ਜਾਈਦਾ
ਨਹੀਂ ਕੋਈ ਰਸਤਾ ਸਾਗਰ ਤਰਨ ਦਾ
ਉਦੋਂ ਸੁਫ਼ਨਿਆਂ ਨੂੰ ਹੀ ਸੱਚ ਜਤਾਈਦਾ
ਰੰਗ ਲਾਲ ਸੁਰਖ਼ ਸੀ ਉਦੋਂ ਮੇਰੇ ਯਾਰ ਦਾ
ਅੱਜ ਚੰਨ੍ਹ ਨੂੰ ਗ੍ਰਹਿਣ ਵਾਂਗ ਮਨਾਈਦਾ
‘ਅੱਲ੍ਹਾ’ ਆਵੇ ਘੜੀ ਸੁਲੱਖਣੀ ਕੋਈ
ਲੰਘ ਜਾਵੇ ਸਮਾਂ ‘ਸੋਨੀ’ ਪਿਛੋਂ ਨੀ ਪਛਤਾਈਦਾ।
ਗ਼ਜ਼ਲਾਂ ਤੇ ਨਜ਼ਮਾਂ ਦੇ ਸਾਗਰ ’ਚ ਪਾਈਦਾ
ਸੱਚ ਦਸਾਂ ਉਦੋਂ ਤੇਰਾ ਚੇਤਾ ਆ ਜਾਈਦਾ
ਕੀ ਹੋਇਆ? ਕੀ ਹੋ ਰਿਹਾ ਹੈ?
ਹੋਵੇਗਾ ਕੀ? ਅਜਿਹਾ ਸੋਚ ਵਕਤ ਲੰਘਾਈਦਾ
ਅਮਿੱਟ ਛਾਪ ਛੱਡ ਗਏ ਤੇਰੇ ਪੈੜਾਂ ਦੇ ਨਿਸ਼ਾਨ
ਆਉਂਦੇ-ਜਾਂਦੇ ਸੁੰਨੇ ਰਾਹਾਂ ਨੂੰ ਤੱਕੀ ਜਾਈਦਾ
ਮੇਰੇ ਸਬਰ ਦੀ ਇੰਤਹਾ ਹਾਲੇ ਲੰਮੀ ਏ
ਉਠਦੀ ਜਦੋਂ ਚੀਸ, ਸੀਨਾ ਫੜ ਬਹਿ ਜਾਈਦਾ
ਨਹੀਂ ਕੋਈ ਰਸਤਾ ਸਾਗਰ ਤਰਨ ਦਾ
ਉਦੋਂ ਸੁਫ਼ਨਿਆਂ ਨੂੰ ਹੀ ਸੱਚ ਜਤਾਈਦਾ
ਰੰਗ ਲਾਲ ਸੁਰਖ਼ ਸੀ ਉਦੋਂ ਮੇਰੇ ਯਾਰ ਦਾ
ਅੱਜ ਚੰਨ੍ਹ ਨੂੰ ਗ੍ਰਹਿਣ ਵਾਂਗ ਮਨਾਈਦਾ
ਲੰਘ ਜਾਵੇ ਸਮਾਂ ‘ਸੋਨੀ’ ਪਿਛੋਂ ਨੀ ਪਛਤਾਈਦਾ।
ਸੋਹਣ ਸਿੰਘ ਸੋਨੀ, ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !