ਜਦੋਂ ਰਾਤ ਬਿਖ਼ਰ ਜਾਵੇ ਸਾਰੀ
ਉਦੋਂ ਮੈਨੂੰ ਹਾਕ ਮਾਰੀਂ
ਮੈਂ ਨੱਸ ਕੇ ਤੇਰੇ ਕੋਲ ਆਵਾਂਗਾ
ਤੂੰ ਸੁਣੀਂ ਰੀਝ ਲਾ ਕੇ ਮੈਂ ਗਾਵਾਂਗਾ
ਨਗ਼ਮਾ ਪਿਆਰ ਦਾ ਸੁਣਾਵਾਂਗਾ
ਲੈ ਸਿਰ ਸੂਹੀ ਫ਼ੁਲਕਾਰੀ ਆਵੀਂ
ਪਾ ਪੈਰਾਂ ਦੇ ਵਿਚ ਝਾਂਜਰਾਂ ਆਵੀਂ
ਤੇਰੇ ਹਥੋਂ ਚੂਰੀ ਖਾਵਾਂਗਾ
ਨਗ਼ਮਾ ਪਿਆਰ ਦਾ...
ਚੰਨ੍ਹ ਬੱਦਲਾਂ ਦੇ ਓਹਲੇ ਹੋਊਗਾ ਜਦੋਂ
ਤੈਨੂੰ ਬੁੱਕਲ ’ਚ ਭਰ ਲਊਂਗਾ ਉਦੋਂ
ਤਾਰੇ ਤੋੜ ਕੇ ਝੋਲੀ ਪਾਵਾਂਗਾ
ਨਗ਼ਮਾ ਪਿਆਰ ਦਾ...

ਮੌਸਮ ਖ਼ਰਾਬ, ਦਿਲ ਬੇਈਮਾਨ ਹੋਵੇ
ਖੜੋਅ ਜਾਵੇ ਸਮਾਂ, ਪੈਰਾਂ ’ਚ ਸਮਾਨ ਹੋਵੇ
ਦੱਸੀਂ ਨਾ, ਮੈਂ ਆਪੇ ਬੁੱਝ ਜਾਵਾਂਗਾ
ਨਗ਼ਮਾ ਪਿਆਰ ਦਾ...
ਸਾਰੀ ਦੁਨੀਆਂ ਵਿਸਾਰ, ਕਰੀਏ ਕਰਾਰ
ਸੱਤ ਜਨਮ ਨਾ ਟੁੱਟੇ, ਸਾਡਾ ਏ ਪਿਆਰ
‘ਸੋਨੀ’ ਮੁੜ ਇਤਿਹਾਸ ਦੁਹਰਾਵਾਂਗਾ
ਨਗ਼ਮਾ ਪਿਆਰ ਦਾ...
ਉਦੋਂ ਮੈਨੂੰ ਹਾਕ ਮਾਰੀਂ
ਮੈਂ ਨੱਸ ਕੇ ਤੇਰੇ ਕੋਲ ਆਵਾਂਗਾ
ਤੂੰ ਸੁਣੀਂ ਰੀਝ ਲਾ ਕੇ ਮੈਂ ਗਾਵਾਂਗਾ
ਨਗ਼ਮਾ ਪਿਆਰ ਦਾ ਸੁਣਾਵਾਂਗਾ
ਲੈ ਸਿਰ ਸੂਹੀ ਫ਼ੁਲਕਾਰੀ ਆਵੀਂ
ਪਾ ਪੈਰਾਂ ਦੇ ਵਿਚ ਝਾਂਜਰਾਂ ਆਵੀਂ
ਤੇਰੇ ਹਥੋਂ ਚੂਰੀ ਖਾਵਾਂਗਾ
ਨਗ਼ਮਾ ਪਿਆਰ ਦਾ...
ਚੰਨ੍ਹ ਬੱਦਲਾਂ ਦੇ ਓਹਲੇ ਹੋਊਗਾ ਜਦੋਂ
ਤੈਨੂੰ ਬੁੱਕਲ ’ਚ ਭਰ ਲਊਂਗਾ ਉਦੋਂ
ਤਾਰੇ ਤੋੜ ਕੇ ਝੋਲੀ ਪਾਵਾਂਗਾ
ਨਗ਼ਮਾ ਪਿਆਰ ਦਾ...
ਮੌਸਮ ਖ਼ਰਾਬ, ਦਿਲ ਬੇਈਮਾਨ ਹੋਵੇ
ਖੜੋਅ ਜਾਵੇ ਸਮਾਂ, ਪੈਰਾਂ ’ਚ ਸਮਾਨ ਹੋਵੇ
ਦੱਸੀਂ ਨਾ, ਮੈਂ ਆਪੇ ਬੁੱਝ ਜਾਵਾਂਗਾ
ਨਗ਼ਮਾ ਪਿਆਰ ਦਾ...
ਸਾਰੀ ਦੁਨੀਆਂ ਵਿਸਾਰ, ਕਰੀਏ ਕਰਾਰ
ਸੱਤ ਜਨਮ ਨਾ ਟੁੱਟੇ, ਸਾਡਾ ਏ ਪਿਆਰ
‘ਸੋਨੀ’ ਮੁੜ ਇਤਿਹਾਸ ਦੁਹਰਾਵਾਂਗਾ
ਨਗ਼ਮਾ ਪਿਆਰ ਦਾ...
ਸੋਹਣ ਸਿੰਘ ਸੋਨੀ, ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !