ਜਦ ਤੂੰ ਮੈਨੂੰ ਲੱਭਣ ਦੀ ਕੋਸ਼ਿਸ਼ ਕਰੇਂਗਾ
ਉਦੋਂ ਮੈਂ ਖ਼ੁਦ ਨੂੰ ਦੱਬਣ ਦੀ ਕੋਸ਼ਿਸ਼ ਕਰਾਂਗਾ
ਨਹੀਂ ਮੇਰੇ ’ਚ ਕੋਈ ਸ਼ੈਅ ਅਜਿਹੀ
ਜਿਸ ਨਾਲ ਤੂੰ ਮੈਥੋਂ ਵਾਕਫ਼ ਹੋ ਜਾਵੇਂ
ਮੈਂ ਮੁਖ਼ਾਤਿਬ ਹੋਣ ਤੋਂ ਕਿਨਾਰਾ ਕਰਾਂਗਾ...
ਜਰ ਸਕੇ ਜ਼ਮਾਨਾ ਪਿਆਰ-ਏ-ਇੰਤਹਾ
ਮੰਜਲ ਭਾਵੇਂ ਹੈ ਜੋਖ਼ਮ ਭਰਿਆ
ਮੁਕਾਮ ’ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗਾ...
ਇਹ ਨਾ ਸਮਝੀ ਤੂੰ ਕਿ ਮੈਂ ਹਾਰ ਗਿਆ
ਕਾਫ਼ਲਾ ਲੰਘ ਗਿਆ ਭਾਵੇਂ ਬੇੜਿਆਂ ਦਾ
ਮੈਂ ਸਾਗਰ ਤਰਨ ਦੀ ਕੋਸ਼ਿਸ਼ ਕਰਾਂਗਾ...
ਜਦ ਤਕ ਹੈ ਸਾਹਾਂ ’ਚ ਸਾਹ
ਮੈਂ ਤੱਕਾਂਗਾ ਤੇਰਾ ਰਾਹ
ਹੰਝੂਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਾਂਗਾ

ਤੂੰ ਸਮਝੀ ਨਾ ਅਪਣੇ ਤੋਂ ਵੱਖ ਮੈਨੂੰ
ਹਰ ਪਲ ਰਹਾਂਗਾ ਅੰਗਸੰਗ ਤੇਰੇ
ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗਾ।
ਉਦੋਂ ਮੈਂ ਖ਼ੁਦ ਨੂੰ ਦੱਬਣ ਦੀ ਕੋਸ਼ਿਸ਼ ਕਰਾਂਗਾ
ਨਹੀਂ ਮੇਰੇ ’ਚ ਕੋਈ ਸ਼ੈਅ ਅਜਿਹੀ
ਜਿਸ ਨਾਲ ਤੂੰ ਮੈਥੋਂ ਵਾਕਫ਼ ਹੋ ਜਾਵੇਂ
ਮੈਂ ਮੁਖ਼ਾਤਿਬ ਹੋਣ ਤੋਂ ਕਿਨਾਰਾ ਕਰਾਂਗਾ...
ਜਰ ਸਕੇ ਜ਼ਮਾਨਾ ਪਿਆਰ-ਏ-ਇੰਤਹਾ
ਮੰਜਲ ਭਾਵੇਂ ਹੈ ਜੋਖ਼ਮ ਭਰਿਆ
ਮੁਕਾਮ ’ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗਾ...
ਇਹ ਨਾ ਸਮਝੀ ਤੂੰ ਕਿ ਮੈਂ ਹਾਰ ਗਿਆ
ਕਾਫ਼ਲਾ ਲੰਘ ਗਿਆ ਭਾਵੇਂ ਬੇੜਿਆਂ ਦਾ
ਮੈਂ ਸਾਗਰ ਤਰਨ ਦੀ ਕੋਸ਼ਿਸ਼ ਕਰਾਂਗਾ...
ਜਦ ਤਕ ਹੈ ਸਾਹਾਂ ’ਚ ਸਾਹ
ਮੈਂ ਤੱਕਾਂਗਾ ਤੇਰਾ ਰਾਹ
ਹੰਝੂਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਾਂਗਾ
ਤੂੰ ਸਮਝੀ ਨਾ ਅਪਣੇ ਤੋਂ ਵੱਖ ਮੈਨੂੰ
ਹਰ ਪਲ ਰਹਾਂਗਾ ਅੰਗਸੰਗ ਤੇਰੇ
ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗਾ।
ਸੋਹਣ ਸਿੰਘ ਸੋਨੀ, ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !