ਤੈਨੂੰ ਇਲਮ ਨਹੀਂ ਮੇਰੀ ਪਾਕੀਜ਼ਗੀ ਦਾ
ਮੇਰੇ ਕੋਲ ਹਲ ਨਹੀਂ ਤੇਰੀ ਨਾਰਾਜ਼ਗੀ ਦਾ
ਹਿਮਾਕਤ ਨਹੀਂ ਕਰ ਸਕਦਾ
ਤੈਨੂੰ ਮਨਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ
ਮੈਂ ਭੁਲਾਵਾਂ ਕਿਵੇਂ?
ਉਹ ਕਸਮਾਂ-ਵਾਅਦੇ, ਇਰਾਦੇ ਸਭ
ਤੂੰ ਸੂਲੀ ਟੰਗ ਦਿਤੇ,
ਬੜੇ ਸਤਾਏ ਦੁਨੀਆਂ ਦੇ
ਹੱਥ ਖ਼ੂਨ ਨਾਲ ਰੰਗ ਦਿਤੇ
ਫਟ ਜਿਗਰ ਦੇ ਰਿਸਦੇ
ਮੈਂ ਦਿਖਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ...
ਰਾਹਾਂ ਦੇ ਵਿਚ ਫੁੱਲ ਤੇਰੇ
ਵਿਛਾਉਂਦੇ ਹੁੰਦੇ ਸੀ,
ਜਦ ਤੂੰ ਰੁਸ ਜਾਂਦੀ ਸੀ
ਅਸੀਂ ਮਨਾਉਂਦੇ ਹੁੰਦੇ ਸੀ
ਦਿਲ ’ਤੇ ਲਿਖਿਆ ਨਾਂ ਤੇਰਾ
ਮਿਟਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ....
ਅੱਲ੍ਹਾ ਕਰੇ ਦਿਨ ਉਹ
ਮੁੜ ਕੇ ਆ ਜਾਵੇ,
ਮਿਲ ਜਾਵੇ ਚੰਨ੍ਹ-ਚਕੋਰੀ
ਸਾਹਾਂ ’ਚ ਸਾਹ ਆਵੇ
ਟੁਕੜੇ ਹੋਇਆ ਦਿਲ ‘ਸੋਨੀ’
ਜੁੜਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ
ਮੈਂ ਭੁਲਾਵਾਂ ਕਿਵੇਂ?
ਮੇਰੇ ਕੋਲ ਹਲ ਨਹੀਂ ਤੇਰੀ ਨਾਰਾਜ਼ਗੀ ਦਾ
ਹਿਮਾਕਤ ਨਹੀਂ ਕਰ ਸਕਦਾ
ਤੈਨੂੰ ਮਨਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ
ਮੈਂ ਭੁਲਾਵਾਂ ਕਿਵੇਂ?
ਉਹ ਕਸਮਾਂ-ਵਾਅਦੇ, ਇਰਾਦੇ ਸਭ
ਤੂੰ ਸੂਲੀ ਟੰਗ ਦਿਤੇ,
ਬੜੇ ਸਤਾਏ ਦੁਨੀਆਂ ਦੇ
ਹੱਥ ਖ਼ੂਨ ਨਾਲ ਰੰਗ ਦਿਤੇ
ਫਟ ਜਿਗਰ ਦੇ ਰਿਸਦੇ
ਮੈਂ ਦਿਖਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ...
ਰਾਹਾਂ ਦੇ ਵਿਚ ਫੁੱਲ ਤੇਰੇ
ਵਿਛਾਉਂਦੇ ਹੁੰਦੇ ਸੀ,
ਜਦ ਤੂੰ ਰੁਸ ਜਾਂਦੀ ਸੀ
ਅਸੀਂ ਮਨਾਉਂਦੇ ਹੁੰਦੇ ਸੀ
ਦਿਲ ’ਤੇ ਲਿਖਿਆ ਨਾਂ ਤੇਰਾ
ਮਿਟਾਵਾਂ ਕਿਵੇਂ?
ਤੂੰ ਕਹਿੰਦੀ ਏਂ ਭੁਲ ਜਾਵਾਂ....
ਅੱਲ੍ਹਾ ਕਰੇ ਦਿਨ ਉਹ
ਮੁੜ ਕੇ ਆ ਜਾਵੇ,
ਮਿਲ ਜਾਵੇ ਚੰਨ੍ਹ-ਚਕੋਰੀ
ਸਾਹਾਂ ’ਚ ਸਾਹ ਆਵੇ
ਟੁਕੜੇ ਹੋਇਆ ਦਿਲ ‘ਸੋਨੀ’
ਜੁੜਾਵਾਂ ਕਿਵੇਂ?
ਮੈਂ ਭੁਲਾਵਾਂ ਕਿਵੇਂ?
ਸੋਹਣ ਸਿੰਘ ਸੋਨੀ,
ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !