Headlines News :
Home » » ਔਰਤ - ਬਬਲੀ ਰਾਮਗੜ੍ਹ ਸੰਧੂਆ

ਔਰਤ - ਬਬਲੀ ਰਾਮਗੜ੍ਹ ਸੰਧੂਆ

Written By Unknown on Thursday, 26 September 2013 | 05:36

  ਮੈ ਮੰਗਾਂ ਇਨਸ਼ਾਫ ਵੇ ਲੋਕੋ ਕਰਦੋ ਹੱਲ ਕੋਈ
  ਕਿਓ ਸਮਝੋ ਪੈਰ ਦੀ ਜੁੱਤੀ ਸਾਡੀ ਸੁਣ ਲਓ ਗੱਲ ਕੋਈ
  ਕੀ ਮੇਰੇ ਵਿੱਚ ਕਮੀਆਂ , ਗੱਲ ਕੋਈ ਸਮਝ ਚ ਆਉਦੀ ਨਾ
  ਜੇ ਹੁੰਦੀ ਮੈ ਅਜ਼ਾਦ ਤਾ ਅੰਦਰ ਲੁੱਕ-ਲੁੱਕ ਰੋਦੀ ਨਾ----------------

  ਉੱਨੀ ਸੋ ਸੰਨਤਾਲੀ ਤੋ ਭਾਵੇ ਦੇਸ਼ ਅਜ਼ਾਦ ਹੋਇਆ
  ਅਜ਼ਾਦ ਹੋਣ ਦੇ ਵਾਵਜੂਦ ਵੀ ਹਨੇਰਾਂ ਹੀ ਢੋਇਆ
  ਮੇਰੇ ਭਾਅ ਦੀ ਕਿੱਥੇ ਅਜ਼ਾਦੀ ਕਿਧਰੇ ਨਜਰੀ ਆਉਦੀ ਨਾ
  ਜੇ ਹੁੰਦੀ ਮੈ-------------------------------------

  ਔਰਤ ਹੀ ਜਨਮ ਦਿੱਤਾ  ਭਗਤਾਂ ਤੇ ਸ਼ੂਰਵੀਰਾਂ ਨੂੰ
  ਮੈਨੂੰ ਸਮਝੀਆ ਜਾਵੇ ਮਾੜ੍ਹਾ ਮੈ ਰੋਵਾਂ ਤਕਦੀਰਾਂ ਨੂੰ
  ਕੋਈ ਸੁਣਦਾ ਕੂਕ ਨਾ ਮੇਰੀ ਮੈ ਰੋਦੀ ਕੁਰਲਾਉਦੀ ਆ
  ਜੇ ਹੁੰਦੀ ਮੈ ਅਜ਼ਾਦ--------------------------

  ਟਾਈਮ ਆ ਗਿਆ ਮਾੜਾ ਮੈ ਇਕੱਲੀ ਤੁਰ ਸਕਦੀ ਨਾ
  ਕੀ ਅੱਗੇ ਬੋਲ ਕੇ ਦੱਸਾਂ ਵੇ ਕੁੱਝ ਬੋਲ ਵੀ ਸਕਦੀ ਨਾ
  ਹਰ ਕੋਈ ਮਾੜੀ ਨਜ਼ਰ ਨਾਲ ਦੇਖੇ ਲੁਕ-ਲੁਕ ਵਕਤ ਲੰਘਾਉਦੀ ਆ
  ਜੇ ਹੁੰਦੀ ਮੈ-------------------------------------

  ਰਾਮਗੜ੍ਹ ਸੰਧੂਆ ਵਾਲੀਆ ਲ਼ਿਖਦੇ ਤੂੰ  ਦੋ ਪੱਖ ਦੀਆਂ ਲਾਈਨਾਂ ਵੇ
  ਤੂੰ ਹੀ ਦੱਸਦੇ ਕੀ ਹਾ ਮੈ ਕੀ ਚਹੁੰਦੀ ਕਹਿਣਾ ਵੇ
  ਕੀ ਬਣਨਾਂ ਔਰਤ ਜਾਤੀ ਦਾ ਬਬਲੀ ਪੁੱਛਣਾ ਚਹੁੰਦੀ ਆ
  ਜੇ ਹੁੰਦੀ ਮੈ ਅਜ਼ਾਦ ਤਾ ਅੰਦਰ ਲੁਕ-ਲੁਕ ਰੋਦੀ ਨਾ---

ਬਬਲੀ ਰਾਮਗੜ੍ਹ ਸੰਧੂਆ
 98880-04205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template