ਗੱਲ-ਗੱਲ ’ਤੇ ਵਹਿਣਾ ਛੱਡ ਕੇ
ਕੁਝ ਸੋਚਵਾਨ ਬਣ !
ਉਛੱਲ ਰਹੇ ਸਾਗਰ ਦਾ
ਪਥਰੀਲਾ ਤੱਟ ਬਣ !
ਸੁੱਕੀ ਧਰਤ ਨਾ ਬਣ ਕਿ ਤੇਰੀ
ਮਿੱਟੀ ਪੌਣ ਉਡਾ ਲਵੇ,
ਦਰਿਆਵਾਂ ਦੇ ਗਰਭ ’ਚੋਂ
ਫੁੱਟਿਆ ਪਰਬਤ ਬਣ !
ਉਹ ਡਾਕੀਆ ਨਾ ਬਣ
ਜੋ ਹੱਥ ਝਾੜ ਤੁਰ ਜਾਂਵਦਾ,
ਨਾਰਾਂ ਉਡੀਕਦੀਆਂ ਦੇ
ਸੱਜਣਾਂ ਦਾ ਖ਼ਤ ਬਣ !
ਕਿਸੇ ਦਾਨਿਸ਼ਵਰ ਦੀ ਲੋਟੂ
ਸੋਚ ਤੋਂ ਤਾਂ ਚੰਗੈ,
ਸਧਾਰਨ-ਜਿਹੇ ਬੰਦੇ ਦੀ
ਸਿਆਣੀ-ਜਿਹੀ ਮੱਤ ਬਣ !
ਕਿਸੇ ਡਿੱਗਣ ਵਾਲੇ ਮਹਿਲ ਦੇ
ਥੰਮ੍ਹ ਤੋਂ ਹੈ ਕਿਤੇ ਬੇਹਤਰ,
ਗ਼ਰੀਬੂ ਦੀ ਝੁੱਗੀ ਦੀ
ਮਜ਼ਬੂਤ ਛੱਤ ਬਣ !
ਬੁੱਢੇ ਹੋਏ ਮੂਰਖ ਦੇ
ਠੰਡੇ ਲਹੂ ਦਾ ਕੀ ਫ਼ਾਇਦਾ ?
ਕਿਸੇ ਜੋਸ਼ਵਾਨ ਮਰਦ ਦਾ
ਉਬੱਲਦਾ ਰੱਤ ਬਣ !
ਇਕ ਬੇ-ਸੁਰੀ ਜਿਹੀ ਕੂਕ
ਦਿਲ ਨੂੰ ਕੀ ਪਿੰਘਾਰੂ ?
ਸੁਰੀਲੀ-ਜਿਹੀ ਸਰਗਮ ਦੀ
ਦਿਲਕਸ਼ ਦਸਤਕ ਬਣ !
ਕੁਝ ਸੋਚਵਾਨ ਬਣ !
ਉਛੱਲ ਰਹੇ ਸਾਗਰ ਦਾ
ਪਥਰੀਲਾ ਤੱਟ ਬਣ !
ਸੁੱਕੀ ਧਰਤ ਨਾ ਬਣ ਕਿ ਤੇਰੀ
ਮਿੱਟੀ ਪੌਣ ਉਡਾ ਲਵੇ,
ਦਰਿਆਵਾਂ ਦੇ ਗਰਭ ’ਚੋਂ
ਫੁੱਟਿਆ ਪਰਬਤ ਬਣ !
ਉਹ ਡਾਕੀਆ ਨਾ ਬਣ
ਜੋ ਹੱਥ ਝਾੜ ਤੁਰ ਜਾਂਵਦਾ,
ਨਾਰਾਂ ਉਡੀਕਦੀਆਂ ਦੇ
ਸੱਜਣਾਂ ਦਾ ਖ਼ਤ ਬਣ !
ਕਿਸੇ ਦਾਨਿਸ਼ਵਰ ਦੀ ਲੋਟੂ
ਸੋਚ ਤੋਂ ਤਾਂ ਚੰਗੈ,
ਸਧਾਰਨ-ਜਿਹੇ ਬੰਦੇ ਦੀ
ਸਿਆਣੀ-ਜਿਹੀ ਮੱਤ ਬਣ !
ਕਿਸੇ ਡਿੱਗਣ ਵਾਲੇ ਮਹਿਲ ਦੇ
ਥੰਮ੍ਹ ਤੋਂ ਹੈ ਕਿਤੇ ਬੇਹਤਰ,
ਗ਼ਰੀਬੂ ਦੀ ਝੁੱਗੀ ਦੀ
ਮਜ਼ਬੂਤ ਛੱਤ ਬਣ !
ਬੁੱਢੇ ਹੋਏ ਮੂਰਖ ਦੇ
ਠੰਡੇ ਲਹੂ ਦਾ ਕੀ ਫ਼ਾਇਦਾ ?
ਕਿਸੇ ਜੋਸ਼ਵਾਨ ਮਰਦ ਦਾ
ਉਬੱਲਦਾ ਰੱਤ ਬਣ !
ਇਕ ਬੇ-ਸੁਰੀ ਜਿਹੀ ਕੂਕ
ਦਿਲ ਨੂੰ ਕੀ ਪਿੰਘਾਰੂ ?
ਸੁਰੀਲੀ-ਜਿਹੀ ਸਰਗਮ ਦੀ
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ (142033)
ਮੋਬਾਈਲ ਨੰਬਰ- 8146541700

0 comments:
Speak up your mind
Tell us what you're thinking... !