![]() |
ਹਰਭਜਨ ਸਿੰਘ
ਖੇਮਕਰਨੀ |
ਵਿਦੇਸ਼ ਜਾਣ ਦਾ ਚਾਅ ਜਾਣ ਵਾਲੇ ਨੂੰ ਤਾਂ ਹੁੰਦਾ ਈ ਏ, ਉਹਦੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਵਿਚ ਉਸ ਰਾਹੀ ਮਨ ਹੀ ਮਨ ਕੁੜੀ ਜਾਂ ਮੁੰਡੇ ਨੂੰ ਵਿਦੇਸ਼ ਭੇਜਣ ਦੀ ਲਲਕ ਵੀ ਹਿਲੋਰੇ ਖਾਣ ਲੱਗ ਪੈਂਦੀ ਏ। ਇਸੇ ਵੇਖਾ-ਵੇਖੀ ਵਿਚ ਅਪਣੇ ਇਕਲੌਤੇ ਪੁੱਤਰ ਗੁਲਸ਼ਨਬੀਰ ਸਿੰਘ ਨੂੰ ਸੁਰੈਣ ਸਿੰਘ ਨੇ ਦੋ ਕੁ ਕਿੱਲੇ ਜ਼ਮੀਨ ਵੇਚ ਕੇ ਸਟੱਡੀ-ਬੇਸ ਤੇ ਕੈਨੇਡਾ ਭੇਜ ਦਿੱਤਾ ਸੀ। ਹੁਣ ਲੱਗ-ਭੱਗ ਦਸ ਸਾਲ ਹੋ ਗਏ ਸਨ ਉਸਨੂੰ ਵਿਦੇਸ਼ ਗਿਆ ਨੂੰ। ਪੜ੍ਹਾਈ ਦੇ ਨਾਲ ਨਾਲ ਉਹਨੇ ਕੈਨੇਡਾ ਵਿਚ ਕਈ ਕੰਮ ਵੀ ਕੀਤੇ ਤੇ ਅਪਣਾ ਖਰਚਾ ਪੂਰਾ ਕਰਨ ਉਪਰੰਤ ਉਹ ਕੁਝ ਪੈਸੇ ਅਪਣੇ ਪਿਤਾ ਨੂੰ ਵੀ ਭੇਜਦਾ ਰਿਹਾ। ਹੋਲੀ ਹੋਲੀ ਉਹ ਕਈ ਤਰ੍ਹਾ ਦੇ ਢੰਗ ਅਪਣਾ ਕੇ
ਕੈਨੇਡਾ-ਵਾਸੀ ਹੀ ਹੋ ਗਿਆ।
ਮੁੰਡੇ ਵੱਲੋਂ ਲਗਾਤਾਰ ਭੇਜੇ ਪੈਸਿਆਂ ਨਾਲ ਸੁਰੈਣ ਸਿੰਘ ਨੇ ਪਹਿਲਾਂ ਜ਼ਮੀਨ ਖਰੀਦੀ ਤੇ ਫਿਰ ਮੁੰਡੇ ਦੇ ਕਹਿਣ ਅਨੁਸਾਰ ਪਿੰਡੋ ਹਟਵੀ ਕੋਠੀ ਬਣਵਾਈ। ਕੋਠੀ ਦੇ ਗੇਟ ਤੋਂ ਲੈ ਕੇ ਫਿਰਨੀ ਤੱਕ ਲਾਈਟਾਂ ਲਗਵਾਈਆਂ।ਸੜਕ ਤੇ ਵੱਡਾ ਸਾਰਾ ਗੇਟ ਬਣਵਾਇਆ ਜਿਸ ਤੇ ਲੱਗੀਆਂ ਫਲੱਡ ਲਾਈਟਾਂ ਦਾ ਚਾਨਣ ਦੂਰ ਤੀਕ ਜਾਂਦਾ ਤੇ ਗੇਟ ਤੇ ਲਿਖਿਆ ਨਾਂ ‘ਸਰਦਾਰ ਸੁਰੈਣ ਸਿੰਘ ਸੰਧੂ’ ਪਿੰਡ ਵਾਲਿਆ ਲਈ ਸਤਿਕਾਰ ਯੋਗ ਬਣ ਗਿਆ ਸੀ। ਬੱਚਿਆਂ ਸਮੇਤ ਵਿਦੇਸ਼ੋਂ ਆਏ ਗੁਲਸ਼ਨਬੀਰ ਸਿੰਘ ਦਾ ਉਤਾਰਾ ਇਸੇ ਕੋਠੀ ਵਿਚ ਹੋਇਆ ਸੀ। ਮਹੀਨਾ ਕੁ ਰਹਿਕੇ ਗੁਲਸ਼ਨਬੀਰ ਸਿੰਘ ਵਾਪਸ ਕੈਨੇਡਾ ਮੁੜ ਗਿਆ ਪਰ ਹੁਣ ਸੁਰੈਣ ਸਿੰਘ ਨੂੰ ਇਸੇ ਕੋਠੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪਿਆ।ਕੋਠੀ ਪਿੰਡੋਂ ਹਟਵੀ ਹੋਣ ਕਰਕੇ ਪਿੰਡ ਵਾਲਿਆਂ ਨਾਲ ਸੁਰੈਣ ਸਿੰਘ ਦੀ ਸਾਂਝ ਨਾ-ਮਾਤਰ ਹੀ ਰਹਿ ਗਈ ਸੀ।ਹੁਣ ਜਦੋਂ ਵੀ ਸੁਰੈਣ ਸਿੰਘ ਪਿੰਡ ਵਿਚ ਕਿਸੇ ਦਿਨ-ਦਿਹਾਰ ਜਾਂ ਧਾਰਮਕ ਸਮਾਗਮ ਤੇ ਜਾਂਦਾ ਤਾਂ ਪਿੰਡ ਵਾਲੇ ਉਹਦੇ ਵੱਲੋਂ ਗੇਟ ਤੇ ਲਾਈਆਂ ਵੱਡੀਆਂ ਵੱਡੀਆਂ ਲਾਈਟਾਂ ਦਾ ਜ਼ਿਕਰਜ਼ਰੂਰ ਕਰਦੇ।
ਕੁਝ ਦਿਨਾਂ ਤੋਂ ਢਿੱਲਾ-ਮੱਠਾ ਹੋਣ ਕਰਕੇ ਸੁਰੈਣ ਸਿੰਘ ਦੀ ਸਿਹਤ ਦਾ ਪਤਾ ਲੈਣ ਉਸ ਦਾ ਜੋਟੀਦਾਰ ਲਖਬੀਰ ਸਿੰਘ ਆਇਆ ਤੇ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੂੰ ਢਲਦੇ ਦਿਨ ਦਾ ਅਹਿਸਾਸ ਹੀ ਨਾ ਰਿਹਾ। ਗੇਟ ਤੇ ਜਦੋਂ ਬਲਬ ਜਗ-ਮਗ ਕਰਨ ਲਗੇ ਤਾਂ ਲਖਬੀਰ ਸਿੰਘ ਬੋਲਿਆ,“ਯਾਰ, ਇੱਕ ਗੱਲ ਦੀ ਸਮਝ ਨਹੀਂ ਆਈ ਕਿ ਗੇਟ ਤੇ ਲੱਗੇ ਬਲਬ


0 comments:
Speak up your mind
Tell us what you're thinking... !