ਇਹ ਭਾਰਤ ਹੈ । ਸਾਰੇ ਪਾਸੋਂ ਆਜਾਦ ਹੈ । ਤੁਸੀਂ ਇੱਥੇ ਜਿਵੇਂ ਕਿਵੇਂ ਮਰਜ਼ੀ ਫਰਜ਼ੀ ਤਰੀਕੇ ਨਾਲ ਬਾਰਡਰ ਟੱਪ ਕੇ ਭਾਰਤ ਦੇ ਕਿਸੇ ਵੀ ਸ਼ਹਿਰ ਚ ਆਪਣਾ ਕੋਈ ਵੀ ਨਾਂ ਰੱਖ ਕੇ ਜਿਹੜੇ ਮਰਜ਼ੀ ਸ਼ਹਿਰ ਜੋ ਤੁਹਾਨੂੰ ਪਸੰਦ ਹੋਵੇ ਉਥੋਂ ਦੇ ਲੋਕਲ ਐਮ.ਐਲ.ਏ ਤੋਂ ਉਸਦੇ ਲੈਟਰ ਪੈਡ ਤੇ ਚਿੱਠੀ ਲਿਖਾ ਕੇ ਆਪਣਾ ਆਧਾਰ ਕਾਰਡ ਬਣਾ ਸਕਦੇ ਹੋ ਤੇ ਤੁਸੀਂ ਬਿਨਾਂ ਪੈਸਿਆਂ,ਬਿਨਾਂ ਵੀਜ਼ਾ,ਭਾਰਤ ਦੀ ਪੀ.ਆਰ ਪਾਅ ਸਕਦੇ ਹੋ । ਆਪਣਾ ਵੋਟ ਵੀ ਬਣਾ ਸਕਦੇ ਹੋ । ਇਹ ਸਭ ਨੂੰ ਖੁੱਲੀ ਛੁਟ ਹੈ । ਸਾਡੇ ਸਿਆਸਤਦਾਨ ਸਭ ਨੂੰ ਜੀ ਆਇਆਂ ਕਹਿੰਦੇ ਨੇ ਇਹਨਾਂ ਦਾ ਵੱਡਪਨ ਹੈ । ਕਿਉਂਕਿ ਸਾਡਾ ਦੇਸ਼ ਮਹਾਨ ਹੈ ? ਜਿਹੜੇ ਲੋਕ ਇਸਦੇ ਅਸਲੀ ਵਸਨੀਕ ਹਨ ਉਹ ਹੁਣ ਆਧਾਰ ਕਾਰਡ ਬਣਾ ਰਹੇ ਨੇ ਕਿਉਂਕਿ ਹੁਣ ਆਧਾਰ ਕਾਰਡ ਹੀ ਚੱਲਿਆ ਕਰੂਗਾ ਇਹ ਸਰਕਾਰ ਦਾ ਕਹਿਣਾ ਹੈ ਪਰ ਇਹ ਜਿਹੜੇ ਆਧਾਰ ਕਾਰਡ ਬਣ ਰਹੇ ਨੇ ਇਹਨਾਂ ਦਾ ਆਧਾਰ ਕੀ ਹੈ ..? ਕਿਉਂਕਿ ਤੁਸੀਂ ਕਿਸੇ ਵੀ ਸ਼ਹਿਰ ਦੇ ਐਮ.ਐਲ.ਏ ਕੋਲ ਚਲੇ ਜਾਉ ਤੇ ਉਹ ਕੋਰੇ ਕਾਗਜ਼ ਤੇ ਲਿਖ ਕੇ ਦੇ ਦਿੰਦੇ ਨੇ ਇਹ ਸਾਡੇ ਸ਼ਹਿਰ ਦਾ ਵਸਨੀਕ ਹੈ । ਚਾਹੇ ਉਹ ਨੇਪਾਲੀ,ਬੰਗਲਾਦੇਸ਼ੀ,ਪਾਕਿਸਤਾਨੀ ਕੋਈ ਵੀ ਹੋਵੇ ਇਹ ਸਾਡੇ ਸ਼ਹਿਰ ਦਾ ਵਸਨੀਕ ਹੈ ਸਾਡੀ ਵੋਟ ਹੈ । ਸਾਡੇ ਏਥੇ ਬਹੁਤ ਸਾਰੇ ਜਿਹੜੇ ਅਸਲ ਚ ਭਾਰਤੀ ਨੇ ਉਹਨਾਂ ਨੂੰ ਗੈਸ ਏਜੰਸੀਆਂ ਵਾਲਿਆਂ ਨੇ ਭੰਬਲਭੂਸੇ ਚ ਪਾਇਆ ਹੋਇਆ ਹੈ । ਹੁਣ ਗੈਸ ਸਲੰਡਰ ਤੇ ਸਬਸਿਡੀ ਮਿਲਿਆ ਕਰੂਗੀ ਪਰ ਆਧਾਰ ਕਾਰਡ ਜਰੂਰੀ ਚਾਹੀਦਾ ਹੈ । ਬੈਂਕਾਂ ਕਹਿੰਦੀਆਂ ਨੇ ਆਧਾਰ ਕਾਰਡ ਜਰੂਰੀ ਤੁਸੀ ਨਾ ਪੈਸੇ ਜਮਾ ਕਰ ਸਕਦੇ ਹੋ ਨਾ ਕਢਾ ਸਕਦੇ । ਪੈਂਹਠ ਸਾਲਾਂ ਬਾਅਦ ਪਾਸਪੋਰਟਾਂ ਦਾ ਕੰਮ ਮਸਾਂ ਹੀ ਸਹੀ ਤਰੀਕੇ ਨਾਲ ਚੱਲਣ ਲੱਗਾ ਹੈ । ਉਹ ਹੁਣ ਫਿੰਗਰ ਪ੍ਰਿੰਟ ਤੇ ਆਈ ਛਿੱਲ ਲੈਣ ਲੱਗੇ ਨੇ ਤੇ ਉਹਨਾਂ ਨੇ ਹੁਣ ਕਿਤੇ ਜਾ ਕੇ ਸਾਰੇ ਹਿੰਦੋਸਤਾਨ ਦੇ ਕੰਪਿਊਟਰ ਇੱਕ ਕੀਤੇ ਨੇ ਤਾਂ ਕਿ ਕੋਈ ਇੱਕ ਬੰਦਾ ਅੱਲਗ ਅੱਲਗ ਨਾਵਾਂ ਤੇ ਦੋ ਪਾਸਪੋਰਟ ਨਾ ਬਣਾ ਸਕੇ । ਪਰ ਕੀ ਇਹ ਜਿਹੜੇ ਆਧਾਰ ਕਾਰਡ ਬਣ ਰਹੇ ਨੇ ਇਹਨਾਂ ਦੇ ਕੰਪਿਊਟਰ ਇੱਕ ਨੇ ? ਕੀ ਪੰਜਾਬ ਵਾਲਾ ਬੰਦਾ ਦਿੱਲੀ ਤੇ ਦਿੱਲੀ ਵਾਲਾ ਹਰਿਆਣਾ ਤੇ ਹਰਿਆਣੇ ਵਾਲਾ ਯੂਪੀ ਬਿਹਾਰ ਚ ਆਪਣਾ ਆਧਾਰ ਕਾਰਡ ਨਹੀਂ ਬਣਾ ਸਕਦਾ3? ਇੱਥੇ ਕੋਈ ਬੰਦਾ ਜਿੰਨੇ ਮਰਜ਼ੀ ਆਧਾਰ ਕਾਰਡ ਬਣਾ ਸਕਦਾ ਹੈ ਬਸ ਲੋਕਲ ਐਮ.ਐਲ.ਏ ਤੋਂ ਲਿਖਾ ਦਿਉ ਬਈ ਇਹ ਏਥੋਂ ਦਾ ਵਸਨੀਕ ਹੈ । ਸਾਡੇ ਮੁਹੱਲੇ ਚ ਆਧਾਰ ਕਾਰਡ ਬਣਾਉਣ ਆਏ ਤਾਂ ਪੰਜ ਸੌ ਬੰਦਿਆਂ ਚੋਂ ਢਾਈ ਸੋ ਉਹ ਬੰਦੇ ਸਨ ਜਿਹੜੇ ਸਾਡੇ ਮੁੱਹਲੇ ਦੇ ਹੀ ਨਹੀਂ ਸਨ ਪਰ ਹਰ ਕੋਲ ਐਮ.ਐਲ.ਏ ਦੀ ਚਿੱਠੀ ਸੀ । ਤੇ ਉਹ ਆਧਾਰ ਕਾਰਡ ਅਪਲਾਈ ਕਰਕੇ ਉਹ ਗਏ ਜਿਹੜੇ ਕਾਗਜ਼ਾਂ ਚ ਕੋਈ ਦੋ ਮਹੀਨੇ ਤੋਂ ਕੋਈ ਪੰਜ ਮਹੀਨੇ ਤੋਂ ਰਹਿ ਰਿਹਾ ਸੀ । ਸਾਡੇ ਅਸਲ ਪਾਸਪੋਰਟ ਚੈੱਕ ਹੋ ਰਹੇ ਸੀ । ਜਿੰਨੀ ਦੇਰ ਸਾਰੇ ਹਿੰਦੋਸਤਾਨ ਦੇ ਕੰਪਿਊਟਰ ਇੱਕ ਨਹੀਂ ਹੋ ਜਾਂਦੇ ਸ਼ਾਇਦ ਇਹਦਾ ਕੋਈ ਫਾਇਦਾ ਨਹੀਂ । ਪਰ ਸਰਕਾਰਾਂ ਤਾਂ ਸਰਕਾਰਾਂ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ । ਉਹਨਾਂ ਨੂੰ ਬੱਸ ਜਿਉਂਦਾ ਜਾਗਦਾ ਬੰਦਾ ਜਾਂ ਬੁੜੀ ਹੋਵੇ ਹੋਵੇ ਚਾਹੇ ਕਿਸੇ ਦੇਸ਼ ਦਾ ਸਿਆਸਤ ਨੇ ਉਸਨੂੰ ਆਪਣੀ ਵੋਟ ਬਣਾ ਲੈਣਾ ਹੈ । ਇਹ ਸਾਡੇ ਲਈ ਸਾਡੇ ਦੇਸ਼ ਲਈ ਸਾਡੇ ਆਮ ਜਨਤਾ ਲਈ ਖਤਰੇ ਦੀ ਘੰਟੀ ਹੈ । ਪਰ ਕੋਈ ਗੰਟੀ ਦੀ ਆਵਾਜ਼ ਨਹੀਂ ਸੁਣਦਾ । ਆਪਣੀਆਂ ਸਿਆਸੀ ਗੱਲਾਂ ਬਾਤਾਂ ਤੇ ਆਪਣੀਆਂ ਆਪਣੀਆਂ ਪਾਰਟੀਆਂ ਆਪਣੀਆਂ ਆਪਣੀਆਂ ਕੁਰਸੀਆਂ ਨੂੰ ਫੜੀ ਬੈਠੇ ਨੇ । ਰੱਬ ਭਲਾ ਕਰੇ ਇਹੀ ਕਹਿ ਸਕਦੇ ਹਾਂ ਜੀ ਸਾਡੇ ਮਹਾਨ ਹਿੰਦੋਸਤਾਨ ਦੇਸ਼ ਬਾਰੇ ।
1764-ਗੁਰੂ ਰਾਮ ਦਾਸ ਨਗਰ
ਨੇੜੇ ਨੈਸਲੇ
ਮੋਗਾ-142001
ਪੰਜਾਬ
ਮੋਬਾਈਲ -98557-35666

0 comments:
Speak up your mind
Tell us what you're thinking... !