Headlines News :
Home » » ਪਿੰਡ ਦੀਵਾਲਾ ਦੇ ਸਾਲਾਨਾ ਮੇਲੇ ’ਤੇ ਵਿਸ਼ੇਸ਼ ਗੁੱਗਾ ਜਾਹਰ ਪੀਰ ਜੀ - ਤਸਵਿੰਦਰ ਸਿੰਘ ਬੜੈਚ

ਪਿੰਡ ਦੀਵਾਲਾ ਦੇ ਸਾਲਾਨਾ ਮੇਲੇ ’ਤੇ ਵਿਸ਼ੇਸ਼ ਗੁੱਗਾ ਜਾਹਰ ਪੀਰ ਜੀ - ਤਸਵਿੰਦਰ ਸਿੰਘ ਬੜੈਚ

Written By Unknown on Friday, 20 September 2013 | 04:24

ਪੰਜਾਬ ਦੀ ਇਸ ਧਰਤੀ ’ਤੇ ਅਨੇਕਾਂ ਗੁਰੂਆਂ, ਪੀਰਾਂ, ਸਾਧੂ, ਸੰਤਾਂ, ਭਗਤਾਂ, ਸੂਰਬੀਰ, ਯੋਧਿਆਂ ਨੇ ਜਨਮ ਲੈ ਕੇ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਲਈ ਪ੍ਰੇਰਿਆ ਅਤੇ ਲੋਕਾਈ ਨੂੰ ਸੱਚ ਨਾਲ ਜੋੜਨ ਦਾ ਮਹਾਨ ਉਪਰਾਲਾ ਕੀਤਾ, ਜਿਨ੍ਹਾਂ ਦੀ ਯਾਦ ਵਿੱਚ ਸਾਲਾਨਾ ਮੇਲੇ ਅਕਸਰ ਲੱਗਦੇ ਰਹਿੰਦੇ ਹਨ। ਪੰਜਾਬ ’ਚ ਲੱਗਦੇ ਮੇਲਿਆਂ ’ਚੋਂ ਤਹਿਸੀਲ ਸਮਰਾਲੇ ਦੇ ਪਿੰਡ ਦੀਵਾਲੇ ਦਾ ਗੁੱਗਾ ਮਾੜੀ ਦਾ ਮੇਲਾ ਵੀ ਮਸ਼ਹੂਰ ਮੇਲਿਆਂ ਦੀ ਕਤਾਰ ’ਚ ਸ਼ਾਮਿਲ ਹੈ। ਸੈਂਕੜੇ ਵਰ੍ਹਿਆਂ ਤੋਂ ਇਹ ਮੇਲਾ ਗੁੱਗਾ ਜਾਹਰ ਪੀਰ ਜੀ, ਟਿੱਲਾ ਗੋਰਖ ਨਾਥ ਜੀ ਅਤੇ ਜੌੜਿਆਂ ਦੇ ਅਸਥਾਨਾਂ ’ਤੇ ਭਰਦਾ ਆ ਰਿਹਾ ਹੈ, ਮੇਲੇ ਦੀ ਇਤਿਹਾਸਕ ਮਹੱਤਤਾ ਤੋਂ ਵੱਧ ਸ਼ਰਧਾਲੂਆਂ ਦੀ ਸ਼ਰਧਾ ਹੈ ਤੇ ਇਸ ਮੇਲੇ ਦਾ ਇਕੱਠ ਵੀ ਆਪਣੀ ਮਿਸਾਲ ਆਪ ਹੈ। ਲੱਖਾਂ ਲੋਕਾਂ ਨੂੰ ਇਸ ਮੇਲੇ ਦੀ ਖੂਬਸੂਰਤੀ ਨੇ ਆਪਣੇ ਵੱਲ ਖਿੱਚਿਆ ਹੈ। ਮੇਲੇ ਤੋਂ ਇੱਕ ਦਿਨ ਪਹਿਲਾਂ ਵੀ ਸ਼ਾਮ ਨੂੰ ਲੋਕ ਦੂਰੋਂ ਨੇੜਿਓਂ ਆ ਕੇ ਗੁੱਗਾ ਮਾੜੀ ’ਤੇ ਮੱਥਾ ਟੇਕਦੇ, ਚੌਂਕੀ ਭਰਦੇ ਅਤੇ ਮਿੱਟੀ ਕੱਢਦੇ ਹਨ। ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਹ ਮੇਲੇ ਵਾਲੇ ਦਿਨ ਗੁੱਗਾ ਮਾੜੀ ’ਤੇ ਝੰਡਾ ਚੜ੍ਹਾ ਕੇ ਜਾਂਦੇ ਹਨ। ਮੇਲੇ ਵਾਲੇ ਦਿਨ ਸਵੇਰੇ 4 ਕੁ ਵਜੇ ਤੋਂ ਹੀ ਪੰਜਾਬ ਦੇ ਹਰ ਕੋਨੇ ’ਚ ਸ਼ਰਧਾਲੂ ਮਾੜੀ ’ਚ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਤੇ ਦੁਪਹਿਰ 12 ਤੋਂ 2 ਵਜੇ ਤੱਕ ਮੇਲਾ ਪੂਰੇ ਜੋਬਨ ’ਤੇ ਹੁੰਦਾ ਹੈ। ਹਿਸ ਮੇਲੇ ਦੀ ਵਿਲੱਖਣਤਾ ਇਹ ਹੈ ਕਿ ਇਸ ਮੇਲੇ ਵਿੱਚੋਂ ਛਪਾਰ ਦੇ ਵਿਰਾਸਤੀ ਮੇਲੇ ਦਾ ਹੂ-ਬ-ਹੂ ਰੂਪ ਦੇਖਣ ਨੂੰ ਮਿਲ ਜਾਂਦਾ ਹੈ। ਗੁੱਗਾ ਜਾਹਰ ਪੀਰ ਦਾ ਜੱਸ ਗਾਉਂਦੇ ਸਵੱਈਏ, ਢੋਲ ਵਜਾਉਂਦੇ ਢੋਲੀ, ਵਿੰਗ-ਵਲੇਵੇਂ  ਖਾਂਦੀਆਂ ਡੰਡੀਆਂ-ਪਗਡੰਡੀਆਂ, ਬੰਨ੍ਹਿਆਂ, ਰਸਤਿਆਂ-ਚੌਰਸਤਿਆਂ ਤੋਂ ਥੋੜ੍ਹਾ ਹਟਵਾਂ ਇੱਕ ਪਾਸੇ ਟਿੱਬਿਆਂ ’ਤੇ ਖੜ੍ਹੇ ਹਰੇ-ਭਰੇ ਦਰੱਖਤਾਂ ਦੇ ਵਿਚਕਾਰ ਖੁੱਲ੍ਹੇ ਮੈਦਾਨ ’ਚ ਲੱਗੇ ਛੋਟੇ-ਵੱਡੇ ਪੰਘੂੜਿਆਂ ਦੀ ਰੀਂ-ਰੀਂ, ਰੋਜ਼ੀ ਰੋਟੀ ਦੇ ਜ਼ਰੀਏ ਵਜੋਂ ਛੋਟੀਆਂ-ਛੋਟੀਆਂ ਸਜੀਆਂ ਦੁਕਾਨਾਂ ਦਾ ਕੁਦਰਤੀ ਦ੍ਰਿਸ਼ ਵਾਕਿਆ ਹੀ ਮਨ ਨੂੰ ਮੋਹ ਲੈਂਦਾ ਹੈ। ਦੁਪਹਿਰ 2 ਵਜੇ ਤੋਂ ਛਿੰਝ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾਂਦਾ ਹੈ, ਜਿਸ ’ਚ ਪੰਜਾਬ ਅਤੇ ਨੇੜਲੇ ਸੂਬਿਆਂ ਦੇ ਨਾਮੀ-ਗਰਾਮੀ ਪਹਿਲਵਾਨ ਕੁਸ਼ਤੀ ਮੇਲੇ ’ਚ ਸ਼ਿਰਕਤ ਕਰਨ ਆਉਂਦੇ ਹਨ। ਜਿਨ੍ਹਾਂ ਨੂੰ ਗ੍ਰਾਮ ਪੰਚਾਇਤ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਵੱਲੋਂ ਵੀ ਹਰੇਕ ਸਾਲ ਪਹਿਲਵਾਨਾਂ ਨੂੰ ਸੋਨੇ ਦੀਆਂ ਮੁੰਦੀਆਂ ਅਤੇ ਝੋਟੀਆਂ ਦਿੱਤੀਆਂ ਜਾਂਦੀਆਂ ਹਨ। ਗੁੱਗਾ ਮਾੜੀ ਦਾ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 4 ਅੱਸੂ (18 ਸਤੰਬਰ 2013, ਦਿਨ ਬੁੱਧਵਾਰ) ਨੂੰ ਭਰੇਗਾ।

ਤਸਵਿੰਦਰ ਸਿੰਘ ਬੜੈਚ
ਪਿੰਡ: ਦੀਵਾਲਾ, ਤਹਿਸੀਲ-ਸਮਰਾਲਾ (ਲੁਧਿ:)
5ਠਜ; - ਵਤਦਜਮ;0ਪਠਜ;.ਫਰਠ
ਮੋਬ : 98763-22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template