ਵੇਖ ਲੈ ਸੱਜਣਾ ਆ ਕੇ ਮੇਰੇ ਦਰਦਾਂ ਦੀ ਰੁਸਵਾਈ ਨੂੰ ।
ਇਕ ਤੇਰੀ ਖ਼ਾਤਰ ਮੈˆ ਠੋਕਰ ਮਾਰੀ ਕੁੱਲ ਖ਼ੁਦਾਈ ਨੂੰ ।
ਹਰ ਦਿਲ ਵਿਚ ਛੋਟਾ ਜਾਂ ਵੱਡਾ, ਪੀੜਾਂ ਦਾ ਏ ਟੱਬਰ ਪਲ਼ਦਾ
ਪਰ ਪੀੜਾਂ ਜੋ ਕਰੇ ਉਜਾਗਰ ਪੜ੍ਹ ਉਸ ਕਲਮ-ਘਸਾਈ ਨੂੰ ।
ਕਿਸ-ਕਿਸਨੂੰ ਨਹੀਂ ਲੁੱਟਿਆ ਏ ਦਿਲਖ਼ੋਰਾਂ ਨੇ ਧੁਰ ਤੀਕਰ
ਕੌਣ ਨਹੀਂ ਪਿਆ ਪਿੱਟਦੈ ਏਥੇ ਪੀੜਾ, ਮੌਤ, ਜੁਦਾਈ ਨੂੰ ।
ਜਾਂ ਤਾਂ ਦਿਲਬਰ ਇਸ਼ਕ ਨਾ ਕਰਦਾ, ਜੇ ਕੀਤਾ ਤਾਂ ਨਾਲ ਹੀ ਖੜ੍ਹਦਾ
ਨਾਲ ਹੀ ਮੇਰੇ ਝੱਲਦਾ ‘ਸਰਗਮ’ ਦਰਦਾਂ ਦੀ ਕਰੜਾਈ ਨੂੰ ।
ਇਕ ਤੇਰੀ ਖ਼ਾਤਰ ਮੈˆ ਠੋਕਰ ਮਾਰੀ ਕੁੱਲ ਖ਼ੁਦਾਈ ਨੂੰ ।
ਹਰ ਦਿਲ ਵਿਚ ਛੋਟਾ ਜਾਂ ਵੱਡਾ, ਪੀੜਾਂ ਦਾ ਏ ਟੱਬਰ ਪਲ਼ਦਾ
ਪਰ ਪੀੜਾਂ ਜੋ ਕਰੇ ਉਜਾਗਰ ਪੜ੍ਹ ਉਸ ਕਲਮ-ਘਸਾਈ ਨੂੰ ।
ਕਿਸ-ਕਿਸਨੂੰ ਨਹੀਂ ਲੁੱਟਿਆ ਏ ਦਿਲਖ਼ੋਰਾਂ ਨੇ ਧੁਰ ਤੀਕਰ
ਕੌਣ ਨਹੀਂ ਪਿਆ ਪਿੱਟਦੈ ਏਥੇ ਪੀੜਾ, ਮੌਤ, ਜੁਦਾਈ ਨੂੰ ।
ਨਾਲ ਹੀ ਮੇਰੇ ਝੱਲਦਾ ‘ਸਰਗਮ’ ਦਰਦਾਂ ਦੀ ਕਰੜਾਈ ਨੂੰ ।
ਮੁਨੀਸ਼ ਸਰਗਮ
ਪਿੰਡ ਓਤੇ ਡਯਕਘਰ ਸਿਧਵਾ ਬੇਟ
ਜਿਲਯ੍ਹ- ਲੁਧਿਓਯਣਯ-142033
ਮੋਬਯਈਲ: 8146541700

very nice.thanks
ReplyDelete