ਕੀ ਹੋਇਆ ਜੇਕਰ ਤੇਰਾ ਜਜ਼ਬਾਤ ਢਹਿ ਗਿਆ ।
ਲੱਖਾਂ ਦਿਲਾਂ ਦਾ ਖ਼ੂਨ ਵੀ ਤਾਂ ਉਂਝ ਹੀ ਵਹਿ ਗਿਆ ।
ਪਹਿਲਾਂ ਤਾਂ ਸਿਰਫ਼ ਮਾਲਕਾਂ ਦੇ ਖ਼ੂਨ ਸਨ ਸਫ਼ੈਦ,
ਤੰਗੀਆਂ ’ਚ ਨੌਕਰਾਂ ਦਾ ਵੀ ਕਿਰਦਾਰ ਢਹਿ ਗਿਆ ।
ਕਰਦਾ ਰਿਹਾ ਉਹ ਹੌਸਲੇ ਤੇ ਲੈˆਦਾ ਰਿਹਾ ਡਿਗਰੀਆਂ,
ਪੜ੍ਹ-ਲਿਖ ਕੇ ਵੀ ਦਾਨਿਸ਼ਵਰ ਨਿਕੰਮਾ ਰਹਿ ਗਿਆ ।
ਇਨ੍ਹਾਂ ਚਿੱਟਿਆਂ ਧੌਲਿਆਂ ਨੂੰ ਅਕਲ ਨਾ ਆਈ,
ਲਗਦੈ ਇਹੇ ਸਿਰ ਧੁੱਪਾਂ ਵਿਚ ਹੀ ਸੜਦਾ ਰਹਿ ਗਿਆ ।
ਉਹ ਪਾਣੀ ਊਣਾ ਭਾਂਡੇ ਦਾ ਬੜਾ ਸੀ ਛਲਕਦਾ,
ਜਦ ਭਾਂਡਾ ਫੁੱਟਿਆ ਤਾਂ ਸਾਰਾ ਪਾਣੀ ਵਹਿ ਗਿਆ ।
ਸੰਗ ਰਹਿ ਖੋਟਿਆਂ ਦੇ ਬੰਦਾ ਖੋਟਾ ਰਹਿ ਗਿਆ,
ਜਜ਼ਬਾਤ ਵੀ ਕੁਲੱਛਣਾ ਥੋਥਾ ਹੀ ਰਹਿ ਗਿਆ ।
ਕੋਈ ਸ਼ਬਦ ਸਰਗਮੀਂ ਛਪਿਆ ਨਹੀਂ ਅਖ਼ਬਾਰ ਵਿਚ,
ਉਹ ਦੌਲਤੀ ਸੀ ਲੇਖਕ ਜੋ ਖੱਟ ਕੇ ਲੈ ਗਿਆ ।

ਮੁਨੀਸ਼ ਸਰਗਮ
ਪਿੰਡ ਓਤੇ ਡਯਕਘਰ ਸਿਧਵਾ ਬੇਟ
ਜਿਲਯ੍ਹ- ਲੁਧਿਓਯਣਯ-142033
ਮੋਬਯਈਲ: 8146541700

0 comments:
Speak up your mind
Tell us what you're thinking... !