Headlines News :
Home » » ਫਿੱਕੇ ਪੈ ਗਏ ਸਭ ਰਿਸ਼ਤੇ - ਬਬਲੀ ਰਾਮਗੜ੍ਹ ਸੰਧਆ

ਫਿੱਕੇ ਪੈ ਗਏ ਸਭ ਰਿਸ਼ਤੇ - ਬਬਲੀ ਰਾਮਗੜ੍ਹ ਸੰਧਆ

Written By Unknown on Friday, 13 September 2013 | 05:54

  ਪਹਿਲਾ ਵਰਗੇ ਪਿਆਰ ਨਾ ਰਹਿ ਗਏ
   ਸ਼ੱਚੇ- ਸੁੱਚੇ ਯਾਰ ਨਾ ਰਹਿ ਗਏ
  ਪਹਿਲਾ ਜਿਹੇ ਵਿਵਹਾਰ ਨਾ ਰਹਿ ਗਏ
  ਹੋ ਗਈ ਮਤਲਵੀ ਦੁਨੀਆ ਸਾਰੀ
  ਫਿੱਕੇ ਗੲੈ ਸਭ ਰਿਸਤੇ ਲੋਕੋ ਮਾਇਆ ਨੇ ਮੱਤ ਮਾਰੀ---

 ਪਹਿਲਾ ਵਾਗੂੰ ਮਾ ਦਾਦੀ ਹੁਣ ਕੋਈ ਨਾ ਬਾਤ ਸੁਣਾਵੇ
  ਹੁਣ ਰਿਸਤੇ ਨੀ ਸੋਦੇ ਹੁੰਦੇ ਪੈਸਾ ਰੰਗ ਦਿਖਾਵੇ
  ਦਾਜ ਦੇ ਲੋਭੀ ਦਾਜ ਦੇ ਪਿੱਛੇ ਨੂੰਹਾਂ ਜਾਦੇਂ ਸਾੜੀ
  ਫਿੱਕੇ ਪੈ ਗਏ ਸਭ ਰਿਸਤੇ ਲੋਕੋ ਮਾਇਆ ਨੇ ਮੱਤ ਮਾਰੀ ----

 ਭਾਈ ਦਾ ਭਾਈ ਦੁਸਮਣ ਹੋਇਆ ਕੁੜੀਆ ਲੱਗੀਆ ਵੰਡਾਉਣ ਬਈ ਹਿੱਸੇ
  ਝੂਠ ਦੇ ਪਿੱਛੇ ਲੱਗਦੇ ਨੇ ਹੁਣ ਸੱਚ ਨਾ ਭੋਰਾ ਝੂਠ ਨੂੰ ਦਿੱਸੇ
  ਖਾਲੀ ਹੱਥ ਜਦ ਜਾਣਾ ਸਭ ਨੇ ਫਿਰ ਕਾਹਦੀ ਦਾਅਵੇ ਦਾਰੀ
  ਫਿੱਕੇ ਪੈ ਗਏ ਸਭ ਰਿਸਤੇ---------

  ਵਿਆਹ ਹੁੰਦੇ ਜਦ ਪਿੰਡਾ ਚ ਪਹਿਲਾ ਮੰਜੇ ਜੋੜ ਸਪੀਕਰ ਲਾਉਦੇ
  ਦੁੱਧ ਪਹੰਚਾਣਾ ਬਬਲੀ ਕੇ ਘਰ ਸਪੀਕਰ ਦੇ ਵਿੱਚ ਅਵਾਜ਼ ਦਿਵਾਉਦੇ
  ਹੁਣ ਪੈਲੀਸ਼ਾ ਦੇ ਵਿੱਚ ਵਿਆਹ ਕਰਦੇ ਨੇ ਖਰਚੇ ਕਰਦੇ ਭਾਰੀ
  ਫਿੱਕੇ ਪੈ ਗਏ ਸਭ ਰਿਸਤੇ ਲੋਕੋ ਮਾਇਆ ਨੇ ਮੱਤ ਮਾਰੀ---------------
                             
   ਬਬਲੀ ਰਾਮਗੜ੍ਹ ਸੰਧਆ
 (ਸੰਗਰੂਰ)
                        ਮੋ;98880-04205


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template