ਮੇਰੀ ਕਦਰ ਕਿਓ ਘਟ ਗਈ ਦੁਨੀਆ ਚ ਮੈ ਸਾਥ ਹਰੇਕ ਨੂੰ ਦਿੰਦਾ ਹਾ
ਮੈ ਘੜਾ ਬੋਲਦਾ ਹਾ ਲੋਕੋ ਮੈਨੂੰ ਸੁਣੋ ਜਰਾਂ ਕੀ ਕਹਿੰਦਾ ਹਾ
ਮੇਰੀ ਥਾਂ ਹੁਣ ਫਰਿੱਜ਼ਾ ਨੇ ਮੱਲ ਲਈ ਤਾਂ ਲੋਕ ਬਿਮਾਰੀ ਦਾ ਸ਼ਿਕਾਰ ਹੋਏ
ਭਖੇ ਭਿਖਾਏ ਠੰਡਾ ਪਾਣੀ ਪੀ ਲੈਂਦੇ ਕਈ ਗਰਮ ਸਰਦ ਨੇ ਬਿਮਾਰ ਹੋਏ
ਜਦ ਪਾਣੀ ਮੇਰਾ ਪੀਂਦੇ ਸੀ ਨਾ ਕੋਈ ਬਿਮਾਰੀ ਲੱਗਦੀ ਸੀ
ਵਾਹ! ਠੰਡਾ ਪਾਣੀ ਗੜੈ ਜਿਹਾ ਇਹ ਅੰਦਰੋ ਆਤਮਾ ਕਹਿੰਦੀ ਸੀ
ਮੇਰੀ ਕਦਰ ਕੀਤੀ ਗਾਉਣ ਵਾਲਿਆ ਨੇ ਮੈਨੂੰ ਅਖਾੜੇ ਵਿੱਚ ਵਜ਼ਾਉਦੇ ਸੀ
ਜਦੋ ਹੁੰਦਾ ਕਿਤੇ ਅਖੰਡ ਪਾਠ ਤਾ ਕਹਿ ਕੇ ਕੁੰਭ ਬਲਾਉਦੇ ਸੀ
ਮੇਰੀ ਕਦਰ ਉਸ ਦਿਨ ਤਾ ਹੁੰਦੀ ਹੈ ਮੈ ਬੰਦੇ ਦਾ ਅੰਤ ਸਮੇ ਸਾਥ ਦਿਂਦਾ ਹਾ
ਜਦ ਦੁਨੀਆਂ ਤੋ ਜਾਦਾ ਤੁਰ ਬੰਦਾ ਮੈ ਨਾਲ ਉਸਦੇ ਜਾਦਾਂ ਹਾ
ਧੰਨਵਾਦ! ਕਰਾ ਬਣਾਉਣ ਵਾਲੇ ਦਾ ਜਿਹੜਾ ਰੀਝਾਂ ਨਾਲ ਬਣਾਉਦਾਂ ਹੈ
ਲੈ ਕੇ ਰੰਗ ਉਹ ਕਾਲਾ ਜਿਹਾ ਉੱਤੇ ਵੇਲ ਬੂਟੀਆਂ ਪਊਦਾਂ ਹੈ
ਫਿਰ ਰੋਦੇਂ ਰਹਿ ਜਾਂਦੇ ਪਰਿਵਾਰ ਵਾਲੇ ਤਾ ਘੜਾਂ ਹੀ ਲੱਗੀ ਨਿਭਾਉਦਾਂ ਹੈ
ਬਬਲੀ ਰਾਮਗੜ੍ਹ ਸੰਧੂਆ
(ਸੰਗਰੂਰ)
ਮੋ 98880-04205


0 comments:
Speak up your mind
Tell us what you're thinking... !