Headlines News :
Home » » ਗ਼ਜ਼ਲ - ਮੁਨੀਸ਼ ਸਰਗਮ

ਗ਼ਜ਼ਲ - ਮੁਨੀਸ਼ ਸਰਗਮ

Written By Unknown on Saturday, 21 September 2013 | 07:23

ਆਸ਼ੇ ਬਣਕੇ ਵਾਸ਼ਪ ਉਡੱ ਗਏ ਦਿਲ ਦੇ ਸਾਗਰ ਵਿਚੋਂ,
ਦਿੱਤੇ ਦੁਨੀਆ ਰੁੱਖੇਪਣ ਦੇ ਤਾਪ ਬਥੇਰੇ ਸਾਨੂੰ ।
ਸਰਘੀ ਦੇ ਫੁੱਲ ਬਣਕੇ ਮਿੱਤਰ ਹੱਸਣ ਹੋਰਾਂ ਖਾਤਰ
ਦਿੰਦੇ ਮਨ ਨੂੰ ਸਾੜਨ ਵਾਲੇ ਆਪ ਹਨੇਰੇ ਸਾਨੂੰ ।
ਪਿਆਰ ਤਾਂ ਹਰਿਆਵਲ ਵਾਂਗੂ ਮੁੱਕਦਾ ਜਾਂਦਾ ਜਗ ਵਿੱਚੋਂ,
ਵਣ ਮਹਾਂਉਤਸਵ ਆਸ ਦੇ ਦਿੰਦੇ ਖ਼ਾਬ ਚੁਫ਼ੇਰੇ ਸਾਨੂੰ ।
ਹੱਥ ਕਿਸੇ ਨੂੰ ਦੇ ਕੇ ਜਦ ਵੀ ਪੁੱਛਿਆ ਮੰਜ਼ਿਲ ਬਾਰੇ,
ਰਾਹ ਦੱਸਿਆ ਨਾ ਕਿਸੇ ਨੇ ਮਿਲਦੇ ਰਹੇ ਲੁਟੇਰੇ ਸਾਨੂੰ ।
ਰੋਜ਼ ਆਣ ਦਾ ਵਾਅਦਾ ਕਰਕੇ ਮੁਕਰਨਾ ਉਸਦੀ ਫ਼ਿਤਰਤ,
ਸੱਜਣ ਲਾਰੇ ਲਾ ਕੇ ਟੰਗੀ ਰੱਖੇ ਬਨੇਰੇ ਸਾਨੂੰ ।
ਦਿਲ ’ਚ ਛੁਰੀਆਂ ਮੂੰਹ ’ਤੇ ਸਰਗਮ ਕਰਦੇ ਵਾਰ ਅਵੱਲੇ,
ਲੋਕੀਂ ਮਾਣ ਰੱਖਣ ਨੂੰ ਕਹਿੰਦੇ ਤੇਰੇ-ਤੇਰੇ ਸਾਨੂੰ ।                                        

                                                     
 ਮੁਨੀਸ਼ ਸਰਗਮ,
                                                  ਪਿੰਡ ਅਤੇ ਡਾਕਘਰ ਸਿਧਵਾਂ ਬੇਟ
                                                   ਜਿਲ੍ਹਾ- ਲੁਧਿਆਣਾ(142033)
                                                   ਮੋਬਾਈਲ ਨੰ: 81465-41700

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template