ਉਹ ਮੇਰੇ ਉੱਤੇ ਆਪਣਾ ਰੋਅਬ ਜਮਾਉਂਦਾ ਹੈ,
ਗੱਲ-ਗੱਲ ਦੇ ਉੱਤੇ ਨੀਵਾਂ ਮੈਨੂੰ ਦਿਖਾਉਂਦਾ ਹੈ,
ਮਾਲਕ ਉਹ ਮੇਰਾ ਹੁਕਮ ਉਹਦਾ ਸਿਰ ਮੱਥੇ ਤੇ,
ਪਰ ਤਾਹਨਾ ਉਹਦਾ ਜ਼ਰਾ ਨਾ ਮੈਨੂੰ ਭਾਉਂਦਾ ਹੈ।
ਗੁੱਸਾ ਤਾਂ ਕਈ ਵਾਰੀ ਮੈਨੂੰ ਆ ਜਾਂਦਾ,
ਪਰ ਪੇਟ ਗੁਰੂ ਸਭ ਕੁਝ ਜਰਨਾ ਸਿਖਾਉਂਦਾ ਹੈ,
ਮਜਬੂਰੀਆਂ ਦੇ ਜਕੜੇ ਹੋਏ ਅਸੀ ਕੈਦੀ ਹਾਂ,
ਸਾਨੂੰ ਰਿਹਾਅ ਕਰਨ ਲਈ ਕੋਈ ਨਾ ਜ਼ੋਰ ਲਗਾਉਂਦਾ ਹੈ।
ਲੱਗਦਾ ਉਹ ਆਪਣੇ ਦਿਨ ਪੁਰਾਣੇ ਭੁੱਲ ਗਿਆ ਏ,
ਬੁਰਾ ਵਕਤ ਤਾਂ ਹਰ ਬੰਦੇ ਤੇ ਆਉਂਦਾ ਹੈ।
ਭਾਵੇਂ ਉਸਨੇ ਕਈ ਬੰਗਲੇ ਅੱਜ ਉਸਾਰ ਲਏ,
ਫਿਰ ਵੀ ਰੱਬ ਅੱਗੇ ਰਹਿੰਦਾ ਹੱਥ ਫੈਲਾਉਂਦਾ ਹੈ।
ਅਸੀਂ ਵੀ ਮਿਹਨਤ ਕਰਕੇ ਕੁਝ ਬਣ ਜਾਵਾਂਗੇ,
ਪਾ ਲੈਂਦਾ ਮੰਜ਼ਿਲ ਜੋ ਹਿੰਮਤ ਕਰਕੇ ਜਿਉਂਦਾ ਹੈ।
ਆਲਸੀ ਬਣ ਕੇ ਅਸੀਂ ਕਦੇ ਵੀ ਜੀਣਾ ਨਹੀਂ,
ਵਿਹਲਾ ਮਨ ਸ਼ੈਤਾਨ ਦਾ ਘਰ ਅਖਵਾਉਂਦਾ ਹੈ।
‘ਜ਼ੀਰੇ ਵਾਲਿਆ’ ਤੇਰੇ ਵੀ ਦਿਨ ਆਵਣਗੇ,
ਪਤਝੜ ਪਿੱਛੋਂ ਮੌਸਮ ਬਹਾਰ ਫੇਰਾ ਪਾਉਂਦਾ ਹੈ।
‘ਗੋਗੀ’ ਘਬਰਾ ਨਾ ਸਮਾਂ ਬੜਾ ਬਲਵਾਨ ਹੈ,
ਸਮਾਂ ਹੀ ਰਾਜਾ, ਸਮਾਂ ਹੀ ਰੰਕ ਬਣਾਉਂਦਾ ਹੈ।

ਗੱਲ-ਗੱਲ ਦੇ ਉੱਤੇ ਨੀਵਾਂ ਮੈਨੂੰ ਦਿਖਾਉਂਦਾ ਹੈ,
ਮਾਲਕ ਉਹ ਮੇਰਾ ਹੁਕਮ ਉਹਦਾ ਸਿਰ ਮੱਥੇ ਤੇ,
ਪਰ ਤਾਹਨਾ ਉਹਦਾ ਜ਼ਰਾ ਨਾ ਮੈਨੂੰ ਭਾਉਂਦਾ ਹੈ।
ਗੁੱਸਾ ਤਾਂ ਕਈ ਵਾਰੀ ਮੈਨੂੰ ਆ ਜਾਂਦਾ,
ਪਰ ਪੇਟ ਗੁਰੂ ਸਭ ਕੁਝ ਜਰਨਾ ਸਿਖਾਉਂਦਾ ਹੈ,
ਮਜਬੂਰੀਆਂ ਦੇ ਜਕੜੇ ਹੋਏ ਅਸੀ ਕੈਦੀ ਹਾਂ,
ਸਾਨੂੰ ਰਿਹਾਅ ਕਰਨ ਲਈ ਕੋਈ ਨਾ ਜ਼ੋਰ ਲਗਾਉਂਦਾ ਹੈ।
ਲੱਗਦਾ ਉਹ ਆਪਣੇ ਦਿਨ ਪੁਰਾਣੇ ਭੁੱਲ ਗਿਆ ਏ,
ਬੁਰਾ ਵਕਤ ਤਾਂ ਹਰ ਬੰਦੇ ਤੇ ਆਉਂਦਾ ਹੈ।
ਭਾਵੇਂ ਉਸਨੇ ਕਈ ਬੰਗਲੇ ਅੱਜ ਉਸਾਰ ਲਏ,
ਫਿਰ ਵੀ ਰੱਬ ਅੱਗੇ ਰਹਿੰਦਾ ਹੱਥ ਫੈਲਾਉਂਦਾ ਹੈ।
ਅਸੀਂ ਵੀ ਮਿਹਨਤ ਕਰਕੇ ਕੁਝ ਬਣ ਜਾਵਾਂਗੇ,
ਪਾ ਲੈਂਦਾ ਮੰਜ਼ਿਲ ਜੋ ਹਿੰਮਤ ਕਰਕੇ ਜਿਉਂਦਾ ਹੈ।
ਆਲਸੀ ਬਣ ਕੇ ਅਸੀਂ ਕਦੇ ਵੀ ਜੀਣਾ ਨਹੀਂ,
ਵਿਹਲਾ ਮਨ ਸ਼ੈਤਾਨ ਦਾ ਘਰ ਅਖਵਾਉਂਦਾ ਹੈ।
‘ਜ਼ੀਰੇ ਵਾਲਿਆ’ ਤੇਰੇ ਵੀ ਦਿਨ ਆਵਣਗੇ,
ਪਤਝੜ ਪਿੱਛੋਂ ਮੌਸਮ ਬਹਾਰ ਫੇਰਾ ਪਾਉਂਦਾ ਹੈ।
‘ਗੋਗੀ’ ਘਬਰਾ ਨਾ ਸਮਾਂ ਬੜਾ ਬਲਵਾਨ ਹੈ,
ਸਮਾਂ ਹੀ ਰਾਜਾ, ਸਮਾਂ ਹੀ ਰੰਕ ਬਣਾਉਂਦਾ ਹੈ।

ਗੋਗੀ ਜੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240

0 comments:
Speak up your mind
Tell us what you're thinking... !