ਜਿਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀ
ਕਾਲ਼ੀ ਡਾਂਗ ਮੇਰੇ ਵੀਰ ਦੀ…(ਇੱਕ ਲੋਕ ਬੋਲੀ)
ਸਰਮਾਏਦਾਰ ਹਾਕਮਾਂ ਨੇ
ਪੁੱਠੇ ਰਾਹੇ ਪਾ ਦਿੱਤਾ ਤੇਰਾ ਵੀਰ,
ਨਸ਼ੇ ਦੀਆਂ ਪੁੜੀਆਂ ਦੇ ਦਿੱਤੀਆਂ
ਤੇਰੇ ਵੀਰ ਦੇ ਹੱਥਾਂ ਵਿੱਚ
ਕਾਲ਼ੀ ਡਾਂਗ ਦੀ ਥਾਂ,
ਉਨ੍ਹਾਂ ਨੂੰ ਪਤਾ ਸੀ
ਤੇਰੇ ਵੀਰ ਦੀ ਡਾਂਗ ਦਾ ਜ਼ੋਰ…।
ਹੁਣ ਤਾਂ ਕੁੜੇ
ਤੂੰ ਹੀ ਚੁੱਕ ਕਾਲ਼ੀ ਡਾਂਗ,
ਭੰਨ ਦੇ ਢੁਹਾ ਜ਼ਾਲਮਾਂ ਦਾ
ਤੋੜ ਦੇ ਚੂਕਣਾਂ ਸਮਾਜਿਕ ਕੁਰੀਤੀਆਂ ਦਾ,
ਤੂੰ ਭੁਮੀ ਬਣ ਕਿਉਂ ਜੀਵੇਂ
ਆਦਮੀ ਕਿਉਂ ਵਾਹੁੰਦਾ ਰਹੇ,
ਹਵਾ ਬਣ ਕੇ ਜਿਊਂ
ਖੜਕਦੀਆਂ ਤਲਵਾਰਾਂ 'ਚੋਂ ਨਿਕਲੀ
ਅੱਗ ਦੀ ਤਾਰ ਬਣ
ਦਲਿੱਦਰ ਰਾਖ ਕਰ
ਪਾਣੀ ਬਣਕੇ ਹੜ੍ਹ
ਜੁਲਮ ਅੱਗੇ ਢਾਲ਼ ਬਣਕੇ ਖੜ੍ਹ,
ਆਦਮੀ ਭਾਂਤ ਭਤੇਲੀਆਂ ਨਾਲ ਸੌਂ ਕੇ
ਸੁੱਚਾ ਰਹਿ ਜਾਵੇ
ਔਰਤ ਮਰਦ ਨਾਲ ਸੌਂ ਕੇ
ਜੂਠੀ ਕਿਉਂ ਬਣ ਜਾਵੇ…?
ਲੜਾਈ ਹੋਵੇ ਮਰਦਾਂ ਦੀ
ਗਾਲ਼ਾਂ ਤੂੰ ਖਾਵੇਂ…?
ਮੇਟ ਦੇ ਕੁੜੀਏ, ਇਨ੍ਹਾਂ ਰੀਤਾਂ ਨੂੰ
ਪਾ ਪੂਰਨ ਅਜ਼ਾਦੀ ਤੂੰ,
ਮਰਦ ਤੋਂ ਪਿੱਛੇ ਕਦੇ ਨਹੀਂ
ਤੂੰ ਫਿਰ ਕਿਉਂ ਘੱਟ ਕਹਾਵੇਂ,
ਜਮਾਨਾ ਇਹ ਕਿਉਂ ਨਾ ਗਾਵੇ…
ਜਿਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀ
ਕਾਲ਼ੀ ਡਾਂਗ ਮੇਰੀ ਭੈਣ ਦੀ……
ਕਾਲ਼ੀ ਡਾਂਗ ਮੇਰੇ ਵੀਰ ਦੀ…(ਇੱਕ ਲੋਕ ਬੋਲੀ)
ਸਰਮਾਏਦਾਰ ਹਾਕਮਾਂ ਨੇ
ਪੁੱਠੇ ਰਾਹੇ ਪਾ ਦਿੱਤਾ ਤੇਰਾ ਵੀਰ,
ਨਸ਼ੇ ਦੀਆਂ ਪੁੜੀਆਂ ਦੇ ਦਿੱਤੀਆਂ
ਤੇਰੇ ਵੀਰ ਦੇ ਹੱਥਾਂ ਵਿੱਚ
ਕਾਲ਼ੀ ਡਾਂਗ ਦੀ ਥਾਂ,
ਉਨ੍ਹਾਂ ਨੂੰ ਪਤਾ ਸੀ
ਤੇਰੇ ਵੀਰ ਦੀ ਡਾਂਗ ਦਾ ਜ਼ੋਰ…।
ਹੁਣ ਤਾਂ ਕੁੜੇ
ਤੂੰ ਹੀ ਚੁੱਕ ਕਾਲ਼ੀ ਡਾਂਗ,
ਭੰਨ ਦੇ ਢੁਹਾ ਜ਼ਾਲਮਾਂ ਦਾ
ਤੋੜ ਦੇ ਚੂਕਣਾਂ ਸਮਾਜਿਕ ਕੁਰੀਤੀਆਂ ਦਾ,
ਤੂੰ ਭੁਮੀ ਬਣ ਕਿਉਂ ਜੀਵੇਂ
ਆਦਮੀ ਕਿਉਂ ਵਾਹੁੰਦਾ ਰਹੇ,
ਹਵਾ ਬਣ ਕੇ ਜਿਊਂ
ਖੜਕਦੀਆਂ ਤਲਵਾਰਾਂ 'ਚੋਂ ਨਿਕਲੀ
ਅੱਗ ਦੀ ਤਾਰ ਬਣ
ਦਲਿੱਦਰ ਰਾਖ ਕਰ
ਪਾਣੀ ਬਣਕੇ ਹੜ੍ਹ
ਜੁਲਮ ਅੱਗੇ ਢਾਲ਼ ਬਣਕੇ ਖੜ੍ਹ,
ਆਦਮੀ ਭਾਂਤ ਭਤੇਲੀਆਂ ਨਾਲ ਸੌਂ ਕੇ
ਸੁੱਚਾ ਰਹਿ ਜਾਵੇ
ਔਰਤ ਮਰਦ ਨਾਲ ਸੌਂ ਕੇ
ਜੂਠੀ ਕਿਉਂ ਬਣ ਜਾਵੇ…?
ਲੜਾਈ ਹੋਵੇ ਮਰਦਾਂ ਦੀ
ਗਾਲ਼ਾਂ ਤੂੰ ਖਾਵੇਂ…?
ਮੇਟ ਦੇ ਕੁੜੀਏ, ਇਨ੍ਹਾਂ ਰੀਤਾਂ ਨੂੰ
ਮਰਦ ਤੋਂ ਪਿੱਛੇ ਕਦੇ ਨਹੀਂ
ਤੂੰ ਫਿਰ ਕਿਉਂ ਘੱਟ ਕਹਾਵੇਂ,
ਜਮਾਨਾ ਇਹ ਕਿਉਂ ਨਾ ਗਾਵੇ…
ਜਿਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀਕਾਲ਼ੀ ਡਾਂਗ ਮੇਰੀ ਭੈਣ ਦੀ……
ਗੁਰਮੇਲ ਬੀਰੋਕੇ
ਫੋਨ:
001-604-825-8053ਫੋਨ:

0 comments:
Speak up your mind
Tell us what you're thinking... !