ਮੇਰੀ ਸਾਈਕਲ ਨੀਲੇ ਰੰਗੀ
ਮੈਨੂੰ ਲਗਦੀ ਬੜੀ ਹੀ ਚੰਗੀ।
ਸਾਈਕਲ ਮੈਨੂੰ ਸੋਹਣਾ ਲੱਗੇ,
ਮੇਰੇ ਹੇਠਾਂ ਪੂਰਾ ਫੱਬੇ।
ਜਦ ਵੀ ਕਿਸੇ ਦੇ ਕੋਲ ਦੀ ਲੰਘਾਂ,
ਘੰਟੀ ਮਾਰ ਕੇ ਸਾਈਡ ਮੈਂ ਮੰਗਾਂ।
ਇਸ ’ਤੇ ਚੜ੍ਹ ਸਕੂਲ ਨੂੰ ਜਾਵਾਂ,
ਵਕਤ ’ਤੇ ਪਹੁੰਚਾ, ਮਾਰ ਨਾ ਖਾਵਾਂ।
ਲਾਲ ਰੰਗ ਦੀ ਕਾਠੀ ਫਬਦੀ,
ਟਿੱਚ ਟਿੱਚ ਘੰਟੀ ਇਹਦੀ ਵਜਦੀ।
ਐਤਵਾਰ ਨੂੰ ਧੋ ਚਮਕਾਵਾਂ,
ਫਿਰ ਮੈਂ ਚੜ੍ਹ ਕੇ ਸੈਰ ਨੂੰ ਜਾਵਾਂ।
ਚੜ੍ਹ ਕੇ ਮੈਂ ਬਾਜ਼ਾਰ ’ਚ ਜਾਵਾਂ,
ਘਰ ਦਾ ਸੱਭ ਸਮਾਨ ਲਿਆਵਾਂ।
ਫ਼ਸਟ ਡਵੀਜ਼ਨ ਮੈਂ ਲੈ ਆਈ,
ਡੈਡੀ ਸਾਈਕਲ ਲੈ ਵਡਿਆਈ।
ਬੱਚਿਉ ਤੁਸੀ ਵੀ ਪੜ੍ਹ ਲਿਖ ਜਾਉ,
ਮਨਪ੍ਰੀਤ ਵਾਂਗ ਉਪਹਾਰ ਪਾਉ।
ਮੈਨੂੰ ਲਗਦੀ ਬੜੀ ਹੀ ਚੰਗੀ।
ਸਾਈਕਲ ਮੈਨੂੰ ਸੋਹਣਾ ਲੱਗੇ,
ਮੇਰੇ ਹੇਠਾਂ ਪੂਰਾ ਫੱਬੇ।
ਜਦ ਵੀ ਕਿਸੇ ਦੇ ਕੋਲ ਦੀ ਲੰਘਾਂ,
ਘੰਟੀ ਮਾਰ ਕੇ ਸਾਈਡ ਮੈਂ ਮੰਗਾਂ।
ਇਸ ’ਤੇ ਚੜ੍ਹ ਸਕੂਲ ਨੂੰ ਜਾਵਾਂ,
ਵਕਤ ’ਤੇ ਪਹੁੰਚਾ, ਮਾਰ ਨਾ ਖਾਵਾਂ।
ਲਾਲ ਰੰਗ ਦੀ ਕਾਠੀ ਫਬਦੀ,
ਟਿੱਚ ਟਿੱਚ ਘੰਟੀ ਇਹਦੀ ਵਜਦੀ।
ਐਤਵਾਰ ਨੂੰ ਧੋ ਚਮਕਾਵਾਂ,
ਫਿਰ ਮੈਂ ਚੜ੍ਹ ਕੇ ਸੈਰ ਨੂੰ ਜਾਵਾਂ।
ਚੜ੍ਹ ਕੇ ਮੈਂ ਬਾਜ਼ਾਰ ’ਚ ਜਾਵਾਂ,
ਘਰ ਦਾ ਸੱਭ ਸਮਾਨ ਲਿਆਵਾਂ।
ਫ਼ਸਟ ਡਵੀਜ਼ਨ ਮੈਂ ਲੈ ਆਈ,
ਡੈਡੀ ਸਾਈਕਲ ਲੈ ਵਡਿਆਈ।
ਬੱਚਿਉ ਤੁਸੀ ਵੀ ਪੜ੍ਹ ਲਿਖ ਜਾਉ,
ਮਨਪ੍ਰੀਤ ਵਾਂਗ ਉਪਹਾਰ ਪਾਉ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।

0 comments:
Speak up your mind
Tell us what you're thinking... !