ਇੱਕ ਆਖੀ ਗੱਲ ਬਜ਼ੁਰਗਾਂ ਨੇ ਜੋ ਕਰਦਾ ਹੈ ਸੋ ਭਰਦਾ ਹੈ
ਕਦੇ ਖੁਸ਼ੀ ਮਨਾਈਏ ਨਾ ਸੱਜਣਾ ਸ਼ਰੀਕ ਜਦੋ ਕੋਈ ਮਰਦਾ ਹੈ
ਆਪਾ ਸਭਨੇ ਮਰਨਾ ਹੇੈ ਫਿਰ ਕਾਹਦਾ ਦਾਅਵਾ ਕਰੀਏ
ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ----------
ਧਨ, ਰਾਜ, ਜਵਾਨੀ, ਮਾਲ, ਅਕਲ, ਸਭ ਰੱਬ ਦੀਆਂ ਦਾਤਾਂ
ਉਹੀ ਚੜਾਵੇ ਗੁੱਡੀ ਅੰਬਰੀ ਦਿਨੇ ਪਾ ਦੇਵੇ ਰਾਤਾਂ
ਦੁਖੀ, ਗਰੀਬ ,ਲਾਚਾਰ ਨੂੰ ਨਾ ਟਿੱਚਰ ਕਰੀਏ
ਉੱਚਾ ਬੋਲ ਨਾ ਬੋਲੀਏ---------------
ਨਿੰਦੀਆ ਸੰਤ ਮਹਾਤਮਾ ਦੀ ਨਾ ਕਦੇ ਭੁੱਲਕੇ ਕਰੀਏ
ਸੰਤ ਸਮਾਗਮ ਹਰ ਕਥਾ ਜਿੱਥੇ ਹੋਵੇ ਸੁਣੀਏ
ਕਰਕੇ ਨਿੰਦੀਆਂ ਕਿਸੇ ਦੀ ਨਾ ਬੇੜੀ ਵੱਟੇ ਭਰੀਏ
ਉੱਚਾ ਬੋਲ ਨਾ ਬੋਲੀਏ----------------
ਧੀਆਂ ਨਾ ਵਿੱਚ ਕੁੱਖ ਦੇ ਕਦੇ ਕਤਲ ਕਰਾਈਏ
ਦਾਜ ਪਿੱਛੇ ਨਾ ਕਿਸੇ ਦੀ ਕਦੇ ਧੀ ਰੁਲਾਈਏ
ਧੀਆਂ ਪੁੱਤਾ ਬਰਾਬਰ ਨੇ ਸਤਕਾਰ ਹੈ ਕਰੀਏ
ਉੱਚਾ ਬੋਲ ਨਾ ਬੋਲੀਏ----------------

ਝੂਠ ਬੋਲਣੇ ਵਾਲੀ ਸਭ ਤੋ ਆਦਤ ਮਾੜੀ
ਰਿਸਤੇ ਦੇ ਮਾਰਨੀ ਹੈ ਭਾਨੀ ਮਾੜੀ
ਚੋਰ, ਜੁਆਰੀ,ਠੱਗ ਦਾ ਕਦੇ ਸਾਥ ਨਾ ਕਰੀਏ
ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ-------------
ਕਦੇ ਖੁਸ਼ੀ ਮਨਾਈਏ ਨਾ ਸੱਜਣਾ ਸ਼ਰੀਕ ਜਦੋ ਕੋਈ ਮਰਦਾ ਹੈ
ਆਪਾ ਸਭਨੇ ਮਰਨਾ ਹੇੈ ਫਿਰ ਕਾਹਦਾ ਦਾਅਵਾ ਕਰੀਏ
ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ----------
ਧਨ, ਰਾਜ, ਜਵਾਨੀ, ਮਾਲ, ਅਕਲ, ਸਭ ਰੱਬ ਦੀਆਂ ਦਾਤਾਂ
ਉਹੀ ਚੜਾਵੇ ਗੁੱਡੀ ਅੰਬਰੀ ਦਿਨੇ ਪਾ ਦੇਵੇ ਰਾਤਾਂ
ਦੁਖੀ, ਗਰੀਬ ,ਲਾਚਾਰ ਨੂੰ ਨਾ ਟਿੱਚਰ ਕਰੀਏ
ਉੱਚਾ ਬੋਲ ਨਾ ਬੋਲੀਏ---------------
ਨਿੰਦੀਆ ਸੰਤ ਮਹਾਤਮਾ ਦੀ ਨਾ ਕਦੇ ਭੁੱਲਕੇ ਕਰੀਏ
ਸੰਤ ਸਮਾਗਮ ਹਰ ਕਥਾ ਜਿੱਥੇ ਹੋਵੇ ਸੁਣੀਏ
ਕਰਕੇ ਨਿੰਦੀਆਂ ਕਿਸੇ ਦੀ ਨਾ ਬੇੜੀ ਵੱਟੇ ਭਰੀਏ
ਉੱਚਾ ਬੋਲ ਨਾ ਬੋਲੀਏ----------------
ਧੀਆਂ ਨਾ ਵਿੱਚ ਕੁੱਖ ਦੇ ਕਦੇ ਕਤਲ ਕਰਾਈਏ
ਦਾਜ ਪਿੱਛੇ ਨਾ ਕਿਸੇ ਦੀ ਕਦੇ ਧੀ ਰੁਲਾਈਏ
ਧੀਆਂ ਪੁੱਤਾ ਬਰਾਬਰ ਨੇ ਸਤਕਾਰ ਹੈ ਕਰੀਏ
ਉੱਚਾ ਬੋਲ ਨਾ ਬੋਲੀਏ----------------

ਝੂਠ ਬੋਲਣੇ ਵਾਲੀ ਸਭ ਤੋ ਆਦਤ ਮਾੜੀ
ਰਿਸਤੇ ਦੇ ਮਾਰਨੀ ਹੈ ਭਾਨੀ ਮਾੜੀ
ਚੋਰ, ਜੁਆਰੀ,ਠੱਗ ਦਾ ਕਦੇ ਸਾਥ ਨਾ ਕਰੀਏ
ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ-------------
ਬਬਲੀ ਰਾਮਗੜ੍ਹ ਸੰਧੂਆ
ਲਹਿਰਾ ਗਾਗਾ, ਸੰਗਰੂਰ
98880-04205

0 comments:
Speak up your mind
Tell us what you're thinking... !