Headlines News :
Home » » ਸਰਪੰਚ - ਬਬਲੀ ਰਾਮਗੜ੍ਹ ਸੰਧੂਆਂ

ਸਰਪੰਚ - ਬਬਲੀ ਰਾਮਗੜ੍ਹ ਸੰਧੂਆਂ

Written By Unknown on Saturday, 14 September 2013 | 04:53

  ਕਿਹੜਾ ਅਪਣੇ ਹੱਕ ਵਿੱਚ ਖੜ੍ਹਨਾ
  ਕਿਹਨੇ ਪਿੰਡ ਦਾ ਕੰਮ ਹੈ ਕਰਨਾ
  ਸੋਚ ਸਮਝ ਕੇ ਵੋਟ ਅਪਣੀ, ਨਾਲ ਢੰਗ ਦੇ ਪਾਵਾਂਗੇ
  ਜਿਹੜਾ ਕਰੂ ਵਿਕਾਸ ਭਾਈ ਪਿੰਡ ਉਸ ਨੂੰ ਸਰਪੰਚ ਬਣਾਵਾਂਗੇ----------------
 
  ਜਿਹੜਾ ਵੰਡੁਗਾ ਨਸਾ ਪਿੰਡ ਚ ਨਾਲ ਉਸ ਦੇ ਖੜਨਾ ਨੀ
  ਅੰਦਰੋ ਅੰਦਰੀ ਵੱਟਣਾ ਪਾਸਾ ਨਾਲ ਉਸਦੇ ਲੜਨਾ ਨੀ
  ਨਸ਼ਿਆ ਦੀ ਜੋ ਵੱਡੀ ਬਿਮਾਰੀ ਇਸ ਨੂੰ ਜੜੋ ਮੁਕਾਵਾਂਗੇ
  ਜਿਹੜਾ ਕਰੂ ਵਿਕਾਸ ------------------

  ਕਿਸ ਨੇ ਚੰਗਾ ਕੰਮ ਹੈ ਕਰਨਾ ਕਿਸ ਨੇ ਅੜਿੱਕਾ ਲਾਉਣਾ ਹੈ
  ਕਿਸਨੇ ਸੱਚ ਦੇ ਪੱਖ ਵਿੱਚ ਖੜ੍ਹਨਾ ਕਿਸ ਨੇ ਪਿੱਛਾ ਤਕਾਉਣਾ ਹੈ
  ਪਤਾ ਆਪਾ ਨੂੰ ਕੱਲ੍ਹੇ-ਕੱਲ੍ਹੇ ਦਾ ਮੋਕੇ ਤੇ ਰੰਗ ਦਿਖਾਵਾਂਗੇ
  ਜਿਹੜਾ ਕਰੂ ਵਿਕਾਸ -----------------------------

   ਭਰੂਣ-ਹੱਤਿਆ,ਨਸੇ ;ਬੁਰਾਈਆਂ ਜਿਹੜਾ ਪਿੰਡ ਚੋ ਕੱਢੂਗਾ
  ਨਾਲ ਖੜਾਂਗੇ ਡੱਟ ਕੇ ਉਸ ਦੇ ਜਿਹੜਾਂ ਆਪ ਬੁਰਾਈਆ ਛੱਡੁਗਾ
  ਫਿਰ ਅਸੀ ਵੀ ਉੱਘੇ ਹੋ ਕੇ ਨਾਲ ਉਹਦੇ ਖੜ ਜਾਵਾਂਗੇ
  ਜਿਹੜਾ ਕਰੂ ਵਿਕਾਸ---------------------------

 ਅੱਠਵੀ ਤੱਕ ਸਕੂਲ ਹੈ ਭਾਈ ਜਿਹੜਾ ਅੱਗੇ ਵਧਾਉਗਾ
  ਵੋਟ ਮਾਈਆਂ ਦੀ ਪੱਕੀ ਉਸਨੂੰ ਜਿਹੜਾ ਠੇਕਾ ਪਿੰਡੋ ਚਕਾਉਗਾਂ
  ਕਾਇਮ ਕਰੂ ਜੋ ਭਾਈਚਾਰਾ ਆਪਾ ਉਸਨੂੰ ਅੱਗੇ ਲਿਆਵਾਗੇ
  ਜਿਹੜਾ ਕਰੂ ਵਿਕਾਸ ---------------------

   ਰਾਮਗੜ੍ਹ ਸੰਧੂਆ ਵਾਲਿਆ ਵੋਟ ਕੀਮਤੀ ਸਾਰੇ ਇਸਦੀ ਕਦਰ ਕਰੋ
   ਨਸ਼ੇ ਪਿੱਛੇ ਨਾ ਪਾਓ ਵੋਟਾਂ ਥੋੜੀ ਬਹੁਤੀ ਸ਼ਰਮ ਕਰੌ
   ਵੋਟ ਸਮਝ ਕੇ ਪਾਈਏ ਬਬਲੀ ਤਾਹੀ ਅੱਗੇ ਜਾਵਾਂਗੇ
   ਜਿਹੜਾ ਕਰੂ ਵਿਕਾਸ ਭਾਈ ਪਿੰਡ ਦਾ ਉਸ ਨੂੰ ਸਰਪੰਚ ਬਣਾਵਾਂਗੇ------------------



                     ਬਬਲੀ ਰਾਮਗੜ੍ਹ ਸੰਧੂਆਂ 
ਲਹਿਰਾ ਗਾਗਾ,ਸੰਗਰੂਰ 
                      ਮੋਬਾਇਲ ਨੰ; 98880-04205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template