![]() |
| ਡਾ.ਸਤਪਾਲ ਵਿਨਾਇਕ |
ਇਸ ਮਹਿੰਗਾਈ ਦੇ ਜ਼ਮਾਨੇ ਚ,ਟੈਨਸ਼ਨ ਭਰੀ ਜਿੰਦਗੀ ਚ ਹਰ ਕੋਈ ਬੀ.ਪੀ.ਸ਼ੂਗਰ ਦੀਆਂ ਗੋਲੀਆਂ ਖਾ ਰਿਹਾ ਹੈ ਹਰ ਕੋਈ ਬਿਮਾਰ ਹੈ ਮੈਡੀਕਲ ਸਟੋਰਾਂ ਤੇ ਨਸ਼ਿਆਂ ਦੀ ਭਰਮਾਰ ਹੈ । ਪਰ ਇਹ ਸੰਸਾਰ ਇਹ ਦੁਨੀਆ ਕੁੱਛ ਕੁ ਚੰਗੇ ਬੰਦਿਆਂ ਕਰਕੇ ਬਚੀ ਹੈ । ਜਦ ਜਦ ਵੀ ਕਦੇ ਕੁਦਰਤ ਨਾਲ ਜੁੜਨ ਦੀ ਗੱਲ ਆਉਂਦੀ ਹੋਵੇ, ਬਿਨਾਂ ਦਵਾਈਆਂ ਤੋਂ ਮਰੀਜ਼ ਕਿਵੇਂ ਠੀਕ ਹੋ ਸਕਦੈ ਹੈ ? ਤੁਸੀਂ ਸਾਰਾ ਪਰਿਵਾਰ ਤੰਦਰੁਸਤ ਹੋਵੋ ਤੇ ਹਰ ਵੇਲੇ ਤੁਹਾਡੇ ਚੇਹਰੇ ਤੇ ਖੁਸ਼ੀ ਹੋਵੇ ਤੁਸੀ ਹਰ ਨੂੰ ਬਹੁਤ ਪਿਆਰ ਸਤਿਕਾਰ ਨਾਲ ਬੋਲਦੇ ਹੋਵੋ,ਹਰ ਬਾਰੇ ਪਾਜਟਿਵ ਸੋਚ ਰੱਖਦੇ ਹੋਵੋ ਤਾਂ ਮੈਨੂੰ ਇੱਕ ਮਹਾਨ ਸ਼ਖਸ਼ੀਅਤ ਦਾ ਚੇਹਰਾ ਮੇਰੇ ਅੱਖਾਂ ਅੱਗੇ ਆ ਜਾਂਦਾ ਹੈ ਉਹ ਨੇ ਬਹੁਤ ਸਤਿਕਾਰਤ ਡਾ.ਸਤਪਾਲ ਵਿਨਾਇਕ ਜੀ । ਡਾ. ਸਤਪਾਲ ਵਿਨਾਇਕ ਕੁਦਰਤੀ ਇਲਾਜ ਦੇ ਖੇਤਰ ਵਿਚ ਇਕ ਨਾਮਵਰ ਹਸਤੀ ਹਨ, ਉਹਨਾ ਦਾ ਜਨਮ 6 ਮਈ 1971 ਨੂੰ ਫਿਰੋਜ਼ਪੁਰ ਸ਼ਹਿਰ, ਪੰਜਾਬ ਵਿਖੇ ਮਾਤਾ ਅਗਿਆਵੰਤੀ ਜੀ ਦੀ ਕੁੱਖੋਂ, ਪਿਤਾ ਸ਼੍ਰੀ ਫਕੀਰ ਚੰਦ ਜੀ ਵਿਨਾਇਕ ਦੇ ਘਰ ਹੋਇਆ। ਆਪ ਜੀ ਦਾ ਵਿਆਹ 1994 ਸ਼੍ਰੀਮਤੀ ਰੀਟਾ ਰਾਣੀ ਨਾਲ ਹੋਇਆ ਅਤੇ ਆਪ ਜੀ ਦੇ ਤਿਨ ਬੇਟੇ ਅਨੂਜ ਵਿਨਾਇਕ, ਰਜੂਅਲ ਵਿਨਾਇਕ ਅਤੇ ਰੀਤਿਕ ਵਿਨਾਇਕ ਹਨ । ਆਪ ਜੀ ਦਾ ਸੁਭਾਅ ਸ਼ੁਰੂ ਤੋ ਹੀ ਹਸਮੁੱਖ ਹੈ ਅਤੇ ਆਪ ਸਭ ਨੂੰ ਬੜਾ ਖੁਸ਼ ਹੋ ਕੇ ਬੜੀ ਨਿਮਰਤਾ ਨਾਲ ਮਿਲਦੇ ਹਨ । ਆਪ ਜੀ ਨੇ ਬੀ. ਐਸ. ਸੀ, ਡੀ ਫਾਰਮੇਸੀ ਅਤੇ ਡਿਪਲੋਮਾ ਇੰਨ ਨੈਚਰੋਪੈਥੀ ਕਰਣ ਤੋ ਮਗਰੋ ਆਪ ਜੀ ਨੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਜਿਸ ਵਿਚ ਆਪ ਜੀ ਨੂੰ ਬਹੁਤ ਸਫਲਤਾ ਮਿਲੀ ਅਤੇ ਬਾਅਦ ਵਿਚ ਆਪ ਖੁਦ ਇਸ ਵਿਗਿਆਨ ਦੇ ਟੀਚਰ ਬਨਕੇ ਲੋਕਾ ਨੂੰ ਇਸ ਬਾਰੇ ਸਿਖਾਉਣ ਲੱਗ ਪਏ। ਆਪ ਜੀ ਨੇ ਕੇਲੀਫੌਰਨੀਆਂ ਹਿਪਨੋਸੀਸ ਇੰਸਟੀਚੁਅਟ ਤੋ ਕਲੀਨਿਕਲ ਹਿਪਨੋਸਿਸ ਦੀ ਸਿੱਖਿਆ ਪ੍ਰਾਪਤ ਕੀਤੀ, ਫੇਰ ਆਪ ਜੀ ਨੇ ਇੰਟਰਨੇਸ਼ਨਲ ਸਜੋਕ ਅਕੂਯਪੰਕਚਰ ਅਸੋਸੀਏਸ਼ਨ (ਮਾਸਕੋ) ਤੋ ਸਿੱਖਿਆ ਪ੍ਰਾਪਤ ਕੀਤੀ। ਆਪ ਨੇ ਇਹਨਾਂ ਵਿਸ਼ਿਆ ਤੋਂ ਇਲਾਵਾ ਰੇਕੀ, ਮੈਗਨੀਫਾਈਡ ਹਿਲਿੰਗ, ਮੰਤਰ ਹਿਲਿੰਗ, ਕਲਰ ਥੈਰਪੀ, ਸਾਇਕੀਕ ਸਰਜਰੀ, ਡਾਉਜ਼ਿੰਗ ਅਤੇ ਆਭਾ ਮੰਡਲ (ਅੁਰੳ) ਬਾਰੇ ਵੀ ਬਹੁਤ ਕੁਝ ਸਿੱਖਿਆ ਅਤੇ ਅੱਜ ਦੇਸ਼-ਵਿਦੇਸ਼ ਵਿਚ ਇਹਨਾ ਸਾਰੇ ਵਿਸ਼ਿਆ ਨੂੰ ਬੜੀ ਚੰਗੀ ਤਰ੍ਹਾਂ ਸਿਖਾ ਰਹੇ ਹਨ। ਆਪ ਨੇ ਕਈ ਵਿਦੇਸ਼ ਯਾਤਰਾਵਾਂ ਕਰਕੇ ਲੋਕਾਂ ਨੂੰ ਇਸ ਪ੍ਰਤੀ ਜਾਗ੍ਰਤ ਕੀਤਾ ਹੈ। ਆਪ ਨੇ ਦੇਸ਼ ਦੇ ਕਈ ਮਸ਼ਹੂਰ ਫਿਲਮ ਕਲਾਕਾਰਾਂ, ਗਾਇਕਾਂ, ਸਾਧੂ-ਸੰਤਾਂ ਅਤੇ ਰਾਜਨੀਤਿਕ ਲੋਕਾਂ ਦਾ ਇਲਾਜ ਵੀ ਕੀਤਾ ਹੈ।
ਕੁਦਰਤੀ ਇਲਾਜ ਦੇ ਖੇਤਰ ਵਿਚ ਕੰਮ ਕਰਨ ਕਰਕੇ ਆਪ ਨੂੰ ੳਮ ਅਮਨਦਮ ਸਪਿਰੀਚਉਲ ਆਈ. ਐਨ. ਸੀ. ਨਿਊ ਯਾਰਕ (ਅਮਰੀਕਾ) ਵੱਲੋਂ ਬੈਸਟ ਹੀਲਰ ਦਾ ਸਨਮਾਨ ਦਿੱਤਾ ਗਿਆ। ਇੰਟਰਨੈਸ਼ਨਲ ਇੰਸਟਚੁਅਟ ਆਫ ਸੈਕਸੈਸ ਵੱਲੋਂ ਦਿੱਲੀ ਵਿਖੇ ਆਪ ਨੂੰ ਇੰਦਰਾ ਗਾਂਧੀ ਸ਼੍ਰੋਮਣੀ ਅਵਾਰਡ ਦਿੱਤਾ ਗਿਆ, ਇਸੇ ਤਰ੍ਹਾਂ ਇੰਡੀਆ ਇੰਟਰਨੈਸ਼ਨਲ ਫਰੈਂਡਸ਼ੀਪ ਸੋਸਾਇਟੀ ਵੱਲੋਂ 2003 ਵਿਚ ਆਪ ਨੂੰ ਭਾਰਤ ਜਯੋਤੀ ਸਨਮਾਨ ਨਾਲ ਸਨਮਾਨੀਤ ਕੀਤਾ ਗਿਆ, ਫੇਰ 2004 ਵਿਚ ਆਪ ਨੂੰ ਰੇਕੀ ਹੀਲਿੰਗ ਫਾਂਉਂਡੇਸ਼ਨ ਵੱਲੋਂ ਬੈਸਟ ਰੇਕੀ ਗਰੈਂਡ ਮਾਸਟਰ ਦਾ ਅਵਾਰਡ ਦਿੱਤੀ ਗਿਆ। ਇਸੇ ਤਰ੍ਹਾਂ 2004 ਵਿਚ ਹੀ ਕੁਟੀਰ ਆਫ ਰਾਧਾ ਰਮਨ ਸਿਪਿਰਚੁਅਲ, ਨੇਚਰੁਲ ਐਂਡ ਆਲਟਰਨੇਟੀਵ ਹੀਲਿੰਗ ਵਾਸ਼ੀਗਟਨ ਡੀ. ਸੀ. ਅਮਰੀਕਾ ਵੱਲੋਂ ਆਪ ਨੂੰ ਗੋਲਡ ਮੈਡਲ ਨਾਲ ਨਵਾਜਿਆ ਗਿਆ। 2009 ਆਪ ਨੂੰ ਇੰਡੀਅਨ ਬੋਰਡ ਆਫ ਅਲਟਰਨੇਟੀਵ ਮੈਡੀਸਨ ਕਲਕੱਤਾ ਵੱਲੋਂ ਗੋਲਡ ਮੈਡਲ ਦਿੱਤਾ ਗਿਆ।
ਇਹਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਦੇਸ਼ ਅਤੇ ਵਿਦੇਸ਼ ਦੀਆਂ ਸੰਸਥਾਵਾਂ ਨੇ ਆਪ ਜੀ ਨੂੰ ਸਨਮਾਨੀਤ ਕੀਤਾ ਹੈ।ਸਾਲ 2006 ਵਿਚ ਆਪ ਜੀ ਦਾ ਨਾਮ ਲੰਡਨ ਵਿਖੇ ਹੋਏ ਸਮਾਗਮ ਵਿਚ ਗਲੋਰੀ ਆਫ ਇੰਡੀਆ ਲਈ ਚੁਣਿਆ ਗਿਆ, ਪਰ ਕੁਝ ਕਾਰਨਾਂ ਕਰਕੇ ਆਪ ਇਹ ਆਵਰਡ ਲੈਣ ਲਈ ਨਾ ਜਾ ਸਕੇ। ਆਪ ਨੇ ਕਈ ਥਾਵਾਂ ਤੇ ਫ੍ਰੀ ਹੀਲਿੰਗ ਕੈਂਪ ਲਗਾ ਕੇ ਲੋਕਾਂ ਨੂੰ ਕੁਦਰਤੀ ਇਲਾਜ ਬਾਰੇ ਜਾਣਕਾਰੀਆਂ ਦਿੱਤੀਆਂ ਹਨ ਅਤੇ ਆਪ ਲਗਾਤਾਰ ਇਹਨਾਂ ਕੋਸ਼ਿਸ਼ਾ ਨੂੰ ਜਾਰੀ ਰੱਖ ਰਹੇ ਹਨ। ਆਪ ਦੇ ਇਲਾਜ ਕਰਣ ਦੇ ਤਰੀਕੇ ਅਤੇ ਸਿੱਖਾਉਣ ਦੇ ਤਰੀਕੇ ਬੜੇ ਹੀ ਆਸਾਨ, ਸਪੱਸ਼ਟ ਅਤੇ ਸਾਇੰਟੀਫਿਕ ਹਨ। ਆਪ ਆਪਣਾ ਇੱਕੋ ਹੀ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਕਿ ਸੋਚ ਨੂੰ ਉਚੀ ਅਤੇ ਸਕਰਾਤਮਕ ਰੱਖਦੇ ਹੋਏ ਨਸ਼ਿਆ ਤੋ ਦੂਰ ਰਹੋ। ਆਪ ਆਪਣੇ ਹਰ ਲੈਕਚਰ ਵਿਚ ਮਾਂ-ਬਾਪ ਦੀ ਸੇਵਾ ਤੇ ਜ਼ੋਰ ਦਿੰਦੇ ਹਨ। ਆਪ ਕੋਲ ਕੁਦਰਤੀ ਇਲਾਜ ਕਰਨ ਦੇ ਤਰੀਕੇ ਅਤੇ ਕੋਰਸਾਂ ਦਾ ਭੰਡਾਰ ਹੈ ਅਤੇ ਆਪ ਇਸ ਨੂੰ ਲੋਕਾਂ ਵਿਚ ਵੰਡ ਰਹੇ ਹੋ। ਆਪ ਹਮੇਸ਼ਾ ਆਪਣੇ ਗੁਰੂ ਦੇ ਪ੍ਰਤੀ ਨਿਮਨ ਹੋ ਕੇ ਹਰ ਕੰਮ ਕਰਦੇ ਹਨ। ਮੈਂ ਤੇ ਮੇਰੇ ਸਾਰੇ ਦੋਸਤ ਉਸ ਕੁਦਰਤ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਡਾ ਸਤਪਾਲ ਵਨਇਕ ਜੀ ਹਮੇਸ਼ਾਂ ਹੀ ਤੰਦਰੁਸਤਆਂ ਖੁਸ਼ੀਆਂ ਵੰਡਦੇ ਰਹਿਣ ਤੇ ਕੁਦਰਤ ਇਹਨਾਂ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖੇ ਤੇ ਲੰਬੀਆਂ ਉਮਰਾਂ ਹੋਣ ।ਜੇ ਕਿਸੇ ਦੋਸਤ ਮਿੱਤਰ ਨੇ ਇਹਨਾਂ ਨੂੰ ਮਿਲਣਾ ਹੋਵੇ ਤਾਂ ਡਾ. ਸਤਪਾਲ ਵਿਨਾਇਕ 697, ਸੰਤ ਨਗਰ, ਇੱਛੇ ਵਾਲ ਰੋਡ,ਚਰਚ ਵਾਲੀ ਗਲੀ, ਫਿਰੋਜ਼ਪੁਰ ਸ਼ਹਿਰ (ਪੰਜਾਬ) email satpal_vinayek@yahoo.co.in
ਡਾ ਅਮਰੀਕ ਸਿੰਘ ਕੰਡਾ
-1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ
ਮੋਗਾ-142001
ਪੰਜਾਬ ਭਾਰਤ
098557-35666


0 comments:
Speak up your mind
Tell us what you're thinking... !