Headlines News :
Home » » ਧੀਆਂ ਦੀ ਪੱਤ ਦਾ ਰਾਖਾ ਕੌਣ? - ਸੋਹਣ ਸਿੰਘ ਸੋਨੀ

ਧੀਆਂ ਦੀ ਪੱਤ ਦਾ ਰਾਖਾ ਕੌਣ? - ਸੋਹਣ ਸਿੰਘ ਸੋਨੀ

Written By Unknown on Saturday, 21 September 2013 | 07:33

 ਧੀਆਂ ਦੀ ਅਨੁਪਾਤ ਦਰ ਘਟਣਾ ਚਿੰਤਾ ਦਾ ਵਿਸ਼ਾ ਕਿਉਂ? ਲੋਕ ਧੀਆਂ ਜੰਮਣ ਤੋਂ ਕਿਉਂ ਡਰਦੇ ਨੇ? ਕਿਉਂ ਜੋ ਉਹ ਅੱਜ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਡਰਦੇ ਨੇ। ਭਾਰਤ ਹੀ ਨਹੀਂ ਦੁਨੀਆਂ ਦੇ ਹਰ ਕੋਨੇ ਵਿਚ ਜਿਸਮ ਦੇ ਖ਼ੂਨੀ ਦਰਿੰਦੇ ਲੜਕੀਆਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦੇ ਨੇ। ਦਿੱਲੀ ਦਾ ਦਾਮਿਨੀ ਕਾਂਡ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੀਆਂ ਸਾਰੀਆਂ ਦਹਿਲੀਜ਼ਾਂ ਟਪ ਗਿਆ। ਪਰ ਕੀ ਅਜਿਹੇ ਕਾਂਡਾਂ ਕਾਰਨ ਉਨ੍ਹਾਂ ਵਹਿਸ਼ੀਆਂ ’ਤੇ ਕੋਈ ਅਸਰ ਹੋਇਆ ਜਿਨ੍ਹਾਂ ਨੇ ਮਾਸੂਮੀਅਤ ਨੂੰ ਨੋਚ-ਨੋਚ ਕੇ ਖਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਰਕਾਰਾਂ ਵੀ ਕੀ ਕਰਨ? ਸਿਵਾਏ ਬਿਆਨ ਦੇਣ ਦੇ। ਪੀੜਤ ਪਰਵਾਰ ਨੂੰ ਮੁਆਵਜ਼ਾ ਦੇਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀਆਂ ਗੱਲਾਂ ਕਰਦੀਆਂ ਨੇ ਸਾਡੀਆਂ ਸਰਕਾਰਾਂ। ਪੁਲਿਸ ਘਟਨਾ ਤੋਂ ਬਾਅਦ ਪਹੁੰਚਣ ਵਿਚ ਤਾਂ ਸਫ਼ਲ ਹੋ ਜਾਂਦੀ ਹੈ ਪਰ ਘਟਨਾ ਤੋਂ ਪਹਿਲਾਂ ਪੁੱਜਣ ’ਚ ਕਦੇ ਸਫ਼ਲ ਨਹੀਂ ਹੁੰਦੀ। ਹੋਰ ਤਾਂ ਹੋਰ ਹੁਣ ਦੋ-ਢਾਈ ਸਾਲ ਦੀਆਂ ਬਾਲੜੀਆਂ ਵੀ ਮਹਿਫ਼ੂਜ਼ ਨਹੀਂ। ਬੀਬੀ ਹਰਸਿਮਰਤ ਕੌਰ ਬਾਦਲ ਦੀ ‘ਨੰਨ੍ਹੀ ਛਾਂ’ ਦਮ ਤੋੜਦੀ ਨਜ਼ਰ ਆ ਰਹੀ ਹੈ ਜਿਸ ਦਾ ਕੰਮ ਧੀਆਂ ਦੀ ਰਾਖੀ, ਔਰਤ ਦਾ ਸਤਿਕਾਰ ਬਰਕਰਾਰ ਰੱਖਣਾ ਸੀ। ਪੰਜਾਬ ਪੁਲਿਸ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਔਰਤਾਂ ਨੂੰ ਸਰੇ ਬਜ਼ਾਰ ਕੁੱਟਣ ਦਾ ਕੰਮ ਸਾਂਭ ਲਿਆ ਹੈ। ਸਿਆਸੀ ਤਾਕਤਾਂ ਹੱਥਾਂ ’ਚ ਆਉਂਦੇ ਬੰਦਾ ‘ਭਲਵਾਨ’ ਬਣ ਜਾਂਦਾ ਹੈ ਜੋ ‘ਨੰਨ੍ਹੀ ਛਾਂ’ ਨੂੰ ਥੱਪੜ ਮਾਰਨ ਅਤੇ ਔਰਤ ਦੇ ਮਾਨ ਸਨਮਾਨ ਨੂੰ ਭੁੱਲ ਜਾਂਦਾ ਹੈ। ਲੋਕ ਧੀਆਂ ਜੰਮਣ ਤੋਂ ਨਹੀਂ ਡਰਦੇ ਪਰ ਉਪਰੋਕਤ ਘਟਨਾਵਾਂ ਦੇ ਮੱਦੇਨਜ਼ਰ ਆਪਣੀਆਂ ਧੀਆਂ ਦੀ ਰਾਖੀ ਕੌਣ ਕਰੇ, ਦਾ ਡਰ ਉਨ੍ਹਾਂ ਨੂੰ ਵੱਢ-ਵੱਢ ਸਤਾ ਰਿਹਾ ਹੈ। ਪਿਛੇ ਜਿਹੇ ਇਕ ਨੇਤਾ ਨੇ ਬਿਆਨ ਦਿੱਤਾ ਕਿ ਜਦ ਤਕ ਧੀਆਂ ‘ਤਿਰਛੀ ਨਜ਼ਰ’ ਨਾਲ ਕਿਸੇ ਮਰਦ ਵਲ ਨਹੀਂ ਦੇਖਣਗੀਆਂ, ਉਦੋਂ ਤਕ ਬਲਾਤਕਾਰ ਦੀ ਕੋਈ ਘਟਨਾ ਸਾਹਮਣੇ ਨਹੀਂ ਆਵੇਗੀ। ਯਾਨੀਕਿ ਸਾਰੀਆਂ ਕੁੜੀਆਂ ਅੱਖਾਂ ਬੰਦ ਕਰ ਲੈਣ। ਕੀ ਕੋਈ ਕਿਸੇ ਦੇ ਦਿਮਾਗ ਨੂੰ ਪੜ੍ਹ ਸਕਦਾ ਹੈ? ਕੀ ਲੜਕੀਆਂ ਪੜ੍ਹਾਈ ਲਈ ਘਰੋਂ ਬਾਹਰ ਜਾਣਾ ਬੰਦ ਕਰ ਦੇਣ? ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਸਹੀ ਸੇਧ ਦੇਣ ਦੀ। ਲੜਕੀਆਂ ਨੂੰ ਆਤਮ ਰੱਖਿਅਕ ਬਣਾਉਣ ਲਈ ਸਰਕਾਰਾਂ ਉਪਰਾਲੇ ਕਰਨ। ਲੜਕੀਆਂ ਆਪ ਵੀ ਕਿਸੇ ’ਤੇ ਨਿਰਭਰ ਨਾ ਰਹਿ ਕੇ ਆਪਣੀ ਰੱਖਿਆ ਯਕੀਨੀ ਬਣਾਉਣ। ਤਾਂ ਜੋ ਅਗਾਂਹ ਤੋਂ ਸਮਾਜ ਅੰਦਰ ਬਲਾਤਕਾਰ ਦੀ ਘਟਨਾਵਾਂ ਵਿਚ ਵਾਧਾ ਨਾ ਹੋ ਸਕੇ।





ਸੋਹਣ ਸਿੰਘ ਸੋਨੀ
ਪਟਿਆਲਾ।
ਮੋਬਾਇਲ ਨੰ. 99156-28853
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template