Headlines News :
Home » » ਰੱਬਾ - ਬਬਲੀ ਰਾਮਗੜ੍ਹ ਸੰਧੂਆ

ਰੱਬਾ - ਬਬਲੀ ਰਾਮਗੜ੍ਹ ਸੰਧੂਆ

Written By Unknown on Saturday, 14 September 2013 | 04:42

  ਕੁੱਖਾਂ ਵਿੱਚ ਕਾਹਤੋ ਧੀਆਂ,ਕਤਲ ਕਰਾਉਂਦੇ ਲੋਕੀ, ਦੱਸ ਕੀ ਬੱਚੀਆਂ ਦਾ ਦੋਸ ਓਏ
  ਜਿਹੜੇ ਲੋਕ ਆਖਦੇ ਸੀ, ਕਦੇ ਇਹ ਧੀ ਧਿਆਣੀ, ਅੱਜ ਕਾਹਤੋ ਬਣੀ ਇਹ ਬੋਝ ਓਏ
  ਦਿੰਦੀਆ ਨੇ ਸਰਕਾਰਾਂ ਦਰਜ਼ਾ ਬਰਾਬਰ ਦਾ,ਕਿਵੇਂ ਤੈਨੂੰ ਗੱਲ ਸਮਝਾਂਵਾ,ਹੋਰ ਵੀ ਨੇ ਬਹੁਤੀਆ ਗੱਲਾਂ
  ਤੈਨੂੰ ਰੋ-ਰੋ ਕੇ ਦੁੱਖੜੇ ਸੁਣਾਵਾਂ ਰੱਬਾਂ! ਕਿਤੇ ਮਿਲੇ ਜੇ ਕੱਲਾ-------

  ਇੱਕੋ ਨੂਰ ਤੋ ਤੈ ਸਾਰੇ, ਸਾਜੇ ਮੇਰੇ ਰੱਬਾ ਕਾਹਤੋ ਆਪੋ ਵਿੱਚ ਵੈਰ ਪਾਇਆ ਲੋਕਾ ਨੇ
  ਤੇਰਾ ਨਾਮ ਲੈ-ਲੈ, ਮਾਰਦੇ ਜੋ ਠੱਗੀਆਂ ਨੇ ,ਕੰਮ ਕੀ ਚਲਾਈਆਂ ਇਹ ਲੋਕਾ ਨੇ
  ਮਾੜੇ ਬੰਦੇ ਤਾਈਂ ਵੱਡੇ ਤੱਕਦੇ ਨੇ ਘੂਰ ਘੂਰ ,ਕਿਵੇਂ ਦੱਸ ਉਹਨਾਂ ਨੁੂੰ ਬਚਾਵਾਂ,ਦੁੱਖਾਂ ਨਾਲ ਭਰੀਆ ਪੱਲਾ
  ਤੈਨੂੰ ਰੋ-ਰੋ ਕੇ-----------------

  ਤੇਰਾ ਨਾਮ ਲੈਂਦੇ ਜਿਹੜੈ ,ਲੈਣ ਨਹੀ ਦਿੰਦੇ ਝੂਠੇ,ਉਹਨਾ ਦਾ ਤੂੰ ਕਰ ਕੋਈ ਹੱਲ ਓਏ
  ਉਹਨਾ ਨੂੰ ਸਮੱਤ ਦੇ;ਜਿੱਦਾ ਰੱਬਾ! ਦੇਣੀ ਹੈ ਤੂੰ,ਲੱਗਣ ਕਰਨ ਤੇਰੀ ਗੱਲ ਓਏ
  ਇੱਕੋ ਤੂੰ ਬਣਾਦੇ ਸਾਰੇ,ਹੋਣ ਨਾ ਦੰਗੇ ਇੱਥੇ,ਭੇਜ ਦੇ ਤੂੰ ਐਸ਼ੀਆ ਹਵਾਂਵਾਂ ਤੇਰੀਆ ਹੀ ਹੋਣ ਗੱਲਾਂ ਓਏ
  ਤੈਨੂੰ ਰੋ-ਰੋ-ਕੇ-------------------

  ਰਾਮਗੜ੍ਹ ਸ਼ੰਧੂਆ ਚ ਬਬਲੀ ਤੇਰੇ ਨੂੰ ਰੱਬਾ!, ਘੂਰ ਘੂਰ ਲੋਕੀ ਹੁਣ ਤੱਕਦੇ
  ਭੈਣ-ਭਾਈ ਵਾਲੇ ਰੱਬਾ!,ਝੂਠੇ ਪੈ ਗਏ ਰਿਸ਼ਤੇ ਨੇ,ਮਾਪਿਆਂ ਨੂੰ ਬੋਝ ਬੱਚੇ ਦੱਸਦੇ
  ਦੁੱਧ ਸੀ ਚੁੰਘਾਂਇਆ ਜਿੰਨਾਂ ਕੱਖ ਚੋ ਜਨਮ ਦੇ ਕੇ ,ਉਹੀ ਰੋਟੀ ਨੂੰ ਤਰਸਦੀਆ ਮਾਵਾਂ,ਕੀ ਹੋਰ ਐਦੂੰ ਮਾੜੀਆਂ ਗੱਲਾਂ
  ਤੈਨੂੰ ਰੋ-ਰੋ ਕੇ ਦੁੱਖੜੇ ਸੁਣਾਵਾ ਰੱਬਾ! ਕਿਤੇ ਮਿਲੇ ਜੇ ਕੱਲਾ
 




ਬਬਲੀ ਰਾਮਗੜ੍ਹ ਸੰਧੂਆ 
(ਸੰਗਰੂਰ)
  ਮੋਬਾਇਲ ਨੰਬਰ 98880-04205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template