ਪੰਜਾਬ ਤੇ ਪੰਜਾਬੀ ਸਿਨੇਮਾਂ ਦਿਨੋ ਦਿਨ ਨਵੇ-ਨਵੇ ਤਜ਼ਰਬਿਆਂ ਦਾ ਹਾਣੀ ਹੁੰਦਾ ਜਾਂ ਰਿਹਾ । ਪੰਜਾਬੀ ਸਿਨੇਮਾ ਅੱਜ਼ਕੱਲ ਪੂਰੀ ਬੁਲੰਦੀਆਂ ਨੂੰ ਛੂਹ ਰਿਹਾ । ਜਿਥੇ ਪੰਜਾਬੀ ਫਿਲਮਾ ਬਾਲੀਵੁੱਡ ਦੀਆਂ ਫਿਲਮਾਂ ਨੂੰ ਟੱਕਰ ਦੇ ਰਹੀਆਂ ਹਨ । ਉਥੇ ਹੀ ਪੰਜਾਬ ਦੇ ਕਈ ਕਸਬਿਆਂ ਤੇ ਸ਼ਹਿਰਾਂ ਵਿੱਚ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਪੂਰੇ ਜ਼ੋਰਾ-ਸ਼ੋਰਾ ਨਾਲ ਚੱਲ ਰਹੀ ਹੈ । ਜਿਥੇ ਪੰਜਾਬੀ ਸਿਨੇਮੇ ਵਿੱਚ ਕਾਮੇਡੀ ਦਾ ਦੌਰ ਚੱਲ ਰਿਹਾ ਸੀ ਤੇ ਹੁਣ ਪੰਜਾਬੀ ਸਿਨੇਮੇ ਵਿੱਚ ਨਵੇ ਤੇ ਮਿਆਰੀ ਵਿਸ਼ੇ ਤੇ ਫਿਲਮਾਂ ਸਾਹਮਣੇ ਲਿਆਉਣ ਲਈ ਵੀ ਕਈ ਨਿਰਦੇਸ਼ਕ ਵਿਸ਼ੇਸ਼ ਪਹਿਲ ਕਦਮੀ ਕਰ ਰਹੇ ਹਨ ਤੇ ਪੰਜਾਬੀ ਫਿਲਮਾਂ ਨੂੰ ਹੋਰ ਬੁਲੰਦੀਆਂ ਤੇ ਲੈ ਜ਼ਾਣ ਵਿੱਚ ਜੁੱਟੇ ਹੋਏ ਹਨ । ਉਨਾਂ ਹੀ ਨਿਰਦੇਸ਼ਕਾ ਵਿੱਚ ਇੱਕ ਹੋਰ ਨਾਮ ਜੁੜਿਆਂ ਹੈ ਨਿਰਦੇਸ਼ਕ ਹਰਦੀਪ ਬੰਦੋਵਾਲ ਦਾ । ਹਰਦੀਪ ਬੰਦੋਵਾਲ ਦਾ ਜਨਮ ਸੂਬੇਦਾਰ ਮੇਜ਼ਰ ਹਰਬੰਸ ਸਿੰਘ ਸੰਧੂ ਮਾਤਾ ਹਰਜੀਤ ਕੌਰ ਦੇ ਘਰ 24 ਦਸੰਬਰ ਨੂੰ ਪਿੰਡ ‘ ਮਹੇਸਰੀ ਸੰਧੁੂਆਂ ’ ਫਿਰੋਜ਼ਪੂਰ ਵਿੱਚ ਹੋਇਆਂ । ਫਿਰ 1947 ਦੀ ਵੰਡ ਤੋ ਬਾਅਦ ਉਨਾਂ ਨੂੰ ਅਮ੍ਰਿਤਸਰ ਆਉਣਾ ਪੈ ਗਿਆਂ ਤੇ ਅੱਜ਼ ਕੱਲ ਹਰਦੀਪ ਪਿੰਡ ‘ ਬੰਦੋਵਾਲ ’ ਲੁਧਿਆਣਾ ਵਿੱਚ ਰਹਿ ਰਹੇ ਹਨ। ਤੇ ਆਉ ਹਰਦੀਪ ਬੰਦੋਵਾਲ ਜੀ ਨਾਲ ਕਰਦੇ ਆਂ ਗੱਲਾਬਾਤਾ ਦਾ ਸਿਨਸਿਲਾ ਸ਼ੁਰੂ ---------
ਪ੍ਰ- ਡਾਇਰੈਕਟਰ ਖੇਤਰ ਵੱਲ ਆਉਣ ਦਾ ਸਬੱਬ ਕਿੱਦਾ ਬਣਿਆਂ ।
ਉ- ਡਾਇਰੈਕਟਰ ਖੇਤਰ ਵੱਲ ਆਉਣ ਦੇ ਸਬੱਬ ਬਾਰੇ ਕਿਉਕਿ ਐਕਟਿੰਗ ਦਾ ਸ਼ੌਕ ਸ਼ੁਰੂ ਤੋ ਹੀ ਸੀ । ਫਿਰ ਮੈ ਹੋਲੀ-ਹੋਲੀ ਥੀਏਟਰ ਕਰਨਾਂ ਸ਼ੁਰੂ ਕੀਤਾ । ਥੀਏਟਰ ਕਰਦੇ-ਕਰਦੇ ਮੈ ਫਿਰ ਪਹਿਲਾ ਪਲੈਅ ਐਚ.ਐਸ ਰੰਧਾਵਾ ਜੀ ਦਾ ‘ ਮਿਰਚ-ਮਸਾਲਾ ’ ਕੀਤਾ । ਫਿਰ ਉਹ ਕਨੈਡਾਂ ਚੱਲੇ ਗਏ। ਫਿਰ ਮੈ ਤਰਲੋਚਣ ਸਿੰਘ ‘ ਰੰਗ ਮੰਚ-ਰੰਗ ਨਗਰੀ ’ ਨਾਮ ਦੀ ਲੁਧਿਆਣੇ ਸੰਸਥਾ ਵਿੱਚ ਮੈ ਕੁਲਦੀਪ ਚਿਰਾਗ , ਮੌਤਾ ਸਿੰਘ ਨਾਲ 6-7 ਸਾਲ ਥੀਏਟਰ ਕੀਤਾ ਤੇ ਕਈ ਪਲੈਅ ਕੀਤੇ ਐਕਟਰ ਦੇ ਤੌਰ ਤੇ ਫਿਰ ਉਸ ਤੋ ਬਾਅਦ ਮੌਕਾ ਮਿਲਿਆਂ ਐ ਜੀ ਬੀ ਸੀ ਦੇ ਮੈਬਰ ਹਰਦੀਪ ਸਿੰਘ ਮੁਹਾਲੀ ਜੀ ਨਾਲ ਟੈਲੀ ਫਿਲਮ ਜਿਵੇ ਅਮਰ ਖਾਲਸਾ, ਸਹੀਦਾਂ-ਦੇ ਸਿਰਤਾਜ਼ , ਗੁਰੂ ਅਰਜ਼ਨ ਦੇਵ ਜੀ ਕਬ- ਗਲ ਲਾਵੇਗਾ , ਐਜ਼-ਏ ਅਸਿਸਟੇਨਟ ਡਾਇਰੈਕਸ਼ਨ ਕੰਮ ਕੀਤਾ । ਫਿਰ ਚੈਨਲ ਪੰਜਾਬ ਦੇ ਟੀ.ਵੀ ਸੀਰੀਅਲ ਖਾਧਾ ਪੀਤਾ ਬਰਬਾਦ ਕੀਤਾ, ਨੂਰਾਂ ਚੀਫ ਅਸਿਸਟੇਨਟ ਦੇ ਤੋਰ ਤੇ ਕੀਤੇ । ਇਸ ਤਰਾਂ ਮੇਰੀ ਸ਼ੁਰੂਆਤ ਡਾਇਰੈਕਟਰ ਖੇਤਰ ਵੱਲ ਹੋ ਗਈ ।
ਪ੍ਰ- ਫਿਰ ਉਸ ਤੋ ਬਾਅਦ ਅੱਗੇ ।
ਉ- ਫਿਰ ਉਸ ਤੋ ਬਾਅਦ ਮੇਰਾ ਪੰਜਾਬੀ ਫਿਲਮਾਂ ਵਿੱਚ ਆਗਾਜ਼ ਹੋਇਆਂ ਤੇ ਸਭ ਤੋ ਪਹਿਲੀ ਫਿਲਮ ਐਜ-ਏ ਅਸਿਸਟੇਨਟ ‘ ਗੱਭਰੂ ਦੇਸ਼ ਪੰਜਾਬ ਦੇ ’ ਕੀਤੀ ਤੇ ਉਸ ਤੋ ਬਾਅਦ ਚੱਕ ਦੇ ਫੱਟੇ , ਆਪਣੀ ਬੋਲੀ ਆਪਣਾ ਦੇਸ਼, ਅੱਖੀਆਂ ਉਡੀਕਦੀਆਂ , ਹੀਰ- ਰਾਝਾਂ , ਯਾਰਾ ਉ ਦਿਲਦਾਰਾ , ਜੱਗ ਜਿਉਦਿਆਂ ਦੇ ਮੇਲੇ , ਏਕਮ, ਪੰਜਾਬ ਬੋਲਦਾ ਆਦਿ ਫਿਲਮਾਂ ਕੀਤੀਆਂ । ਤੇ ਹੁਣ ਨਵੀ ਤੇ ਪਹਿਲੀ ਡੇਬਿਊ ਡਾਇਰੈਕਟਰ ਦੇ ਤੌਰ ਤੇ ਕੀਤੀ ਆਂ ਉਹ ਹੈ ‘ ਦਿਲ ਸਾਡਾ ਲੁਟਿਆਂ ਗਿਆਂ ’ ਤੇ ਇਸ ਫਿਲਮ ਨੂੰ 8 ਨਵੰਬਰ ਨੂੰ ਰੀਲੀਜ਼ ਕਰ ਰਹੇ ਹਾਂ ।
ਪ੍ਰ- ਕਿਸ ਥੀਮ ਤੇ ਅਧਾਰਤ ਹੈ ਫਿਲਮ ‘ ਦਿਲ ਸਾਡਾ ਲੁਟਿਆਂ ਗਿਆਂ ।
ਉ- ਦਿਲ ਸਾਡਾ ਲੁਟਿਆਂ ਗਿਆਂ ਇੱਕ ਮਿਆਰੀ ਕਾਮੇਡੀ ਰੰਗਾਂ ਨਾਲ ਔਤ- ਪੌਤ ਫਿਲਮ ਇੱਕ ਪਰਿਵਾਰਕ ਡਰਾਮਾ ਹੈ। ਰੁਮਾਟਿਕ ਤੇ ਕਾਮੇਡੀ ਨਾਲ ਭਰਪੂਰ ਇਹ ਫਿਲਮ ‘ ਦਿਲ ਸਾਡਾ ਲੁਟਿਆਂ ਗਿਆਂ ’ ਰੁਮਂਾਸ ਦੇ ਨਾਲ ਨਾਲ ਕਿਤੇ- ਕਿਤੇ ਹਸਾਊੁਗੀ । ਜਿਹੜੀਆਂ ਫਿਲਮਾਂ ਪਿੱਛੇ ਆਈਆਂ ਉਨਾਂ ਫਿਲਮਾਂ ਨਾਲੋ ਥੋੜਾ ਹੱਟਕੇ ਹੈਗੀ ਹੈ ਇਹ ਫਿਲਮ ‘ ਦਿਲ ਸਾਡਾ ਲੁਟਿਆਂ ਗਿਆਂ ’। ਇਸ ਫਿਲਮ ਵਿੱਚ ਲੜਕੀਆਂ ਦੀ ਹਰ ਕਿੱਤੇ ਵਿੱਚ ਵੱਧ ਰਹੀ ਮਹੱਤਤਾ ਦਾ ਭਾਵਪੂਰਨ ਵਰਣਨ ਕੀਤਾ ਗਿਆਂ ਹੈ । ਕਿ ਲੜਕੀਆਂ ਨੂੰ ਲੜਕਿਆਂ ਤੋ ਘੱਟ ਨਾਂ ਸਮਝਿਆਂ ਜਾਵੇ । ਬੈਨਰ ਅੰਗਦ ਸਿੰਘ ਨਾਈਸ ਆਂਡ ਪ੍ਰੋਡੰਕਸ਼ਨ ਹੇਠ ਬਣੀ ਇਸ ਫਿਲਮ ਵਿੱਚ ਹੀਰੋ ਮੰਗੀ ਮਾਹਲ , ਅਸ਼ਮਿਤ ਪਟੇਲ , ਪੂਜ਼ਾ ਟੰਡਨ, ਜੰਵਿਦਾ ਆਸਥਾ, ਬੀ.ਐਨ. ਸ਼ਰਮਾਂ , ਸ਼ੁਦੇਸ਼ ਲਹਿਰੀ , ਰਾਣਾ ਜੰਗ ਬਹਾਦਰ , ਰਾਣਾ ਰਣਬੀਰ , ਆਰ.ਬੀ ਸੰਘਾ ਆਦਿ ਅਦਾਕਾਰੀ ਕਰ ਰਹੇ ਹਨ। ਫਿਲਮ ਦੀ ਸਟੌਰੀ ਹਰਿੰਦਰ ਸਿੰਘ ਨੇ ਲਿਖੀ ਤੇ ਡਾਇਲਾਂਗ ਗੌਰਵ ਭੱਲਾ ਦੇ ਹਨ। ਸਕਰੀਨ ਪਲੈਅ ਤੇ ਡਾਇਰੈਕਸ਼ਨ ਮੈ ਕਰ ਰਿਹਾ ।
ਪ੍ਰ- ਪੰਜਾਬੀ ਸਿਨੇਮਾਂ ਜਿਥੇ ਤਰੱਕੀ ਵੱਲ ਜਾਂ ਰਿਹਾ ਉਥੇ ਹੀ ਪੰਜਾਬੀ ਫਿਲਮਾਂ ਵਿੱਚ ਵੰਲਗਰ ਭਾਸ਼ਾ ਵਰਤੋ ਹੋ ਰਹੀ ਕਿੰਨਾ ਕੁ ਸਹਾਈ ਰਹੇਗੀ ਪੰਜਾਬੀ ਸਿਨੇਮੇ ਲਈ ਵੰਲਗਰ ਕਾਮੇਡੀ ।
ਉ- ਪੰਜਾਬੀ ਸਿਨੇਮਾਂ ਇੱਕ ਪਾਸੇ ਗਰੌ ਤਾਂ ਕਰ ਰਿਹਾ । ਪਰ ਹੁਣ ਇੱਕ ਥੀਮ ਤੇ ਜਿਵੇ ਕਾਮੇਡੀ ਤੇ ਹੀ ਫਿਲਮਾਂ ਬਣ ਰਹੀਆਂ । ਹੁਣ ਦੇਖੋ ਕਈ ਫਿਲਮਾਂ ਵਿੱਚ ਵੰਲਗਰ ਕਾਮੇਡੀ ਜਿਆਦਾ ਵਰਤੀ ਜਾਂ ਰਹੀ ਹੈ। ਸਾਫ ਸੁਥਰੀ ਕਾਮੇਡੀ ਨਹੀ ਹੁੰਦੀ । ਡਬਲ ਮੀਨੀਗ ਵਾਲੇ ਡਾਇਲਾਗ ਵਰਤੋ ਕਰਦੇ ਹਨ। ਜਿਆਦਾ ਫਿਲਮਾਂ ਜਿਹੜੀਆਂ ਆਂ ਰਹੀਆਂ ਉਹ ਯੂਥ ਨੂੰ ਟਾਰਗੇਟ ਕੀਤੀਆਂ ਜਾਂ ਰਹੀਆਂ ਨੇ ਤੇ ਪਰਿਵਾਰ ਫਿਲਮਾਂ ਤੋ ਦੂਰ ਹੁੰਦੇ ਜਾਂ ਰਹੇ ਹਨ। ਜਿਵੇ ਪੰਜਾਬੀ ਸਿਨੇਮੇ ਦਾ ਦੌਰ ਸ਼ੁਰੂ ਹੋਇਆਂ ਸੀ ਹਰਭਜ਼ਨ ਮਾਨ ਜੀ ਦੀ ਫਿਲਮ ‘ ਜੀ ਆਇਆਂ ਨੂੰ ’ ਤੋ ਪਰਿਵਾਰਕ ਫਿਲਮਾਂ ਬਣਦੀਆਂ ਸੀ ਤੇ ਸਾਰਾ ਪਰਿਵਾਰ ਦੇਖਣ ਜਾਦਾ ਸੀ । ਹੁਣ ਸਿਰਫ ਆਪਾ ਏ ਸੋਚਦੇ ਆ ਕੇ ਭੀੜ ਕਿਵੇ ਇਕੱਠੀ ਕੀਤੀ ਜਾਵੇ ਤੇ ਬਿਜਨੰਸ ਵੱਧ ਤੋ ਵੱਧ ਕਿਵੇ ਕੀਤਾ ਜਾਵੇ। ਹੋਰ ਕਈ ਸਬਜੈਕਟ ਹੈਗੇ ਨੇ ਜਿਸ ਤੇ ਫਿਲਮਾਂ ਬਣ ਸਕਦੀਆਂ ਨੇ ਉਨਾਂ ਤੇ ਵਰਕ ਨਹੀ ਕੀਤਾ ਜਾਂ ਰਿਹਾ ਲੋਕਾ ਨੂੰ ਡਰ ਉਹ ਸ਼ਾਇਦ ਚੱਲੁਗੀ ਜਾਂ ਨਹੀ । ਬਸ ਏਹੀ ਆ ਕੇ ਵੰਲਗਰ ਭਾਸ਼ਾ ਤੇ ਲੌੜ ਤੋ ਵੱਧ ਨਾਂ ਬਣਨ ਪੰਜਾਬੀ ਫਿਲਮਾਂ ਤਾਂ ਹੀ ਪੰਜਾਬੀ ਸਿਨੇਮਾਂ ਹੋਰ ਤਰੱਕੀ ਕਰਨ ਵਿੱਚ ਸਹਾਈ ਹੋਵੇਗਾ ।
ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ
‘ ਜੀਰਾਂ ’
98881-08384


0 comments:
Speak up your mind
Tell us what you're thinking... !