ਇੱਕ ਕੁੜੀ ਯਾਦ ਆਵੇ ਮੈਨੂੰ ਬੜੀ ਮਰ ਜਾਣੀ,
ਬੜੀ ਸੋਹਣੀ ਲੱਗੇ, ਜਿਵੇਂ ਪਰੀਆਂ ਦੀ ਰਾਣੀ।
ਸੋਚਦਾ ਹਾਂ ਦਿਲੋਂ, ਉਸਨੂੰ ਕਿੰਝ ਮੈਂ ਬੁਲਾਵਾਂ,
ਗੱਲਾਂ ਉਹਨੂੰ ਆਪਣੇ ਦਿਲ ਦੀਆਂ ਸੁਨਾਵਾਂ।
ਨਿੰਮਾਂ-ਨਿੰਮਾਂ ਹੱਸੇ ਜਿਵੇਂ ਲਹਿਰਾ ਵਾਲਾ ਪਾਣੀ,
ਇੱਕ ਕੁੜੀ ਯਾਦ ਆਵੇ ਮੈਨੂੰ........................।
ਪੰਜਾਬੀ ਪਹਿਰਾਵਾ, ਉਸਦੇ ਗੋਰੇ ਰੰਗ ਤੇ ਹੈ ਫੱਬਦਾ,
ਕਾਲੇ ਘੁੰਗਰਾਲੇ ਵਾਲ, ਮੱਥਾ ਚੰਨ ਵਾਂਗੂ ਖੂਬ ਸੱਜਦਾ।
ਮੁੱਖੋਂ ਜਦ ਵੀ ਉਹ ਬੋਲੇ, ਲਗਦੀੇ ਰੱਜ਼ ਕੇ ਸਿਆਣੀ,

ਕਦੇ-ਕਦੇ ਦਿਸਦੀ ਪਰ, ਯਾਦਾਂ ਵਿੱਚ ਰਹਿੰਦੀ ਏ,
ਇਸ਼ਾਰਿਆਂ ਨਾਲ ਗੱਲਾਂ ਕਰੇ, ਪਤਾ ਨੀ ਕਹਿੰਦੀ ਏ।
ਦਿਲ ਵਿੱਚ ਇੰਝ ਚਮਕੇ ਜਿਵੇ,ਂ ਬਿਜਲੀ ਮਰ ਜਾਣੀ,

ਕਰਾਦੇ ਰੱਬਾ ਮੇਲ, ਚੌਂਕੀਆਂ ਤੇਰੀਆਂ ਮੈਂ ਭਰਦਾ,
ਸੱਚ ਜਾਣੀ ਰੱਬਾ ਉਹਨੂੰ ਪਿਆਰ ਬਹੁਤ ਮੈਂ ਕਰਦਾ।
ਕੀ ਜਾਣੇ ”ਨਰਿੰਦਰ ਧੂਰੀ” ਕਦੋਂ ਬਣੂਗੀ ਕਹਾਣੀ,

ਕੀ ਜਾਣੇ ”ਨਰਿੰਦਰ ਧੂਰੀ” ਕਦੋਂ ਬਣੂਗੀ ਕਹਾਣੀ,ਇੱਕ ਕੁੜੀ ਯਾਦ ਆਵੇ ਮੈਨੂੰ........................।
ਨਰਿੰਦਰ ਸਿੰਘ, ਧੂਰੀ,
ਸ.ਪ.ਸ. ਬਾਦਸ਼ਾਹਪੁਰ,
ਮੋਬ. 8968500390

0 comments:
Speak up your mind
Tell us what you're thinking... !