ਅਸੀਂ ਸਿਰ ਆਪਣੇ ’ਤੇ ਕੰਡਿਆਂ ਦਾ ਤਾਜ ਰੱਖਦੇ ਹਾਂ
ਖ਼ੁਦਾਅ ਸਭ ਨੂੰ ਦਏ ਖ਼ੁਸ਼ੀਆਂ ਇਹੀ ਫ਼ਰਿਆਦ ਰੱਖਦੇ ਹਾਂ
ਤੁਸੀਂ ਹੋ ਕੌਣ, ਕੀ ਕਰਦੇ ਹੋ, ਕਿਸਦੀ ਸ਼ਹਿ ’ਤੇ ਕਰਦੇ ਹੋ
ਦਫ਼ਨ ਸੀਨੇ ਦੇ ਵਿਚ ਐਸੇ ਅਨੇਕਾਂ ਰਾਜ਼ ਰੱਖਦੇ ਹਾਂ
ਕਸਰ ਕੋਈ ਨਾ ਛੱਡੀ ਹੈ ਤੁਸਾਂ ਨੇ ਖੰਭ ਨੋਚਣ ਦੀ
ਖ਼ੁਦਾਅ ਦੇ ਆਸਰੇ ਫਿਰ ਵੀ ਅਸੀਂ ਪਰਵਾਜ਼ ਰੱਖਦੇ ਹਾਂ
ਜਿਨ੍ਹਾਂ ਦੇ ਵਾਰ ਹਿਰਦੇ ਵਿੰਨ੍ਹਦੇ, ਰੂਹਾਂ ਕਰਨ ਛਲਣੀ
ਨਹੀਂ ਉਹ ਬੋਲ਼, ਨਸ਼ਤਰ, ਨਾਜ਼ ਤੇ ਆਵਾਜ਼ ਰੱਖਦੇ ਹਾਂ
ਉਹ ਪਾਣੀ ਸ਼ੁੱਧ ਪੀਂਦੇ ਤੇ ਲਹੂ ਪੀ ਜਾਣ ਅਣ-ਪੁਣਿਆ
ਸਦਾ ਪ੍ਰਚਾਰਦੇ ਦਾਮਨ ਅਸੀਂ ਬੇਦਾਗ਼ ਰੱਖਦੇ ਹਾਂ
ਪਸਰਿਆ ਖ਼ੂਬ ਚੌਗ਼ਿਰਦੇ ਅਸਾਡੇ ਹੈ ਘਣਾ ਨ੍ਹੇਰਾ
ਨਹੀਂ ਸ਼ਿਕਵਾ ਕੋਈ, ਮਸਤਕ ’ਚ ਰੌਸ਼ਨ ਖ਼ਾਬ ਰੱਖਦੇ ਹਾਂ
ਜੋ ਕੋਲੋਂ ਲੰਘਦਾ ਪੈਰਾਂ ਤੋਂ ਸਿਰ ਤੀਕਰ ਮਹਿਕ ਜਾਂਦਾ
ਅਸੀਂ ਕੰਡੇ ਹਾਂ ਪਰ ਫੁੱਲਾਂ ਜਿਹਾ ਅੰਦਾਜ਼ ਰੱਖਦੇ ਹਾਂ

ਜਸਵੰਤ ਭਾਰਤੀ
ਸਲੇਮਪੁਰਾ,
ਸਿਧਵਾਂ ਬੇਟ-142 033
(ਲੁਧਿਆਣਾ)
ਫੋਨ: 9872727789

0 comments:
Speak up your mind
Tell us what you're thinking... !