ਦੀਵੇ ਦੀ ਫੋਟੋ ’ਚੋਂ ਆਉਂਦੀ ਲੋਅ ਨਹੀਂ
ਕਾਗ਼ਜ਼ੀ ਫੁੱਲਾਂ ਦੇ ਵਿਚ ਖ਼ੁਸ਼ਬੋਅ ਨਹੀਂ
ਟੱਪਰੀਵਾਸਾਂ ਤੋਂ ਵੀ ਬਦਤਰ ਜ਼ਿੰਦਗੀ
ਰੱਬ ਦੇ ਠੁਕਰਾਇਆਂ ਨੂੰ ਕਿਧਰੇ ਢੋਅ ਨਹੀਂ
ਇਲਮ ਦੀ ਦੌਲਤ ਹੈ ਐਸੀ ਜਿਸਨੂੰ
ਸਕਦਾ ਕੋਈ ਵੀ ਲੁਟੇਰਾ ਖ਼ੋਹ ਨਹੀਂ
ਬੇ-ਕਸੂਰਾਂ ਦੇ ਲਹੂ ਨਾਲ ਰੰਗਿਆ
ਗੰਗਾਜਲ ਵੀ ਸਕਦੈ ਖ਼ੰਜਰ ਧੋ ਨਹੀਂ
ਪੰਛੀ ਹਾਂ, ਬੰਦੇ ਨਹੀਂ ਹਾਂ ਵੀਰਨੋ
ਸਾਡੇ ਲਈ ਕੋਈ ਹਾੜ, ਕੋਈ ਪੋਹ ਨਹੀਂ
ਤੋੜਣੇ ਤਾਰੇ ਹੈ ਸੁਪਨਾ ‘ਭਾਰਤੀ’
ਕੋਈ ਵੀ ਸਕਿਆ ਅਜੇ ਤਕ ਛੋਹ ਨਹੀਂ
ਕਾਗ਼ਜ਼ੀ ਫੁੱਲਾਂ ਦੇ ਵਿਚ ਖ਼ੁਸ਼ਬੋਅ ਨਹੀਂ
ਟੱਪਰੀਵਾਸਾਂ ਤੋਂ ਵੀ ਬਦਤਰ ਜ਼ਿੰਦਗੀ
ਰੱਬ ਦੇ ਠੁਕਰਾਇਆਂ ਨੂੰ ਕਿਧਰੇ ਢੋਅ ਨਹੀਂ
ਇਲਮ ਦੀ ਦੌਲਤ ਹੈ ਐਸੀ ਜਿਸਨੂੰ
ਸਕਦਾ ਕੋਈ ਵੀ ਲੁਟੇਰਾ ਖ਼ੋਹ ਨਹੀਂ
ਬੇ-ਕਸੂਰਾਂ ਦੇ ਲਹੂ ਨਾਲ ਰੰਗਿਆ
ਗੰਗਾਜਲ ਵੀ ਸਕਦੈ ਖ਼ੰਜਰ ਧੋ ਨਹੀਂ
ਪੰਛੀ ਹਾਂ, ਬੰਦੇ ਨਹੀਂ ਹਾਂ ਵੀਰਨੋ
ਸਾਡੇ ਲਈ ਕੋਈ ਹਾੜ, ਕੋਈ ਪੋਹ ਨਹੀਂ
ਤੋੜਣੇ ਤਾਰੇ ਹੈ ਸੁਪਨਾ ‘ਭਾਰਤੀ’
ਕੋਈ ਵੀ ਸਕਿਆ ਅਜੇ ਤਕ ਛੋਹ ਨਹੀਂ
ਸਲੇਮਪੁਰਾ,
ਸਿਧਵਾਂ ਬੇਟ-142 033
(ਲੁਧਿਆਣਾ)
ਫੋਨ: 9872727789


0 comments:
Speak up your mind
Tell us what you're thinking... !