Headlines News :
Home » » ਇਕੋ ਜੋਤ - ਸਿਮਰਤ ਸੁਮੈਰਾ

ਇਕੋ ਜੋਤ - ਸਿਮਰਤ ਸੁਮੈਰਾ

Written By Unknown on Saturday, 12 October 2013 | 03:02

ਮੈਂ ਇਕ ਹਰਨੀ
ਬਾਗੀਂ ਚਰਨੀ
ਨੱਚਾਂ ਜੰਗਲ ਬੇਲੇ
ਗਜ਼ ਗਜ਼ ਲੰਮੀਆਂ
ਪੁਟ ਪੁਲਾਂਘਾਂ
ਦੌੜਾਂ ਸੰਝ ਸੁਵੇਲੇ ।

ਮੈਂ ਇਕ ਮਛਲੀ
ਸੋਨ ਸੁਨਹਿਰੀ
ਲਹਿਰ ਲਹਿਰ ਨੂੰ ਚੁੰਮਾਂ
ਮੁੜ ਮੁੜ ਆਵਾਂ
ਮੁੜ ਮੁੜ ਜਾਵਾਂ
ਸੱਤ ਸਮੁੰਦਰ ਘੁੰਮਾਂ ।

ਮੈਂ ਇਕ ਨਦੀ
ਦਿਲਾਂ ਦੀ ਦਰਿਆ
ਮੇਰੀ ਅਜਬ ਕਹਾਣੀ
ਜਿੱਥੇ ਜਾਵਾਂ ਮੈਂ ਵਿਛਾਵਾਂ
ਅਮ੍ਰਿਤ ਵਰਗਾ ਪਾਣੀ ।

ਮੈਂ ਇਕ ਡਾਲੀ
ਫੁੱਲਾਂ ਲੱਦੀ
ਵੰਡਾਂ ਪਈ ਖੁਸ਼ਬੋਆਂ
ਹਰ ਰਾਹੀ ਜੋ ਲੰਘੇ ,ਸੋਚੇ
ਦੋ ਪਲ ਲਈਖਲੋਵਾਂ ।

ਮੈਂ ਇਕ ਪੌਣ
ਪੁਰੇ ਤੋਂ ਆਈ
ਮੈਨੂੰ ਨ ਕੋਈ ਰੋਕੇ
ਮੈਂ ਆਪਣੇ ਨਾਲ ਲਿਆਈ
ਪ੍ਰੀਤ ਦੇ ਗੀਤ ਪਰੋ ਕੇ ।

ਮੈਂ ਇਕ ਤਿਤਲੀ
ਰੂਪ ਦੀ ਰਾਣੀ
ਉੱਡਾਂ ਤੇ ਰੰਗ ਮਾਣਾਂ
ਹਰ ਪੱਤੇ ਤੇ ਹਰ ਡਾਲੀ 'ਚੋਂ
ਇੱਕੋ ਜੋਤ ਪਛਾਣਾਂ ।

ਸਿਮਰਤ ਸੁਮੈਰਾ 
  •                                                                                                                                          Batala,
  •                                                                                                                                          India 143505
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template