ਹਾਏ ਨੀਂ !
ਇਸ ਜ਼ਿੰਦਗੀ ਦੀ
ਮੈਨੂੰ ਸਮਝ ਰਤਾ ਨਾ ਆਵੇ !
ਕੀ ਕਰਨੇ ਨੂੰ ਜਗ ਵਿਚ ਆਈ
ਤੇ ਕਿੱਧਰ ਨੂੰ ਟੁਰੀ ਇਹ ਜਾਵੇ !
ਹਾਏ ਨੀਂ !
ਅਸਾਂ ਕੀ ਖੱਟਿਆ ?
ਉਮਰਾਂ ਵੱਟੇ ਬਚਪਨ ਕੱਟਿਆ।
ਹੁਣ ਜਦ ਮਸਤ ਜਵਾਨੀ ਆਈ
ਮੁੱਲ ਦੱਸ ਕੀ ਪਾਇਆ ਜਾਵੇ ?
ਹਾਏ ਨੀਂ !
ਅਸਾਂ ’ਕੱਲਮ-ਕੱਲੇ
ਚੁੱਪ-ਚੁਪੀਤੇ ਟੁਰਦੇ ਜਾਈਏ।
ਡਰ ਹੈ ਟੇਢੇ-ਮੇਢੇ ਰਾਹੀਂ
ਮਨ ਦਾ ਪੈਰ ਮੁਚੜ ਨਾ ਜਾਵੇ !
ਹਾਏ ਨੀਂ !
ਮੈਨੂੰ ਹਾਸਾ ਪਿੱਟੇ
ਅੱਖ ਚੋਵੇ ਪਰ ਕਿਸਮਤ ਸੁੱਕੇ।
ਸੂਰਜ ਜੋ ਸਿੱਲ੍ਹ ਇਹਦੀ ਸੋਖੇ
ਉਸਨੂੰ ਕਿੰਝ ਭਜਾਇਆ ਜਾਵੇ ?
ਹਾਏ ਨੀਂ !
ਜਦ ‘ਸਰਗਮ’ ਚੱਲੇ
ਮਨ ਦਾ ਮੋਰ ਤਾਂ ਪੈਲਾਂ ਪਾਵੇ।
ਪਰ ਨੈਣਾਂ ’ਚੋਂ ਭਰ ਸਮੁੰਦਰ
ਨੀਰ ਸਿਹੁੰ ਕਿਉਂ ਡੁੱਲ੍ਹਦਾ ਜਾਵੇ !
ਇਸ ਜ਼ਿੰਦਗੀ ਦੀ
ਮੈਨੂੰ ਸਮਝ ਰਤਾ ਨਾ ਆਵੇ !
ਕੀ ਕਰਨੇ ਨੂੰ ਜਗ ਵਿਚ ਆਈ
ਤੇ ਕਿੱਧਰ ਨੂੰ ਟੁਰੀ ਇਹ ਜਾਵੇ !
ਹਾਏ ਨੀਂ !
ਅਸਾਂ ਕੀ ਖੱਟਿਆ ?
ਉਮਰਾਂ ਵੱਟੇ ਬਚਪਨ ਕੱਟਿਆ।
ਹੁਣ ਜਦ ਮਸਤ ਜਵਾਨੀ ਆਈ
ਮੁੱਲ ਦੱਸ ਕੀ ਪਾਇਆ ਜਾਵੇ ?
ਹਾਏ ਨੀਂ !
ਅਸਾਂ ’ਕੱਲਮ-ਕੱਲੇ
ਚੁੱਪ-ਚੁਪੀਤੇ ਟੁਰਦੇ ਜਾਈਏ।
ਡਰ ਹੈ ਟੇਢੇ-ਮੇਢੇ ਰਾਹੀਂ
ਮਨ ਦਾ ਪੈਰ ਮੁਚੜ ਨਾ ਜਾਵੇ !
ਹਾਏ ਨੀਂ !
ਮੈਨੂੰ ਹਾਸਾ ਪਿੱਟੇ
ਅੱਖ ਚੋਵੇ ਪਰ ਕਿਸਮਤ ਸੁੱਕੇ।
ਸੂਰਜ ਜੋ ਸਿੱਲ੍ਹ ਇਹਦੀ ਸੋਖੇ
ਉਸਨੂੰ ਕਿੰਝ ਭਜਾਇਆ ਜਾਵੇ ?
ਹਾਏ ਨੀਂ !
ਜਦ ‘ਸਰਗਮ’ ਚੱਲੇ
ਪਰ ਨੈਣਾਂ ’ਚੋਂ ਭਰ ਸਮੁੰਦਰ
ਨੀਰ ਸਿਹੁੰ ਕਿਉਂ ਡੁੱਲ੍ਹਦਾ ਜਾਵੇ !
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ (ਲੁਧਿਆਣਾ)
ਮੋਬਾਈਲ: 81465-41700

0 comments:
Speak up your mind
Tell us what you're thinking... !