ਨਤੀਜ਼ੇ
ਮੰਤਰੀ ਆਖਦਾ ਲੱਭੋ ਉਨ੍ਹਾਂ ਮਾਸਟਰਾਂ ਨੂੰ,ਨਤੀਜ਼ੇ ਜਿਨ੍ਹਾਂ ਦੇ ਆਏ ਕਮਜ਼ੋਰ ਮੀਆਂ। ਇਲਮ ਵੰਡਦੇ ਜੋ ਨਾਲ ਕਜੂੰਸੀਆਂ ਦੇ,ਡਿਊਟੀ ਆਪਣੀ ਪ੍ਰਤੀ ਉਹ ਚੋਰ ਮੀਆਂ।
ਮਿੱਡ-ਡੇ- ਮੀਲ ਛਕਾਉਣ ਨਾਲ ਬਣੇ ਜਿਹੜੀ,ਮਿੱਟੀ ਵਿੱਚ ਮਿਲਾਉਂਦੇ ਟੋਰ੍ਹ ਮੀਆਂ।
ਕੀਤੇ ਤਬਾਦਲੇ ਜਦੋਂ ਸਰਹੱਦ ਉੱਪਰ, ‘ਚੋਹਲੇ’ ਵਾਲਿਆ ਪਾਉਣਗੇ ਸ਼ੋਰ ਮੀਆਂ।
ਸਬਜ਼ੀਆਂ
ਭਾਅ ਸਬਜ਼ੀਆਂ ਦੇ ਚੜ੍ਹ ਆਸਮਾਨ ਬੈਠੇ,ਰੌਣਕ ਮੰਡੀ ਦੀ ਹੋਈ ਉਦਾਸ ਅੱਜਕੱਲ੍ਹ।
ਜਿਹੜੇ ਪਿਆਜ਼ ਸੀ ਦਸਾਂ ਦੇ ਦੋ ਕਿਲੋ,ਵੀਹਾਂ ਵਿੱਚ ਵੀ ਅਉਂਦੇ ਨਾ ਰਾਸ ਅੱਜਕੱਲ੍ਹ।
ਨਖਰਾ ਮਾਣ ਨਹੀਂ ਆਲੂ ਟਮਾਟਰਾਂ ਦਾ,ਐਟਮ ਬਣ ਕੇ ਬੈਠ ਗਏ ਖਾਸ ਅੱਜਕੱਲ੍ਹ ।
‘ਚੋਹਲੇ’ ਵਾਲਿਆ ਮਾਰੇ ਕਰੰਟ ਸਬਜ਼ੀ,ਜਾ ਕੇ ਦੇਖ ਲੈ ਕਿਸੇ ਦੇ ਪਾਸ ਅੱਜਕੱਲ੍ਹ ।
ਲੇਟ ਲਤੀਫ਼
ਲਾਚੀ ਰਾਮ ਹੈ ਲੇਟ ਲਤੀਫ਼ ਮਾਸਟਰ,ਅਕਸਰ ਜਾਂਵਦਾ ਲੇਟ ਸਕੂਲ ਮੀਆਂ।
ਡੋਲੂ ਚਾਹ ਦਾ ਲੱਸੀ ਨਮਕੀਨ ਵਾਲੀ,ਸਾਗ ਸਰੋਂ ਦਾ ਕਰੇ ਕਬੂਲ ਮੀਆਂ।
ਚਿਮਚੀ ਮਾਰਦਾ ਆਲ੍ਹਾ ਅਧਿਕਾਰੀਆਂ ਦੀ,ਛਿੱਕੇ ਟੰਗ ਕੇ ਸਭ ਅਸੂਲ਼ ਮੀਆਂ।
ਡੱਕਾ ਭੰਨ ਕੇ ਦੂਹਰਾ ਨਾ ਕਰੇ ‘ਚੋਹਲਾ’,ਕੰਮਚੋਰੀ ਦੇ ਵਿੱਚ ਮਕਬੂਲ਼ ਮੀਆਂ।
#1348/ 17/ 1
ਗਲੀ ਨੰ:8
ਹੈਬੋਵਾਲ ਖੁਰਦ
(ਲੁਧਿਆਣਾ)
ਮੋ:9463132719


0 comments:
Speak up your mind
Tell us what you're thinking... !