Headlines News :
Home » » ਰੋਜ਼ ਸ਼ਾਮ ਨੂੰ - ਮੁਨੀਸ਼ ਸਰਗਮ

ਰੋਜ਼ ਸ਼ਾਮ ਨੂੰ - ਮੁਨੀਸ਼ ਸਰਗਮ

Written By Unknown on Saturday, 26 October 2013 | 03:09

ਰੋਜ਼ ਸ਼ਾਮ ਨੂੰ
ਮੇਰਾ ਮਨ ਉਦਾਸ ਹੋ ਜਾਂਦੈ ।
ਨਿੱਕਲ ਛਾਤੀ ਦੇ ਥੱਲਿਓਂ
ਅੰਬਰਾਂ ਵਿੱਚ ਖੋ ਜਾਂਦੈ ।
ਯਾਦ ਦਾ ਇਕ ਪੁਰਾ-ਜਿਹਾ
ਮਹਿਬੂਬ ਦੇ ਵਤਨੋਂ ਆਉਂਦਾ ।
ਪਿੰਡ ਜ਼ਿਹਨੀਂ ਦੇ ਵਾਸੀ ਦੇ
ਦਿਲ ’ਚ ਦਾਖ਼ਲ ਹੋ ਜਾਂਦੈ ।
ਸ਼ੁਰੂ ਹੰਦੀ ਫਿਰ ਜੱਦੋ-ਜਹਿਦ
ਡਾਹਢੀ ਕਸ਼ਮਕਸ਼ ਪਿੱਛੋਂ
ਦਿਲ ਜ਼ਿਹਨ ’ਤੇ ਭਾਰੀ ਹੋ ਜਾਂਦੈ ।
ਰੋਜ਼ ਸ਼ਾਮ ਨੂੰ ਮੇਰਾ ਮਨ ਉਦਾਸ ਹੋ ਜਾਂਦੈ !
ਜਦ-ਜਦ ਕਾਲੀ ਰਾਤ ਆਉਂਦੀ
ਚੰਨ ਵੀ ਉਚੱਾ ਹੋ ਜਾਂਦੈ ।
ਪੋਚਾ ਰਾਤ ਦਾ ਫਿਰਦਾ ਇਸ ’ਤੇ
ਦਾਗ਼ ਵਧੇਰੇ ਗੂੜ੍ਹਾ ਹੋ ਜਾਂਦੈ ।
ਫਿਰ ਆਉਂਦੈ ਇਹ ਮਸਤੀ ’ਚ
ਦੰਦੀਆਂ ਚਿੜਾਉਣ ਨੂੰ ਹੋ ਜਾਂਦੈ ।
ਇਹ ਦੇਖ ਮੈਨੂੰ ਬਦ-ਨਸੀਬੀ ਦਾ
ਅਹਿਸਾਸ ਥੋੜ੍ਹਾ-ਜਿਹਾ ਹੋ ਜਾਂਦੈ ।
ਰੋਜ਼ ਸ਼ਾਮ ਨੂੰ ਮੇਰਾ ਮਨ ਉਦਾਸ ਹੋ ਜਾਂਦੈ !
ਅਹਿਸਾਸ ਬੇਚਾਰਾ ਨੈਣਾਂ ਵਿਚਲੇ
ਹੰਝੂ-ਭੰਡਾਰ ਨੂੰ ਹੋ ਜਾਂਦੈ ।
ਸੁੱਟਦਾ ਤਦ ਤਕ ਨੀਰ ਬਾਹਰ ਨੂੰ
ਜਦ ਤਕ ਠੰਡਾ ਨਾ ਹੋ ਜਾਂਦੈ ।
ਕੁਝ ਬੋਝ ਲਹਿਣ ਤੋਂ ਪਿੱਛੋਂ
ਨੈਣਾਂ ਦਾ ਦਿਲ ਖੁਸ਼ ਹੋ ਜਾਂਦੈ ।
ਸੱਚ ਪੁੱਛੋ ਤਾਂ ਮਨ ਵੀ ਮੇਰਾ
ਹਲਕਾ-ਹਲਕਾ ਹੋ ਜਾਂਦੈ ।
ਰੋਜ਼ ਸ਼ਾਮ ਨੂੰ ਮੇਰਾ ਮਨ ਉਦਾਸ ਹੋ ਜਾਂਦੈ !
ਤਦ ਦਿਲ ਠੰਡਾ ਹਾਉਕਾ ਭਰ ਕੇ
‘ਸਰਗਮ’ ਦੇ ਵਿੱਚ ਹੋ ਜਾਂਦੈ ।
ਛੱਡ ਬਨਾਵਟੀ ਦੁਨੀਆ ਸਾਰੀ
ਸੁਪਨਿਆਂ ਦੇ ਵਿਚ ਖੋ ਜਾਂਦੈ ।
ਕਰ ਦੀਦਾਰ ਮਾਹੀ ਆਪਣੇ ਦਾ
ਇਕ ਵਾਰ ਤਾਂ ਗਦ-ਗਦ ਹੋ ਜਾਂਦੈ ।
ਪਰ ਜਦ ਅੱਖ ਸਵੇਰੇ ਖੁੱਲ੍ਹਦੀ
ਫਿਰ ਇਕੱਲਾ ਹੋ ਜਾਂਦੈ ।
ਸ਼ਾਮ ਨੂੰ ਮੇਰਾ ਮਨ ਉਦਾਸ ਹੋ ਜਾਂਦੈ !

ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ (ਲੁਧਿਆਣਾ)
ਮੋਬਾਈਲ: 81465-41700 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template