Headlines News :
Home » » ਗ਼ਜ਼ਲ - ਜਸਵਿੰਦਰ ਪੰਜਾਬੀ

ਗ਼ਜ਼ਲ - ਜਸਵਿੰਦਰ ਪੰਜਾਬੀ

Written By Unknown on Saturday, 19 October 2013 | 03:13

ਤੇਰੇ ਲਈ ਖੁੱਲ੍ਹੇ ਨੇ ਸਦਾ ਦਰ ਮੇਰੇ ।
ਟੁੱਟ ਕੇ ਭਾਵੇਂ ਬਿਖਰ ਗਏ ਨੇ ਪਰ ਮੇਰੇ ।
ਮਘਦੀਆਂ ਹਵਾਵਾਂ ਦੇ ਏਹ ਕਾਫਲੇ,
ਵੇਖ ਲੈਣਾ ਜਾਣਗੇ ਹੀ ਘਰ ਮੇਰੇ ।
ਸੁਪਨੇ ਟੁੱਟਿਆਂ ਮੁੱਦਤਾਂ ਨੇ ਬੀਤੀਆਂ,
ਪਰ ਅੱਜ ਵੀ ਚੱਲਦੇ ਖ਼ੰਜ਼ਰ ਮੇਰੇ ।
ਤੇਰੇ ਸਿਤਮ ਤੇ ਦੋਸਤਾਂ ਦੀ ਬੁਰੁਖੀ,
ਦੋਵਾਂ ਦਾ ਹੀ ਨਾਂ ਨੇ ਹਿਜ਼ਰ ਮੇਰੇ ।
ਉਸ ਕਬਰ ਦੀ ਚੁੱਪ ਇੱਕ ਪ੍ਰਤੀਕ ਹੈ,
ਮੇਰੇ ਗ਼ਮ ਦੇ ਹਿੱਸੇ ਦੀ ਦਿਲਬਰ ਮੇਰੇ ।
‘ਪੰਜਾਬੀ’ ਦੀ ਤਾਂ ਹੋਂਦ ਇੱਕ ਕਾਲਖ ਤਰਾਂ,
ਰੌਸ਼ਨੀ ਦਾ ਨਾਂ ਨਹੀਂ ਹੈ ਘਰ ਮੇਰੇ ।
  ਜਸਵਿੰਦਰ ਪੰਜਾਬੀ
ਪਟਿਆਲਾ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template