ਪੁਲਿਸ ਵਿਚ ਮਾਨਸਿਕ ਤਨਾਅ ਤਨਾਅ ਜਾਂ ਪ੍ਰਤਿਬਲ ਸਮਾਜ ਦੀ ਇਕ ਜਟਿਲ ਸਮੱਸਿਆ ਹੈ । ਖੋਜ ਤੋਂ ਪਤਾ ਲਗਦਾ ਹੈ ਕਿ 75% ਬਿਮਾਰੀਆਂ ਦਾ ਕਾਰਨ ਤਨਾਅ ਹੈ । ਤਨਾਅ ਦੀਆਂ ਮਨੋਵਿਗਿਆਨੀਆਂ ਨੇ ਵੱਖ ਵੱਖ ਪਰਿਭਾਸਾਵਾਂ ਦਿਤੀਆਂ ਨੇ ।
ਪਰਿਭਾਸ਼ਾ- ਤਨਾਅ ਸੰਬੰਧੀ ਦਿੱਤੀਆਂ ਪਰਿਭਾਸਾਵਾਂ ਵਿਚੋਂ ਪ੍ਰਮੁੱਖ ਪਰਿਭਾਸ਼ਾਵਾਂ ਅਸੀਂ ਇੱਥੇ ਦੇ ਰਹੇ ਹਾਂ
ਹੰਸ ਸੇਲੀ ਦੇ ਆਖਣ ਅਨੁਸਾਰ "ਤਨਾਅ ਤੋਂ ਭਾਵ,ਸਰੀਰ ਦੁਆਰਾ ਲੋੜ ਅਨੁਸਾਰ ਕੀਤੀਆਂ ਗਈਆਂ ਨਾ ਖਾਸ ਅਨੁਕ੍ਰਿਆਵਾਂ ਹਨ ।"
ਉਹ ਅਨੁਸਾਰ ਸਕੂਲ ਦਫਤਰ ਫੈਕਟਰੀ,ਘਰ ਤੇ ਜੀਵਨ ਵਿਚ ਹੋਰ ਮੁਸ਼ਕਲਾਂ ਜਦੋਂ ਗੰਭੀਰ ਤੋਂ ਗੰਭੀਰਤਮ ਹੋ ਜਾਂਦੀਆਂ ਹਨ । ਜਦੋਂ ਵਿਅਕਤੀ ਇਹਨਾਂ ਦਾ ਹੱਲ ਲੱਭਣ ਚ ਅਸਮਰਥ ਹੋ ਜਾਂਦਾ ਹੈ ਤਾਂ ਇਕ ਦਰਦ ਨਾਕ ਸਿਥਤੀ ਪੈਦਾ ਹੋ ਜਾਂਦੀ ਹੈ । ਜਦੋਂ ਇਕ ਨਰਮ ਦਿਲ ਵਿਅਕਤੀ ਵਿਚ ਅਜਿਹੀਆਂ ਮੁਸ਼ਕਿਲਾਂ ਵਧ ਜਾਣ ਤਾਂ ਉਸ ਵਿਚ ਸਰੀਰਕ ਤੇ ਮਾਨਸਿਕ ਰੋਗਾਂ ਦੇ ਲੱਛਣ ਪੈਦਾ ਹੋ ਸਕਦੇ ਹਨ ।
ਬੇਰੋਨ ਦੇ ਮਤ ਅਨੁਸਾਰ
ਤਨਾਅ ਇਕ ਅਜਿਹੀ ਬਹੁ-ਅਯਾਮੀ ਪ੍ਰਕ੍ਰਿਆ ਹੈ ਜਿਹੜੀ ਸਾਡੇ ਲੋਕਾਂ ਵਿਚ ਉਹ ਜਿਹੀਆਂ ਘਟਨਾਵਾਂ ਦੇ ਪ੍ਰਤੀ ਅਨੁਕ੍ਰਿਆ ਦੇ ਰੂਪ ਵਿਚ ਪੈਦਾ ਹੁੰਦੀ ਹੈ ਅਤੇ ਜਿਹੜੀ ਸਾਡੇ ਸਰੀਰਕ ਅਤੇ ਮਨੋਵਿਗਿਆਨਕ ਕੰਮਾਂ ਵਿਚ ਵਿਘਨ ਪਾਉਂਦੀ ਹੈ ਜਾਂ ਵਿਘਨ ਪਾਉਣ ਦੀ ਧਮਕੀ ਦਿੰਦੀ ਹੈ ।"
ਪੁਲਿਸ ਕਰਮਚਾਰੀਆਂ ਵਿਚ ਤਨਾਅ ਦੇ ਕਾਰਨ ?ਹਰ ਰੋਜ਼ ਦੀਆਂ ਉਲਝਣਾਂ ਸਾਡੇ ਜੀਵਨ ਵਿਚਲੀਆਂ ਵੱਡੀਆਂ ਘਟਨਾਵਾਂ ਤਾਂ ਤਨਾਅ ਦਾ ਸ੍ਰੋਤ ਹਨ ਹੀ,ਪਰ ਰੋਜ਼ਾਨਾ ਜਿੰਦਗੀ ਦੀਆਂ ਉਲਝਣਾਂ ਵੀ ਤਨਾਅ ਨੂੰ ਜਨਮ ਦਿੰਦੀਆਂ ਹਨ । ਰੋਜ਼ਾਨਾ ਦੇ ਕੰਮਕਾਰ ਤੋਂ ਪੈਦਾ ਹੋਣ ਵਾਲੀਆਂ ਉਲਝਣਾਂ ਸਾਡੀ ਜਿੰਦਗੀ ਨੂੰ ਨਰਕ ਬਣਾ ਦਿੰਦੀਆਂ ਹਨ ।
ਪੁਲਿਸ ਕਰਮਚਾਰੀਆਂ ਦੀ ਜਿੰਦਗੀ ਵਿਚ ਹਰ ਰੋਜ ਨਵੀਆਂ ਨਵੀਆਂ ਉਲਝਣਾਂ ਆਉਂਦੀਆਂ ਹਨ । ਜਿੰਨਾਂ ਵਿਚ ਘਰੇਲੂ ਉਲਝਣਾਂ ਕੰਮਕਾਰ ਦੀਆਂ ਉਲਝਣਾਂ ਉਪਰੌਂ ਦਬਾਅ ਕਾਰਨ ਉਲਝਨਾਂ ਸਾਮਿਲ ਹਨ । ਕਈ ਵਾਰ ਉਪਰਲੇ ਅਫਸਰ ਪੁਲਿਸ ਕਰਮਚਾਰੀ ਨੂੰ ਉਸਦੀ ਇੱਛਾ ਤੇ ਆਤਮਾ ਦੀ ਆਵਾਜ਼ ਦੇ ਉਲਟ ਕੰਮ ਕਰਨ ਲਈ ਆਖਦੇ ਪਰੰਤੂ ਉਹ ਕੰਮ ਕਰਨ ਲਈ ਕਰਮਚਾਰੀ ਦੀ ਜ਼ਮੀਰ ਇਜਾਜਤ ਨਹੀਂ ਦਿੰਦੀ ਜੇ ਇਸ ਹਾਲਤ ਵਿਚ ਉਸ ਕਰਮਚਾਰੀ ਵਿਚ ਤਨਾਅ ਪੈਦਾ ਹੋ ਜਾਂਦਾ ਹੈ ।
ਡਿਊਟੀ ਇਕ ਤਫਤੀਸੀ ਅਫਸਰ ਪਾਸ ਦਸ ਤੋਂ ਪੰਦਰਾਂ ਮਿਸਲਾਂ ਤਫਤੀਸ ਲਈ ਹੁੰਦੀਆਂ ਹਨ । ਜਿਸ ਲਈ ਬਹੁਤ ਘੱਟ ਸਮਾਂ ਨਿਕਲਦਾ ਹੈ । ਕਿਉਂਕਿ ਉਸ ਪਾਸੋਂ ਲਾਅ ਐਂਡ ਆਰਡਰ ਦੀ ਡਿਊਟੀ ਲਈ ਜਾਂਦੀ ਹੈ । ਤੇ ਤਫਤੀਸ ਤੋਂ ਬਿਨਾਂ ਰੋਜਾਨਾ ਦੀਆਂ ਗਸ਼ਤਾਂ,ਨਾਕਾਬੰਦੀਆਂ,ਵੀਆਈ ਪੀ ਡਿਊਟੀ ਅਦਾਲਤਾਂ ਵਿਚ ਸਹਾਦਤਾਂ ਤੇ ਲੋਕਾਂ ਦੀਆਂ ਦਰਖਾਸਤਾਂ ਜਿੰਨਾਂ ਵਿਚੋਂ ਜਿਆਦਾਤਾਰ ਝੂਠੀਆਂ ਹੁੰਦੀਆਂ ਹਨ । ਅਜਿਹੀ ਡਿਊਟੀ ਵਿਚ ਸਮਾਂ ਬਰਬਾਦ ਹੁੰਦਾ ਹੈ । ਪੁਲਿਸ ਡਿਊਟੀ ਚੋਵੀ ਘੰਟੇ ਹੈ । ਕੋਈ ਵੀ ਖਾਣ ਪੀਣ ਦਾ ਸਮਾਂ ਰਾਖਵਾਂ ਨਹੀਂ ਹੈ । ਲੰਬੀ ਡਿਊਟੀ ਕਈ ਵਾਰ ਭੁੱਖੇ ਧਿਆਏ ਹੀ ਕਰਨੀ ਪੈਂਦੀ ਹੈ । ਡਿਊਟੀ ਦੌਰਾਨ ਖਾਣਾ ਪੁੰਹਚਾਉਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ । ਕੋਈ ਕਰਮਚਾਰੀ ਕਿਤੇ ਵੀ ਕਿਸੇ ਪਾਸੇ ਡਿਊਟੀ ਦੌਰਾਨ ਜਾ ਨਹੀਂ ਸਕਦਾ । ਦੂਜਿਆਂ ਮਹਿਕਮਿਆਂ ਵਾਂਗ ਕੋਈ ਵੀ ਗਜਟਿਡ ਛੁੱਟੀ ਨਹੀਂ ਹੁੰਦੀ । ਬੱਚਿਆਂ ਨੂੰ ਗਜਟਿਡ ਛੁੱਟੀ ਤੇ ਮਿਲ ਨਹੀਂ ਸਕਦੇ ਤੇ ਬੱਚੇ ਇੰਤਜ਼ਾਰ ਕਰਦੇ ਰਹਿੰਦੇ ਹਨ । ਖਾਸਕਰ ਤਿਉਹਾਰਾਂ ਤੇ ਜਿਵੇਂ ਦਿਵਾਲੀ,ਦਸ਼ਿਹਰਾ ਆਦਿ ।ਪੁਲਿਸ ਕਰਮਚਾਰੀਆਂ ਨੂੰ ਡਿਊਟੀ ਦੇ ਹਿਸਾਬ ਨਾਲ ਤਨਖਾਹ ਬਹੁਤ ਘੁੱਟ ਹੈ । ਇਹ ਵੀ ਤਨਾਅ ਦਾ ਕਾਰਨ ਹੈ । ਹੁਣ ਹਫਤਾਵਾਰੀ ਰਿਸਟ ਸ਼ੁਰੂ ਹੋਈ ਹੈ ਪਰ ਅਚਾਨਕ ਵੀ ਆਈ ਪੀ ਜਾਂ ਹੋਰ ਐਮਰਜੈਂਸੀ ਡਿਊਟੀ ਹੋਣ ਤੇ ਖਾਰਜ਼ ਕੀਤੀ ਜਾਂਦੀ ਹੈ ।
ਅਦਾਲਤਾਂ ਬਾਰੇ- ਅਦਾਲਤਾਂ ਦੀ ਟੈਨਸੈਨ ਸਾਡੇ ਵੱਖਰੀ ਰਹਿੰਦੀ ਹੈ । ਜੇਕਰ ਕਈ ਵਾਰੀ ਅਦਾਲਤ ਵਿਚ ਕਿਸੇ ਕਾਰਨ ਕਰਕੇ ਸਹਾਦਤ ਦੇਣ ਲਈ ਜਾਂ ਗਵਾਹੀ ਦੇਣ ਲਈ ਕਿਸੇ ਕਾਰਨ ਨਹੀਂ ਜਾਇਆ ਜਾਂਦਾ ਤਾਂ ਸਾਡੀਆਂ ਕਈ ਵਾਰ ਤਨਖਾਹਾਂ ਬੰਦ ਕਰ ਦਿੰਦੇ ਨੇ । ਨਾ ਹਾਈ ਕੋਰਟ ਤੇ ਜਿਲਾ ਅਦਾਲਤਾਂ ਵਿਚ ਪੁਲਿਸ ਦੇ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਹੈ । ਵਕੀਲਾਂ ਦੇ ਫਟਿਆਂ ਤੇ ਜਾਂ ਖੜ ਕੇ ਸਮਾਂ ਪਾਸ ਕਰਨਾ ਪੈਂਦਾ ਹੈ ਜਿਸ ਕਾਰਨ ਪਬਲਿਕ ਦੇ ਸਾਹਮਨੇ ਪੁਲਿਸ ਦਾ ਮਿਆਰ ਨੀਵਾਂ ਹੋ ਜਾਂਦਾ ਹੈ । ਕਈ ਵਾਰੀ ਪਰਾਈਵੇਟ ਆਦਮੀਆਂ ਵਲੋਂ ਜੋ ਰਿੱਟਾਂ ਆਦਿ ਕੀਤੀਆਂ ਜਾਂਦੀਆਂ ਹਨ ਜਾਂ ਹਾਈਕੋਟ ਵਿਚ ਕੇਸ ਲੱਗੇ ਹੁੰਦੇ ਹਨ ਉਹਨਾਂ ਤੇ ਪੁਲਿਸ ਅਫਸਰ ਦਾ ਬਹੁਤ ਸਮਾਂ ਖਰਾਬ ਹੁੰਦਾ ਹੈ ਤੇ ਤਫਤੀਸ ਦੇ ਕੰਮਾਂ ਵਿਚ ਰੁਕਾਵਟ ਪਾਈ ਜਾਂਦੀ ਹੈ । ਤੇ ਵਾਪਸ ਚੰਡੀਗੜ ਤੋਂ ਆਉਣ ਸਮੇਂ ਬੱਸਾਂ ਵਾਲੇ ਵੀ ਪੁਲਿਸ ਕਰਮਚਾਰੀਆਂ ਨੂੰ ਜਿਆਦਾ ਹੋਣ ਕਰਕੇ ਆਪਣੀ {ਸਰਕਾਰੀ ਬੱਸਾਂ} ਵਿਚ ਸੀਟ ਦੇਣ ਤੋਂ ਲੜਦੇ ਹਨ । ਤੇ ਪੁਲਿਸ ਅਫਸਰਾਂ ਨੂੰ ਖਲੋ ਕੇ ਸਫਰ ਕਰਨਾ ਪੈਂਦਾ ਹੈ । ਜਾਂ ਬਹੁਤ ਜਿਆਦਾ ਖੱਜਲ ਖੁਆਰ ਹੋ ਕੇ ਆਪਣੇ ਟਿਕਾਨੇ ਤੇ ਪਹੁੰਚਦੇ ਹਨ । ਇਹ ਵੀ ਮੁੱਖ ਤਨਾਅ ਦਾ ਕਾਰਨ ਹੈ ।
ਸਰਕਾਰੀ ਗੱਡੀਆਂ ਦੀ ਘਾਟ ਥਾਣਿਆਂ ਵਿਚ ਸਰਕਾਰ ਵਲੋਂ ਕੇਵਲ ਐਸ ਐਚ ਉ ਨੂੰ ਗੱਡੀ ਦਿੱਤੀ ਗਈ ਹੈ । ਜਿਹੜੀ ਕਿ ਪੂਰੀ ਤਰਾਂ ਠੀਕ ਨਹੀਂ ਹੁੰਦੀ । ਬਾਕੀ ਤਫਤੀਸ਼ੀ ਸਟਾਫ ਕੋਲ ਕੋਈ ਗੱਡੀ ਨਹੀਂ ਹੈ । ਜਦੋਂ ਕੋਈ ਵਾਰਦਾਤ ਜਾਂ ਵੀ ਆਈ ਪੀ ਡਿਊਟੀ ਦੇ ਹੁਕਮ ਹੁੰਦੇ ਹਨ ਤਾਂ ਛੋਟੇ ਕਰਮਚਾਰੀਆਂ ਨੂੰ ਆਪਣੇ ਆਪਣੇ ਵਹੀਕਲਾਂ ਤੇ ਜਾਣਾ ਪੈਂਦਾ ਹੈ ।ਇਸਦੇ ਨਾਲ ਜਦੋਂ ਕੋਈ ਆਦਮੀ ਥਾਣੇ ਚ ਆਪਣੀ ਸ਼ਕਾਇਤ ਜਾਂ ਫਰਿਆਦ ਲੈ ਕੇ ਆਉਂਦਾ ਹੈ ਤਾਂ ਉਸਦੀ ਸ਼ਕਾਇਤ ਜਾਇਜ ਹੁੰਦੇ ਹੋਇਆਂ ਵੀ,ਚਾਹੁੰਦੇ ਹੋਇਆਂ ਵੀ ਮਸ਼ਨਰੀ ਦੀ ਘਾਟ ਕਰਕੇ ਉਸਨੂੰ ਮੌਕੇ ਤੇ ਇਨਸਾਫ ਨਹੀਂ ਦਿਵਾ ਸਕਦੇ ।ਗੱਡੀ ਤੋਂ ਬਿਨਾਂ ਆਮ ਲੋਕਾਂ ਚ ਨਾਕਾਬੰਦੀ ਦਾ ਚੰਗਾ ਪ੍ਰਭਾਵ ਨਹੀਂ ਪੈਂਦਾ ਤੇ ਕਈ ਵਾਰੀ ਅਪਰਾਧੀ ਕਿਸਮ ਦੇ ਲੋਕ ਆਪਣੀਆਂ ਗੱਡੀਆਂ ਭਜਾ ਕੇ ਲੈ ਜਾਂਦੇ ਹਨ ਤੇ ਪੁਲਿਸ ਖੜੀ ਰਹਿ ਜਾਂਦੀ ਹੈ । ਆਮ ਲੋਕ ਸਾਨੂੰ ਮਖੌਲ ਵੀ ਕਰ ਜਾਂਦੇ ਹਨ । ਇਹ ਵੀ ਇਕ ਤਨਾਅ ਦਾ ਕਾਰਨ ਹੈ
ਟੈਲੀਫੋਨ ਤੇ ਵਾਇਰਲੈਸ ਸੈਟ ਦੀ ਘਾਟ ਪੁਲਿਸ ਕੋਲ ਵਾਇਲੈਸ ਸੈਟ ਜੋ ਵਾਕੀ ਟਾਕੀ ਹਨ ਉਹ ਬਹੁਤ ਹੀ ਘਟੀਆ ਤੇ ਪੁਰਾਣੇ ਨਾ ਕੰਮ ਕਰਨ ਯੋਗ ਹਨ ਜਦ ਕਿ ਚੰਗਾ ਵਾਕੀ ਟਾਕੀ ਸੈੱਟ ਦੀ ਸੱਤ ਅੱਠ ਕਿਲੋਮੀਟਰ ਰੇਂਜ ਹੈ । ਜਦੋਂ ਵੀ ਸੈੱਟ ਇਸੂ ਕਰਵਾ ਕੇਡਿਊਟੀ ਤੇ ਜਾਂਦਾ ਹੈ ਤਾਂ ਚੈਕਿੰਗ ਦੌਰਾਨ ਅਫਸਰ ਦੇ ਕਾਲ ਕਰਨ ਤੇ ਉਸ ਨਾਲ ਤਾਲਮੇਲ ਨਹੀਂ ਹੁੰਦਾ । ਜਦ ਕਿ ਪੁਲਿਸ ਕਰਮਚਾਰੀ ਉਸ ਸਮੇਂ ਡਿਊਟੀ ਤੇ ਹੁੰਦੇ ਹਨ । ਪਰ ਸੈਟ ਦੀ ਖਰਾਬੀ ਉਹਨਾਂ ਦੀ ਗੈਰਹਾਜਰੀ ਲਿਖੀ ਜਾਂਦੀ ਹੈ । ਜਿਸ ਸੰਬੰਧੀ ਸਵੇਰੇ ਉਸ ਅਫਸਰ ਪਾਸ ਆਪਣੀ ਸਫਾਈ ਦੇਣ ਲਈ ਪੇਸ਼ ਹੋਣਾ ਪੈਂਦਾ ਹੈ । ਜਦ ਕਿ ਇਹਨਾਂ ਸੈਟਾਂ ਬਾਰੇ ਬੇਨਤੀਆਂ ਕੀਤੀਆਂ ਗਈਆਂ ਕਿ ਇਹ ਸੈਟ ਨਵੇਂ ਤੇ ਵੱਧ ਰੇਂਜ ਵਾਲੇ ਆਉਣੇ ਚਾਹੀਦੇ ਹਨ । ਇਹ ਵੀ ਇਕ ਤਨਾਅ ਦਾ ਕਾਰਨ ਹੈ
ਥਾਣਿਆਂ ਦੇ ਫੋਨ ਜਿਆਦਾਤਾਰ ਬਿੱਲ ਨਾ ਦੇਣ ਕਾਰਨ ਬੰਦ ਪਏ ਹਨ । ਜਦੋਂ ਵੀ ਕੋਈ ਸੀਨੀਅਰ ਅਫਸਰ ਵਲੋਂ ਸਰਕਾਰੀ ਕੰਮਕਾਰ ਸੰਬੰਧੀ ਗੱਲ ਕਰਨ ਲਈ ਕਿਹਾ ਜਾਂਦਾ ਹੈ ਤਾਂ ਮੁਨਸ਼ੀ ਸਟਾਫ ਜਾਂ ਕਿਸੇ ਡਿਊਟੀ ਅਫਸਰ ਨੂੰ ਸਰਕਾਰੀ ਟੈਲੀਫੋਨ ਦੀ ਸਹੂਲਤ ਨਾ ਹੋਣ ਕਰਕੇ ਕਿਸੇ ਐਸ ਟੀ ਡੀ ਜਾਂ ਆਪਣੇ ਨਿੱਜੀ ਮੋਬਾਈਲ ਤੋਂ ਜਿਹੜਾ ਉਸਨੇ ਆਪਣੇ ਨਿਜੀ ਕੰਮ ਲਈ ਰੱਖਿਆ ਹੈ । ਉਸ ਨੂੰ ਨੂੰ ਵਰਤਿਆਂ ਜਾਂਦਾ ਹੈ ਤੇ ਪੈਸੇ ਦੀ ਬਰਬਾਦੀ ਹੁੰਦੀ ਹੈ । ਇਹ ਵੀ ਇਕ ਤਨਾਅ ਦਾ ਕਾਰਨ ਹੈ ।
ਟਰੇਨਿੰਗ ਸੈਂਟਰਾਂ ਦੀਆਂ ਤਕਲੀਫਾਂ ਪੁਲਿਸ ਕਰਮਚਾਰੀਆਂ ਨੂੰ ਆਪਣੀਆਂ ਦੁਖ ਤਕਲੀਫਾਂ ਅਫਸਰਾਂ ਤੱਕ ਪਹੁੰਚਾਉਣ ਮੁਸ਼ਕਿਲਾਂ ਆਉਂਦੀਆਂ ਹਨ । ਜਿਵੇਂ ਕਿ ਕੋਈ ਐਮਰਜੈਂਸੀ ਛੁੱਟੀ ਜਾਂ ਘਰੇਲੂ ਤਕਲੀਫ ਕਾਰਨ । ਜਿਸ ਕਰਕੇ ਕਈ ਕਰਮਚਾਰੀ ਲੰਮੇ ਸਮੇਂ ਦੀ ਛੁੱਟੀ ਲੈ ਕੇ ਡਿਊਟੀ ਤੋਂ ਗੈਰ ਹਾਜਰ ਹੋ ਜਾਂਦੇ ਹਨ । ਉਹਨਾਂ ਦੇ ਪਰਿਵਾਰ ਤੇ ਬਹੁਤ ਮਾੜਾ ੳਸਰ ਪੈਂਦਾ ਹੈ । ਸਾਡੇ ਕਈ ਅਫਸਰ ਚੰਗੇ ਵੀ ਹਨ ਉਹ ਸਾਡੀ ਗੱਲ ਬੜੀ ਧਿਆਨ ਨਾਲ ਸੁਣਦੇ ਹਨ ਅਤੇ ਹਲ ਵੀ ਕਰਦੇ ਹਨ । ਇਹ ਵੀ ਤਨਾਅ ਦਾ ਕਾਰਨ ਹੈ ।
ਸ਼ਟੇਸ਼ਨਰੀ ਦੀ ਘਾਟ ਥਾਣਿਆਂ ਚ ਸਰਕਾਰੀ ਤੌਰ ਤੇ ਸਟੇਸ਼ਨਰੀ ਬਿਲਕੁਲ ਨਹੀਂ ਮਿਲਦੀ ਮੁਨਸ਼ੀ ਜਾਂ ਤਫਤੀਸੀ ਸਟਾਫ ਨੂੰ ਜੋ ਵੀ ਸਰਕਾਰੀ ਕੰਮ ਕਾਗਜ,ਕਾਰਬਨ,ਪਿੰਨ ਆਪਣੀ ਜੇਬ ਚੋਂ ਵਰਤਨਾ ਪੈਂਦਾ ਹੈ ।ਇਸ ਗੱਲ ਦਾ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ । ਇਹ ਵੀ ਇਕ ਤਨਾਅ ਦਾ ਕਾਰਨ ਹੈ ।
ਬੈਂਕ ਸੁਕਉਰਟੀ ਡਿਊਟੀ ਥਾਣਿਆਂ ਵਿਚੋਂ ਆਪਣੇ ਇਲਾਕੇ ਵਿਚੋਂ ਪੈਂਦੇ ਬੈਂਕਾਂ ਦੀ ਸਿਕਉਰਟੀ ਨੂੰ ਮੁੱਖ ਰੱਖਦੇ ਹੋਏ ਰੋਜ਼ਾਨਾ ਹੀ ਡਿਊਟੀ ਦੇਣ ਜਾਂਦੀ ਹੈ ।ਇਸ ਸਰਕਾਰੀ ਡਿਊਟੀ ਤੇ ਜਾਣ ਲਈ ਆਪਣੇ ਨਿੱਜੀ ਵਹੀਕਲ ਤੇ ਜਾਂਦੇ ਹਨ ਤੇ ਤੇਲ ਵੀ ਪਲਿਉਂ ਪਵਾਉਂਦੇ ਹਨ । ਹਰ ਰੋਜ ਸੋ ਰੁਪਈਏ ਦਾ ਤੇਲ ਲੱਗ ਜਾਂਦਾ ਹੈ । ਕਈ ਵਾਰੀ ਬੱਸਾਂ ਜਾਂ ਟੈਂਪੂਆਂ ਤੇ ਚੜ ਕੇ ਵੀ ਜਾਣਾ ਪੈਂਦਾ ਹੈ । ਇਹ ਵੀ ਇਕ ਤਨਾਅ ਦਾ ਕਾਰਨ ਹੈ ।
ਵਰਦੀ ਪੁਲਿਸ ਕਰਮਚਾਰੀ ਦੀ ਵਰਦੀ ਚੰਗੇ ਮਿਆਰ ਦੀ ਹੋਣੀ ਜਰੂਰੀ ਹੈ । ਜਦ ਕਿ ਸਾਨੂੰ ਸਾਡੇ ਜਿਲਾ ਹੈੱਡ ਕੁਆਟਰ ਦੇ ਵਰਦੀ ਗੁਦਾਮ ਵਿਚੋਂ ਬਦਲਦੇ ਮੌਸਮ ਅਨੁਸਾਰ ਨਹੀਂ ਮਿਲਦੀ ਹੈ ।ਜੇਕਰ ਮਿਲ ਵੀ ਜਾਂਦੀ ਹੈ ਤਾਂ ਕਿਸੇ ਵੀ ਕਰਮਚਾਰੀ ਦੇ ਪਹਿਨਣ ਦੇ ਯੋਗ ਨਹੀਂ ਹੁੰਦੀ ।ਕਿਉਂਕਿ ਉਹ ਬਿਨਾਂ ਨਾਪ ਤੋਂ ਬਣੀ ਹੁੰਦੀ ਹੈ । ਅਤੇ ਮਿਆਰ ਵੀ ਘਟੀਆ ਹੁੰਦਾ ਹੈ । ਜਦ ਕਿ ਅਫਸਰ ਜਰਨਲ ਪਰੇਡ ਤੇ ਆਮ ਡਿਊਟੀਆਂ ਸਮੇਂ ਪੁਲਿਸ ਕਰਮਚਾਰੀਆਂ ਪਾਸੋਂ ਚੰਗੀ ਵਰਦੀ ਪਾਉਣ ਦੀ ਇੱਛਾ ਰੱਖਦੇ ਹਨ । ਇਸ ਲਈ ਹਰ ਕਰਮਚਾਰੀ ਨੂੰ ਆਪਣੇ ਖਰਚੇ ਤੇ ਆਪਣੀ ਵਰਦੀ ਦਾ ਕਪੜਾ ਬਜਾਰੋਂ ਆਪਣੀ ਜੇਬ ਵਿਚੋਂ ਖਰਚ ਕਰਕੇ ਖਰੀਦਣਾ ਪੈਂਦਾ ਹੈ । ਜਿਹੜੀ ਸਪੂਰਨ ਵਰਦੀ ਗਰਮੀ ਤੇ ਸਰਦੀ ਚਾਰ ਚਾਰ ਵਰਦੀਆਂ ਪਾ ਕੇ ਦਸ ਤੋਂ ਬਾਰਾਂ ਹਜ਼ਾਰ ਖਰਚਾ ਆ ਜਾਂਦਾ ਹੈ । ਜਿਹੜਾ ਕਿ ਹਰ ਇਕ ਕਰਮਚਾਰੀ ਦੇ ਤਨਾਅ ਦਾ ਕਾਰਨ ਬਣਦਾ ਹੈ ।
ਜੇ.ਬੀ.ਟੀ ਜਾਂ ਈ.ਟੀ.ਟੀ. ਦੇ ਬਰਾਬਰ ਤਨਖਾਹ ਅੱਜ ਤੋਂ ਕਈ ਸਾਲ ਪਹਿਲਾਂ ਮਹਿਕਮਾ ਪੁਲਿਸ ਵਿਚ ਸਿਪਾਹੀ ਨੂੰ ਜੇ.ਬੀ.ਟੀ. ਅਧਿਆਪਕ ਦੇ ਬਰਾਬਰ ਤਨਖਾਹ ਦੇਣ ਲਈ ਵਾਧੇ ਕੀਤੇ ਸਨ । ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ । ਜਦੋਂ ਕਿ ਇਕ ਸਿਪਾਹੀ ਦੀ ਡਿਊਟੀ ਚੋਵੀ ਘੰਟੇ ਹੈ ਤੇ ਅਧਿਆਪਕ ਦੀ ਛੇ ਘੰਟੇ ।ਪੁਲਿਸ ਕਰਮਚਾਰੀਆਂ ਦੀ ਇਹ ਮੰਗ ਨਾ ਪੂਰੀ ਹੋਣ ਤੇ ਭਾਰੀ ਰੋਸ ਹੈ ਅਤੇ ਦੂਸਰਾ ਪੁਲਿਸ ਮਹਿਕਮੇ ਵਿਚ ਮੈਟ੍ਰਿਕ ਤੋਂ ਉਪਰ ਯੋਗਤਾ ਵਾਲੇ ਪੜੇ ਲਿਖੇ ਜਿਵੇਂ ਐਮ.ਏ.,ਬੀਏ.,ਡਿਪਲੋਮੇ,ਡਿਗਰੀ ਹੋਲਡਰ ਹਨ । ਉਹਨਾਂ ਨੂੰ ਵੀ ਇਸ ਯੋਗਤਾ ਦਾ ਮਹਿਕਮੇ ਵਲੋਂ ਕੋਈ ਲਾਭ ਨਹੀਂ ਹੁੰਦਾ ।ਜਦੋਂ ਕਿ ਉਹ ਪੜੇ ਲਿਖੇ ਹੋਣ ਤੇ ਮੈਟ੍ਰਿਕ ਦੇਬਰਾਬਰ ਆਪਣੇ ਆਪ ਨੂੰ ਸਮਝਦੇ ਹਨ । ਮਹਿਕਮੇ ਪੁਲਿਸ ਚ ਖੋਤੇ ਘੋੜੇ ਦਾ ਮੁਲ ਇਕੋ ਹੀ ਸਮਝਿਆ ਜਾਂਦਾ ਹੈ । ਅੱਜ ਤੋਂ ਕੁਝ ਸਮਾਂ ਪਹਿਲਾਂ ਸੀ.ਐਮ ਪੰਜਾਬ ਅਮਰਿੰਦਰ ਸਿੰਘ ਜੀ ਨੇ ਪੀ.ਪੀ. ਫਿਲੌਰ ਵਿਖੇ ਪੁਲਿਸ ਐਡਮਿਸਟੈਸ਼ਨ ਦੀ ਐਮ. ਏ ਪਾਸ ਕਰਨ ਵਾਲਿਆਂ ਨੂੰ ਇਕ ਰੈਂਕ ਪ੍ਰਮੋਸ਼ਨ ਬਤੌਰ ਇਨਾਮ ਦੇਣ ਦਾ ਵਾਧਾ ਕੀਤਾ ਸੀ । ਜਿਸ ਸੰਬੰਧੀ ਕੁਲ ਪਾਸ ਪੁਲਿਸ ਐਮ ਏ ਐਡਮਿਸਟੈਸ਼ਨਨੂੰ ਪ੍ਰਮੋਸ਼ਨ ਦਿੱਤੀ ਗਈ । ਪਰ ਸਾਲ 2005 ਚ ਪਾਸ ਕਰਮਚਾਰੀਆਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਪੁਲਿਸ ਐਮ ਏ ਕਰਨ ਚ ਖੜੌਤ ਆ ਗਈ ਹੈ । ਜੇ ਇਹ ਪ੍ਰਮੋਸ਼ਨ ਦਾ ਸਿਲਸਿਲਾ ਚੱਲਦਾ ਹੈ ਤਾਂ ਅਜੇ ਬਹੁਤ ਸਾਰੇ ਕਰਮਚਾਰੀ ਬੀ.ਏ ਪਾਸ ਬਾਕੀ ਹਨ । ਉਹ ਵੀ ਪੁਲਿਸ ਦੀ ਐਮ ਏ ਪਾਸ ਕਰਕੇਪੁਲਿਸ ਦੇ ਅਕਸ਼ ਨੂੰ ਸੁਧਾਰ ਸਕਦੇ ਹਨ ।ਇਸ ਪ੍ਰੋਮੋਸ਼ਨ ਤੇ ਦੂਸਰੇ ਕਰਮਚਾਰੀ ਪ੍ਰਮੋਸ਼ਨ ਸਨਿਉਰਟੀ ਤੇ ਸਰਕਾਰੀ ਖਜਾਨੇ ਤੇ ਕੋਈ ਬੋਝ ਨਹੀਂ ਪੈਂਦਾ ।ਕਿਉਂਕਿ ਇਹ ਤਾਂ ਪੁਲਿਸ ਐਮ.ਏ ਦੀ ਮਿਹਨਤ ਦੇ ਆਧਾਰ ਤੇ ਉਹਨੂੰ ਹੌਂਸਲਾ ਅਫਜਾਈ ਦੇ ਤੌਰ ਤੇ ਦਿੱਤਾ ਜਾਂਦਾ ਹੈ । ਇਹ ਪੁਲਿਸ ਐਡਮਿਸਟੈਸ਼ਨ ਦੀ ਐਮ.ਏ ਕਰਨ ਨਾਲ ਪੁਲਿਸ ਕਰਮਚਾਰੀਆਂ ਵਿਚ ਪੜਾਈ ਕਰਨ ਦਾ ਉਤਸਾਹ ਵਧੇਗਾ ਤੇ ਲੋਕਾਂ ਨਾਲ ਚੰਗੇ ਤਰੀਕੇ ਨਾਲ ਵਿਵਹਾਰ ਕਰ ਸਕਣਗੇ ।
ਫੋਰਸ ਦੀ ਘਾਟ ਥਾਣਿਆਂ ਚ ਫੋਰਸ ਦੀ ਘਾਟ ਹੋ ਗਈ ਹੈ । ਕਿਉਂਕਿ 1992 ਤੋਂ ਬਾਅਦ ਸਿਪਾਹੀਆਂ ਦੀ ਜਿਆਦਾ ਭਰਤੀ ਨਹੀਂ ਹੋਈ ਅਤੇ 1989 ਵਾਲੇ ਸਿਪਾਹੀ 16 ਸਾਲਾਂ ਸਕੀਮ ਹੌਲਦਾਰ ਬਣ ਚੁੱਕੇ ਹਨ ।ਪੁਲਿਸ ਪ੍ਰਸ਼ਾਸ਼ਨ ਵਲੋਂ 16 ਸਾਲਾਂ ਤਹਿਤ ਜਿਆਦਤਾਰ ਸਿਪਾਹੀ ਡਿਊਟੀ ਲਈ ਜਿਵੇਂ ਕਿ ਗਾਰਦ ਡਿਊਟੀ,ਸੰਤਰੀ ਪਹਿਰਾ ਅਤੇ ਹੋਰ ਗਾਰਦਾਂ ਲਈ ਸਿਪਾਹੀਆਂ ਦੀ ਘਾਟ ਹੋ ਗਈ ਹੈ ।ਪਰ ਉਕਤ ਸਕੀਮ ਤਹਿਤਬਣੇ ਹੌਲਦਾਰ ਸਿਪਾਹੀ ਡਿਊਟੀ ਦੇਣ ਤੋਂ ਕੰਨੀ ਕਤਰਾਉਂਦੇ ਹਨ । ਅਤੇ ਮਹਿਸੂਸ ਵੀ ਕਰਦੇ ਹਨ । ਜਿਸ ਕਾਰਨ ਸਿਪਾਹੀ ਡਿਊਟੀ ਲਈ ਪਰੇਸ਼ਾਨੀ ਖੜੀ ਹੋ ਗਈ ਹੈ । ਜੋ ਕਿ ਥਾਣਿਆਂ ਦੇ ਮੁਨਸ਼ੀਆਂ ਦੇ ਤਨਾਅ ਦਾ ਕਾਰਨ ਬਣਦੀਆਂ ਹਨ ।ਇਸ ਸੰਬੰਧੀ ਸੁਝਾਅ ਹੈ ਕਿ ਪੰਜਾਬ ਚ ਵੱਡੀ ਪੱਧਰ ਤੇ ਸਿਪਾਹੀਆਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ । ਜਿਸ ਨਾਲ ਪੁਲਿਸ ਦਾ ਤਨਾਅ ਵੀ ਘਟੇਗਾ ਤੇ ਵਧ ਰਹੀ ਬੇਰੋਜ਼ਗਾਰੀ ਵੀ ਘਟੇਗੀ ।
ਪ੍ਰਮੋਸ਼ਨ..
ਮਹਿਕਮਾ ਪੁਲਿਸ ਚ ਪ੍ਰਮੋਸ਼ਨ ਦੀ ਘਾਟ ਹੈ ।ਜਿਵੇਂ ਹੌਲਦਾਰ ਬਨਣ ਲਈ 08-8-1999 ਤੋਂ ਚ-1 ਕਰਮਚਾਰੀ ਫਿਰਦੇ ਹਨ । ਜਿੰਨਾਂ ਨੂੰ ਆਰਜ਼ੀ ਹ ਚ ਹੌਲਦਾਰ ਰੈਂਕ ਦੇ ਕੇ ਖੁਸ਼ ਕੀਤਾ ਗਿਆ ਹੈ ।ਪਰ ਰੈਗੂਲਰ ਪ੍ਰਮੋਸ਼ਨ ਨਾ ਹੋਣ ਕਰਕੇ ਅੰਦਰੋ ਅੰਦਰ ਪਰੇਸ਼ਾਨ ਹਨ ।ਉਹ ਆਪਣਾ ਇਜਿਹਾਰ ਕਿਸੇ ਕੋਲ ਨਹੀਂ ਕਰ ਸਕਦੇ ।ਜਦੋਂ ਕਿ ਜਿਲੇ ਦੇ ਮੁਕਾਬਲੇ ਪੀ ਏ ਪੀਵਿਚ ਉਹਨਾਂ ਦੇ ਸਾਥੀ ਏ.ਐਸ ਆਈ,ਐਸ.ਆਈ ਰੈਂਕ ਤੇ ਪਹੁੰਚ ਗਏ ਹਨ ।ਜੋ ਕਿ ਇਹ ਚ-1 ਕਰਮਚਾਰੀ ਆਪਣੀ ਆਚਰਨ ਪੱਤਰੀ ਵਿਚਕਿਸੇ ਮਾੜੇ ਅੰਦਰਾਜ ਦੇ ਕਾਰਨ ਡਿਊਟੀ ਦੌਰਾਨ ਤਨਾਅ ਚ ਰਹਿੰਦੇ ਹਨ ।ਇਸ ਤੋਂ ਉਪਰੰਤ ਹੌਲਦਾਰ ਤੇ ਏ.ਐਸ .ਆਈ, ਰੈਂਕ ਵਿਚ ਪਹਿਲੇ ਸਮੇਂ ਦੇ ਮੁਕਾਬਲੇ ਜਿਆਦਾ ਸਮਾਂਰਹਿਣਾ ਪੈਂਦਾ ਹੈ ।ਇਸ ਲਈ ਸੁਝਾਅ ਇਹ ਹੈ ਕਿਪੁਲਿਸ ਮਹਿਕਮੇ ਚ ਪ੍ਰਮੋਸ਼ਨ ਵਧਾਉਣੀ ਚਾਹੀਦੀ ਹੈ ਤਾਂ ਜੋ ਕਰਮਚਾਰੀਆਂ ਤੇ ਤਨਾਅ ਘਟ ਸਕੇ ਲੰਮੇ ਸਮੇਂ ਇਕ ਰੈਂਕ ਵਿਚ ਰਹਿਣ ਨਾਲ ਲੋਕਾਂ ਚ ਵੀ ਪ੍ਰਭਾਵ ਪੈਂਦਾ ਹੈ ਲੋਕ ਤਰ੍ਹਾਂ ਦੇ ਸਵਾਲ ਪੁੱਛਦੇ ਹਨ ।
ਰਾਜਨੀਤੀ ਦਖਲ .. ਪੁਲਿਸ ਮਹਿਕਮੇ ਚ ਰਾਜਨੀਤੀ ਦਖਲ ਨਹੁਤ ਵਧ ਗਈ ਹੈ । ਕਈ ਤਫਤੀਸ਼ੀ ਕੰਮ ਅਜਿਹੇ ਹੁੰਦੇ ਹਨ ਜਿੰਨਾਂ ਨੂੰ ਲੀਡਰਾਂ ਦੈ ਦਖਲ ਅੰਦਾਜੀ ਕਾਰਨ ਸਵਤੰਤਰ ਤੌਰ ਤੇ ਨਹੀਂ ਕਰ ਸਕਦੇ ।ਜਿਸਦਾ ਤਫਤੀਸ਼ ਦੇ ਮਿਆਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ ।ਬਾਅਦ ਵਿਚ ਅਦਾਲਤਾਂ ਜਾਂ ਥਾਣੇ ਦੇ ਰਸਮੀ ਮੁਲਾਜਿਆਂ ਸਮੇਂ ਉਸ ਤਫਤੀਸੀ ਅਫਸਰ ਨੂੰ ਹੀ ਕਸੂਰਵਾਰ ਠਹਿਰਾ ਕੇ ਸਜਾ ਦਿੱਤੀ ਜਾਂਦੀ ਹੈ ।ਇਸ ਰਾਜਨੀਤੀ ਦਖਲ ਕਾਰਨ ਤਫਤੀਸ ਪਰ ਪਏ ਪ੍ਰਭਾਵ ਤੋਂ ਦੋਸ਼ੀ ਬਰੀ ਹੋ ਜਾਂਦੇ ਹਨ । ਇਹ ਵੀ ਇਕ ਤਨਾਅ ਦਾ ਕਾਰਨ ਹੈ ।ਬਹੁਤ ਸਾਰੇ ਮੁਲਾਜਿਮਾਂ ਇਸ ਤਨਾਅ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਤੇ ਦਮਾਗੀ ਕਾਰਨ ਸ਼ਿਕਾਰ ਹੋ ਜਾਂਦੇ ਹਨ ।
ਦੂਹਰਾ ਮਾਪਦੰਡਕਈ ਕੇਸਾਂ ਵਿਚ ਵੱਖ ਵੱਖ ਸੀਨੀਅਰ ਅਫਸਰਾਂ ਵਲੋਂ ਛੋਟੇ ਅਫਸਰਾਂ ਨੂੰ ਤਫਤੀਸ਼ ਕਰਨ ਬਾਰੇ ਆਪੋ ਆਪਣੇ ਤਰੀਕੇ ਨਾਲ ਕਿਹਾ ਜਾਂਦਾ ਹੈ । ਜਿਸ ਤੇ ਤਫਤੀਸੀ ਅਫਸਰ ਤੇ ਉਸ ਸਮੇਂ ਤਨਾਅ ਪੈਦਾ ਹੋ ਹੁੰਦਾ ਹੈ ਕਿ ਉਹ ਕੰਮ ਨੂੰ ਕਿਸ ਤਰੀਕੇ ਨਾਲ ਕਰੇ । ਜਿਸ ਨਾਲ ਦੋਵੇਂ ਅਫਸਰ ਖੁਸ਼ ਰਹਿ ਸਕਣ । ਅਜਿਹਾ ਕੰਮ ਕਰਨ ਲਈ ਤਫਤੀਸੀ ਅਫਸਰ ਨੂੰ ਬਹੁਤ ਹੀ ਤਨਾਅ ਚੋਂ ਗੁਜਰਨਾ ਪੈਂਦਾ ਹੈ ਤੇ ਹੱਲ ਕੱਢਣ ਲਈ ਬਹੁਤ ਹੀ ਪਰੇਸ਼ਾਨੀ ਦਾ ਸਾਹਮਨਾ ਕਰਨਾ ਪੈਂਦਾ ਹੈ ।
ਅੱਠ ਘੰਟੇ ਡਿਊਟੀਚੋਵੀ ਘੰਟੇ ਡਿਊਟੀ ਹੋਣ ਕਾਰਨ ਪੁਲਿਸ ਤੇ ਤਨਾਅ ਬਹੁਤ ਜਿਆਦਾ ਹੈ ।ਉਹਨਾਂ ਨੂੰ ਆਰਾਮ ਨਹੀਂ ਮਿਲਦਾਜਿਸ ਕਾਰਨ ਪਰਿਵਾਰਕ ਤੇ ਘਰੇਲੂ ਕੰਮ ਕਾਰ ਲਈ ,ਬੱਚਿਆਂ ਦੀ ਦੇਖ ਰੇਖ ਤੇ ਉਹਨਾਂ ਨੂੰ ਸਮਾਂ ਨਾ ਦੇਣ ਤੇ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਤੇ ਘਰੇਲੂ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਹਨ । ਜਿਵੇਂ ਕਿ ਬੱਚਿਆਂ ਦੇ ਸਕੂਲਾਂ ਚ ਪੈਰਿੰਟ ਮੀਟਿੰਗ,ਫੀਸ ਆਦਿ ਤੇ ਹੋਰ ਬਿਜਲੀ,ਟੈਲੀਫੋਨ ਦੇ ਬਿੱਲਾਂ ਦੇ ਲਈ ਪੁਲਿਸ ਕਰਮਚਾਰੀਆਂ ਨੂੰ ਸਮਾਂ ਨਹੀਂ ਮਿਲਦਾ । ਇਹ ਵੀ ਇਕ ਤਨਾਅ ਦਾ ਕਾਰਨ ਹੈ ।
ਲੋਕਾਂ ਚ ਜਾਗ੍ਰਤੀ .. ਐਕਟ ਨੰਬਰ ਪੰਜ ਸੰਨ 1861 ਵਿਚ ਹੋਂਦ ਚ ਆਈ ਹੈ । ਉਸ ਸਮੇਂ ਪੁਲਿਸ ਦਾ ਕੰਮ ਲੋਕਾਂ ਨੂੰ ਦਬਾ ਕੇ ਕਰਨ ਦਾ ਸੀ ਕਿਉਂਕਿ ਜਿਆਦਾ ਲੋਕ ਅਨਪੜ ਹੁੰਦੇ ਸੀ । ਹੁਣ ਜਦੋਂ ਕਿ ਭਾਰਤ ਦੇਸ਼ ਆਜਾਦ ਹੋਏ ਨੂੰ ਤਕਰੀਬਨ 59 ਸਾਲ ਹੋ ਗਏ ਹਨ । ਤੇ ਹੁਣ ਵੀ ਅੰਗਰੇਜਾਂ ਦੇ ਬਣਾਏ ਕਾਨੂੰਨ ਚਲ ਰਹੇ ਹਨ ।ਜਦ ਕਿ ਲੋਕਾਂ ਵਿਚ ਬਹੁਤ ਜਾਗ੍ਰਤੀ ਆ ਗਈ ਹੈ ਤੇ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਹਨ । ਤੇ ਲੋਕ ਪੁਲਿਸ ਪਾਸੋਂ ਤਰੁੰਤ ਕੰਮ ਕਰਨ ਦੀ ਆਸ ਰੱਖਦੇ ਹਨ । ਤੇ ਕਈ ਵਾਰ ਘਰ ਬੈਠੇ ਹੀ ਫੋਨ ਤੇ ਆਪਣੇ ਕੰਮ ਕਰਵਾਉਣੇ ਚਾਹੁੰਦੇ ਹਨ । ਜਦ ਕਿ ਪੁਲਿਸ ਕੋਲ ਸਹੂਲਤਾਂ ਦੀ ਘਾਟ ਹੋਣ ਕਰਕੇ ਉਹਨਾਂ ਦਾ ਸਮੇਂ ਸਿਰ ਕੰਮ ਕਰਨ ਚ ਅਸਮਰੱਥ ਹੁੰਦੇ ਹਨ । ਜਿਸ ਕਰਕੇ ਲੋਕਾਂ ਵਿਚ ਪੁਲਿਸ ਦੀ ਦਿਨ ਬੁ ਦਿਨ ਦੂਰੀ ਵਧ ਰਹੀ ਹੈ । ਪਰ ਪੁਲਿਸ ਅਫਸਰ ਸਹੂਲਤਾਂ ਦੀ ਘਾਟ ਤੇ ਲੋਕਾਂ ਦਾ ਕੰਮ ਸਮੇਂ ਸਿਰ ਨਾ ਹੋਣ ਕਰਕੇ ਤਨਾਅ ਚ ਰਹਿੰਦੇ ਹਨ ।
ਵੱਧ ਰਹੇ ਜੁਰਮ ਪੁਰਾਣੇ ਸਮੇਂ ਦੇ ਮੁਕਬਾਲੇ ਸਮਾਜ ਅੰਦਰ ਜੁਰਮ ਵਧ ਰਹੇ ਹਨ । ਇਹ ਗੱਲ ਆਖੀ ਜਾਂਦੀ ਹੈ ਕਿ ਅੱਜ ਚੋਰੀਆਂ ਡਾਕੇ ਭਰਿਸ਼ਟਾਚਾਰ ਧੋਖਾਦੇਈ,ਜੂਆ ਕਤਲ ਵਧ ਰਹੇ ਹਨ । ਸਰਕਾਰ ਵਲੋਂ ਹੁਕਮ ਆ ਜਾਂਦੇ ਹਨ ਕਿ ਪੁਿਲਸ ਦੁੳਾਰਾ ਕੰਟਰੋਲ ਕੀਤਾ ਜਾਵੇ ਅਜਿਹੀ ਸਿਥਤੀ ਵਿਚ ਪੁਲਿਸ ਅਧਿਕਾਰੀ ਦੀ ਘਟ ਪੇਸ਼ ਚੱਲਦੀ ਹੈ । ਉਹ ਸੋਚਣ ਲਗ ਪੈਂਦਾ ਹੈ ਕਿ ਇਸਦਾ ਕੀ ਹੱਲ ਕੱਢਿਆ ਜਾਵੇਗਾ ਤੇ ਨਾ ਹੱਲ ਹੋਣ ਤੇ ਤਨਾਅ ਦਾ ਸ਼ਿਕਾਰ ਹੋ ਜਾਂਦਾ ਹੈ । ਕਿਉਂਕਿ ਕਈ ਵਾਰ ਉੱਚ ਅਫਸਰਾਂ ਵਲੋਂ ਮਤੈਤ ਅਫਸਰਾਂ ਨੂੰ ਜੁੰਮੇਵਾਰੀ ਸੋਂਪੀ ਜਾਂਦੀ ਹੈ । ਕੰਮ ਨਾ ਹੋਣ ਤੇ ਉਚ ਅਫਸਰਾਂ ਦੀਆਂ ਝਾੜਾਂ ਵੀ ਖਾਣੀਆਂ ਪੈਂਦੀਆਂ ਹਨ ਇਹ ਵੀ ਤਨਾਅ ਦਾ ਕਾਰਨ ਹੈ ।
ਲੋਕਾਂ ਦੀ ਸੁਣਵਾਈ ਭਾਰਤ ਦੇਸ਼ ਲੋਕਤੰਤਰ ਹੋਣ ਕਰਕੇ ਲੋਕਾਂ ਦੀ ਸੁਣਵਾਈ ਜਿਆਦਾ ਹੈ ਕਈ ਵਾਰ ਪਬਲਿਕ ਦੀ ਮਾਮੂਲੀ ਜਿਹੀ ਸ਼ਕਾਇਤ ਤੇ ਹੀ ਪੁਲਿਸ ਅਫਸਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਸਗੋਂ ਲੋਕਾਂ ਨੂੰ ਖੁਸ ਕਰਨ ਲਈ ਉਚ ਅਫਸਰਾਂ ਵਲੋਂ ਮਾਮੂਲੀ ਜਿਹੀ ਸ਼ਕਾਇਤ ਤੇ ਹੀ ਮੁਅਤਲ ਕੀਤਾ ਜਾਂਦਾ ਹੈ । ਜਾਂ ਫੋਰੀ ਤੌਰ ਤੇ ਬਦਲੀ ਕੀਤੀ ਜਾਂਦੀ ਹੈ । ਇਸ ਗੱਲ ਦਾ ਵੀ ਹਰ ਅਫਸਰ ਤੇ ਤਨਾਅ ਰਹਿੰਦਾ ਹੈ । ਇਸ ਲਈ ਉਹ ਆਪਣੀ ਡਿਊਟੀ ਨਿਰਪੱਖ ਤੌਰ ਤੇ ਨਹੀਂ ਕਰ ਸਕਦਾ ।
ਵੱਧ ਰਹੀ ਟਰੈਫਿਕ ਸਮਸਿਆ ਟਰੈਫਿਕ ਨੂੰ ਕੰਟਰੋਲ ਕਰਨ ਲਈ ਜਿੱਥੇ ਲਾਈਟਾਂ ਦਾ ਪ੍ਰਬੰਧ ਨਹੀਨ ਜਾਂ ਜਿਆਦਾ ਟਰੈਫਿਕ ਹੋਣ ਕਰਕੇ ਵੱਡੇ ਸ਼ਹਿਰਾਂ ਵਿਚ ਇਕ ਤਰਫੀ ਟਰੈਫਿਕ ਚਲਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਲੰਮੇ ਸਮੇਂ ਲਈ ਇਕਲਿਆਂ ਟਰੈਫਿਕ ਕੰਟਰੋਲ ਕਰਨਾ ਪੈਂਦਾ ਹੈ । ਉਸਨੂੰ ਦਿਮਾਗੀ ਤੌਰ ਤੇ ਆਰਾਮ ਨਹੀਂ ਮਿਲਦਾ ਉਸਨੂੰ ਡਰ ਲੱਗਾ ਰਹਿੰਦਾ ਹੈ ਕਿ ਕੋਈ ਦੁਰਘਟਨਾ ਨਾ ਹੋ ਜਾਵੇ ਤੇ ਉਚ ਅਫਸਰਾਂ ਵਲੋਂ ਝਿੜਕਾਂ ਨਾ ਮਿਲ ਜਾਣ ਤੇ ਪੁਲਿਸ ਕਰਮਚਾਰੀ ਤਨਾਅ ਚ ਰਹਿੰਦਾ ਹੈ ।
ਨਿਆਪਾਲਕਾ ਦਾ ਡਰ ਜਿਵੇਂ ਮਨੁੱਖੀ ਅਧਿਕਾਰ ਕਮਿਸ਼ਨ ਸੀ.ਬੀ.ਆਈ ਦਾ ਡਰ ਵੀ ਤਨਾਅ ਪੈਦਾ ਕਰਦਾ ਹੈ ਜਿਵੇਂ ਕਿਸੇ ਦੋਸ਼ੀ ਨੂੰ ਕਿਸੇ ਮੁਕਦਮੇ ਵਿਚ ਪੁਲਿਸ ਗ੍ਰਿਫਤਾਰ ਕਰਕੇ ਚੋਵੀ ਘੰੇ ਤੋਂ ਵਧ ਨਹੀਂ ਰੱਖ ਸਕਦੀ । ਜੇ ਕਰ ਅਜਿਹਾ ਲੁਕ ਛਿਪ ਕੇ ਕਰਦੇ ਹਨ ਤਾਂ ਡਰ ਲਗਿਆ ਰਹਿੰਦਾ ਹੈ ਕਿ ਕਿਤੇ ਹਾਈ ਕੋਰਟ ਵਲੋਂ ਰੇਡ ਨਾ ਹੋ ਜਾਵੇ ਜਾਂ ਅਖਬਾਰ ਚ ਖਬਰ ਨਾ ਛਪ ਜਾਵੇ । ਜੇਕਰ ਪੁਲਿਸ ਅਫਸਰ ਕਿਸੇ ਦੋਸ਼ੀ ਤੇ ਜਿਆਦਾ ਸਖਤੀ ਕਰੇ ਤਾਂ ਉਸਨੂੰ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਸੀ.ਬੀ.ਆਈ ਜਾਂ ਹਾਈ ਕੋਰਟ ਦੇ ਡਰ ਨਾਲ ਤਨਾਅ ਹੋ ਜਾਂਦਾ ਹੈ ।
ਡਾਕਟਰੀ ਸਹੂਲਤਾਂ ਦੀ ਘਾਟ ਪੁਲਿਸ ਮਹਿਕਮੇ ਚ ਡਾਕਟਰੀ ਸਹੂਲਤਾਂ ਦੀ ਬਹੁਤ ਘਾਟ ਹੈ । ਜਦੋਂ ਵੀ ਕਿਸੇ ਪੁਲਿਸ ਕਰਮਚਾਰੀ ਨੂੰ ਡਾਕਟਰ ਦੀ ਜਰੂਰਤ ਪੈਂਦੀ ਹੈ ਉਸ ਨੂੰ ਸਰਕਾਰੀ ਹਸਪਤਾਲ ਜਾਣਾ ਪੈਂਦਾ ਹੈ । ਕਈ ਵਾਰੀ ਹਸਪਤਾਲ ਤੋਂ ਦੂਰ ਡਿਊਟੀ ਹੋਣ ਕਾਰਨ ਸਮਾਂ ਬਰਬਾਦ ਹੁੰਦਾ ਹੈ । ਜਦੋਂ ਕਿ ਸਰਕਾਰ ਨੂਮ ਚਾਹੀਦਾ ਹੈ ਕਿ ਮਿਲਟਰੀ ਵਾਂਗ ਪੁਲਿਸ ਮਹਿਕਮੇ ਦੇ ਸਪੈਸ਼ਲ ਹਸਪਤਾਲ ਤੇ ਡਾਕਟਰ ਹੋਣੇ ਚਾਹੀਦੇ ਹਨ ।
ਸਰਕਾਰੀ ਇਮਾਰਤਾਂ ਦੀ ਘਾਟ ਮਹਿਕਮਾਂ ਪੁਲਿਸ ਵਿਚ ਥਾਣੇ ਤੇ ਹੋਰ ਬਿਲਡਿੰਗਾਂ ਬਹੁਤ ਪੁਰਾਣੀਆਂ ਹਨ ੱਿਥੋਂ ਤੱਕ ਕਿ ਕਈ ਇਮਾਰਤਾਂ{ਥਾਣੇ,ਚੌਂਕੀਆਂ} ਪਰਾਈਵੇਟ ਅਧਾਰਿਆਂ ਦੇ ਕਿਰਾਏ ਪਰ ਲਈਆਂ ਹਨ ਜਿੰਨਾਂ ਵਲੋਂ ਵਾਰ ਵਾਰ ਪੱਤਰ ਆਉਂਦੇ ਰਹਿੰਦੇ ਹਨ ।ਕਈ ਬਿਲਡਿੰਗਾਂ ਕੰਡਮ ਹਨ ਅਤੇ ਰਾਹਇਸੀ ਕੁਆਟਰ ਵੀ ਬਹੁਤ ਥੋੜੇ ਹਨ । ਜਿੰਨਾਂ ਕਰਕੇ ਡਿਊਟੀ ਵਿਚ ਬਹੁਤ ਮੁਸ਼ਕਿਲ ਆ ਰਹੀ ਹੈ । ਪੱਕਾ ਰਹਾਇਸ ਦਾ ਪ੍ਰਬੰਧ ਨਾ ਹੋਣ ਕਾਰਨ ਤਨਾਅ ਦਾ ਮੁੱਖ ਕਾਰਨ ਬਣ ਗਿਆ ਹੈ ।
ਪੁਲਿਸ ਮਹਿਕਮੇ ਵਿਚ ਮਾਨਸਿਕ ਤਨਾਅ ਘੱਟ ਕਰਨ ਦੇ ਸੁਝਾਅ
ਪੁਲਿਸ ਮਹਿਕਮੇ ਵਿਚ ਡਿਊਟੀ ਚੋਵੀ ਘੰਟੇ ਦੀ ਵਜਾਏ ਅੱਠ ਘੰਟੇ ਤੇ ਡਿਊਟੀ ਸਿਫਟਾਂ ਵਿਚ ਹੋਣੀ ਚਾਹੀਦੀ ਹੈ ।ਥਾਣਿਆਂ ਵਿਚ ਸਰਕਾਰੀ ਗਡੀਆਂ ਦਾ ਵਾਧਾ ਕੀਤਾ ਜਾਵੇ ਅਤੇ ਤੇਲ ਦੀ ਘਾਟ ਨੂੰ ਪੂਰਾ ਕੀਤਾ ਜਾਵੇ ।ਮਹਿਕਮੇ ਪੁਲਿਸ ਚ ਵਾਇਰਲੈਸ ਸੈੱਟ ਚੰਗੀ ਰੇਂਜ ਵਾਲੇ ਵਾਕੀ ਟਾਕੀ ਤਕਸੀਮ ਕੀਤੇ ਜਾਣ ।ਥਾਣਿਆਂ ਸਿਟੀਆਂ ਵਿਚ ਟੈਲੀਫੋਨ ਸਰਕਾਰੀ ਤੌਰ ਤੇ ਚਾਲੂ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਸਵਿਧਾ ਦੇਣ ਚ ਕੋਈ ਰੁਕਾਵਟ ਨਾ ਆਵੇ ।ਥਾਣਿਆਂ ਚ ਸ਼ਟੇਸ਼ਨਰੀ ਕਾਗਜ਼ ਪੈਨ ਵਗੈਰਾ ਦਫਤਰ ਵਲੋਂ ਲੋੜ ਪੈਣ ਤੇ ਸਰਕਾਰੀ ਤੋਰ ਤੇ ਦਿਤੀ ਜਾਣੀ ਚਾਹੀਦੀ ਹੈ ।
ਪੁਲਿਸ ਕਰਮਚਾਰੀਆਂ ਨੂੰ ਵਰਦੀ ਚੰਗੇ ਮਿਆਰ ਦੀ ਮੌਸਮ ਦੇ ਅਨੁਸਾਰ ਸਮੇਂ ਸਿਰ ਸਹੀ ਮੇਚ ਦੀ ਮਿਲਣੀ ਚਾਹੀਦੀ ਹੈ । ਜੇਕਰ ਵਰਦੀ ਨਹੀਂ ਮਿਲ ਸਕਦੀ ਤਾਂ ਇਸਦੀ ਜਗ੍ਹਾ ਚੰਗੀ ਕੁਆਲਟੀ ਦਾ ਕਪੜਾ ਸਮੇਤ ਸਿਲਾਈ ਪੈਸੇ ਦਿੱਤੇ ਜਾਣ ।ਪੁਲਿਸ ਡਿਊਟੀ ਨੂੰ ਮੁਖ ਰੱਖਦੇ ਹੋਏ ਤਨਖਾਹ ਸਕੇਲ ਵਿਚ ਸਮੇਂ ਸਮੇਂ ਤੇ ਵਾਧਾ ਕਰਨਾ ਚਾਹੀਦਾ ਹੈ ।ਯੋਗਤਾ ਦੇ ਆਧਾਰ ਤੇ ਸਪੈਸਲ ਤੱਰਕੀ ਹੋਣੀ ਚਾਹੀਦੀ ਹੈ ।ਵਧ ਰਹੀ ਆਬਾਧੀ ਤੇ ਜੁਰਮ ਨੂੰ ਮੁਖ ਰੱਖਦੇ ਹੋਏ ਪੁਲਿਸ ਫੋਰਸ ਚ ਵਾਧਾ ਕਰਨਾ ਚਾਹੀਦਾ ਹੈ ਤੇ ਤੱਰਕੀ ਦੀ ਦਰ ਵੀ ਵਧਾਉਣੀ ਚਾਹੀਦੀ ਹੈ ।ਪੁਲਿਸ ਮਹਿਕਮੇ ਚ ਰਾਜਨੀਤੀ ਦਖਲ ਬਿਲਕੁਲ ਨਹੀਂ ਹੋਣਾ ਚਾਹੀਦਾ ।ਪੁਲਿਸ ਮਹਿਕਮੇ ਦੇ ਸਰਕਾਰੀ ਰਹਾਇਸੀ ਕੁਆਟਰ ਅਤੇ ਬਿਲਡਿੰਗਾਂ ਚ ਵਾਧਾ ਕੀਤਾ ਜਾਣਾ ਚਾਹੀਦਾ ਹੈ ।ਪੁਲਿਸ ਵਿਭਾਗ ਨੂੰ ਚੰਗੇ ਸਾਧਨ ਤੇ ਚੰਗੇ ਫੰਡ ਮੁਹਈਆ ਕਰਵਾਏ ਜਾਣ ।ਪੁਲਿਸ ਪਬਲਿਕ ਵਿਚ ਸੁਧਾਰ ਕਰਨ ਲਈ ਆਪਸ ਚ ਕੈਂਪ ਲਾਏ ਜਾਣ ।ਸਕੂਲਾਂ ਚ ਇਕ ਪੀਰੀਅਡ ਟਰੈਫਿਕ ਨਿਯਮਾਂ ਤੇ ਹੋਣਾ ਚਾਹੀਦਾ ਹੈ । ਲੋਕਾਂ ਨੂੰ ਵੀ ਟਰੈਫਿਕ ਸੰਬੰਧੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ।ਮਹਿਕਮੇ ਪੁਲਿਸ ਨੂੰ ਤਨਾਅ ਮੁਕਤ ਰੱਖਣ ਲਈ ਖੇਡਾਂ,ਤੇ ਮਨੋਰੰਜਨ ਦਾ ਹੋਣਾ ਬਹੁਤ ਜਰੂਰੀ ਹੈ ।ਮਹਿਕਮੇ ਪੁਲਿਸ ਦੀਆਂ ਬਦਲੀਆਂ ਢੁਕਵੇਂ ਨਿਯਮਾਂ ਅਨੁਸਾਰ ਹੋਣੀਆਂ ਚਾਹੀਦੀਆਂ ਹਨ । ਅਚਾਨਕ ਪਬਲਿਕ ਸ਼ਕਾਇਤ ਤੇ ਬਦਲੀ ਨਹੀਂ ਹੋਣੀ ਚਾਹੀਦੀ । ਸੀਨੀਅਰ ਅਫਸਰ ਵਲੋਂ ਇਸ ਸੰਬੰਧੀ ਪੜਤਾਲ ਕਰਨ ਤੋਂ ਬਾਅਦ ਹੀ ਅਗਲ਼ ਿਕਾਰਵਾਈ ਕਰਨੀ ਚਾਹੀਦੀ ਹੈ ।ਸਰਕਾਰੀ ਨੌਕਰੀਆਂ ਲਈ ਫੋਜ ਵਾਂਗ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਦੀਆਂ ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ ।ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਪੁਲਿਸ ਦਾ ਤਨੋ ਮਨੋ ਸਾਥ ਦੇਣਾ ਚਾਹੀਦਾ ਹੈ ।
ਡਾ. ਅਮਰੀਕ ਸਿੰਘ ਕੰਡਾ
ਪਤਾ-1764,
ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ
ਮੋਗਾ-142001
ਮੋਬਲਿੲ-98557-35666

0 comments:
Speak up your mind
Tell us what you're thinking... !