ਚੋਣਾਂ ਭਾਰਤੀ ਲੋਕਤੰਤਰੀ ਪ੍ਰਣਾਲੀ ਦਾ ਆਧਾਰ ਹਨ। ਪੰਚ ਤੋਂ ਲੈ ਕੈ ਪ੍ਰਧਾਨ ਮੰਤਰੀ ਤੱਕ ਨਿਰਧਾਰਿਤ ਚੋਣ-ਪ੍ਰਕ੍ਰਿਆ ਦੁਆਰਾ ਹੀ ਚੁਣੇ ਜਾਂਦੇ ਹਨ। ਇਨ੍ਹਾਂ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਿਊਟੀ ਅਮਲੇ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਜਾਂ ਇੰਜ ਕਹਿ ਲਈਏ ਕਿ ਇਹ ਡਿਊਟੀ ਕਰਨ ਵਾਲਾ ਅਮਲਾ ਹੀ ਚੋਣਾਂ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਇਸ ਚੋਣ ਅਮਲੇ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਯੁਕਤ ਕੀਤਾ ਜਾਂਦਾ। ਇਹ ਨਿਯੁਕਤੀਆਂ ਜ਼ਿਲ੍ਹਾ ਚੋਣ ਅ/ਸਰ(ਡਿਪਟੀ ਕਮੀਸ਼ਨਰ) ਵੱਲੋਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨਿਯੁਕਤੀਆਂ ਵਿਚ ਬਾਕੀ ਮਹਿਕਮਿਆਂ ਤੋਂ ਇਲਾਵਾ ਵੱਡੀ ਤਦਾਦ ਅਧਿਆਪਕ ਭਾਈਚਾਰੇ ਦੀ ਹੁੰਦੀ ਹੈ। ਦਿੱਤੇ ਗਏ ਹੁਕਮਾਂ ਵਿਚ ਤਾਂ ਹਰੇਕ ਕਰਮਚਾਰੀ ਨੂੰ ਅ/ਸਰ ਦੇ ਖ਼ਿਤਾਬ ਨਾਲ ਨਿਵਾਜ਼ਿਆ ਜਾਂਦਾ ਹੈ ਪਰ ਉਨ੍ਹਾਂ ਦੀ ਇਹ ਅ/ਸਰੀ ਕੇਵਲ ਕਾਂਗਜ਼ਾਂ ਜਾਂ ਲ/ਜ਼ਾਂ ਤੱਕ ਹੀ ਸੀਮਤ ਹੁੰਦੀ ਹੈ ਹੱਥ-ਪੱਲੇ ਵਿਚ ਅ/ਸਰੀ ਕਰਨ ਵਰਗਾ ਕੁੱਝ ਵੀ ਨਹੀਂ ਹੁੰਦਾ। ਚੋਣ ਅਮਲੇ ਨੂੰ ਵਡਿਆਉਣ ਵਾਲੇ ਇਹ ਸ਼ਬਦ ਚੋਣ ਕਰਵਾਉਣ ਵਾਲੇ ਆਲਾ-ਅਧਿਕਾਰੀਆਂ ਦੀ ਮਤਲਬੀ ਪਹੁੰਚ ਦੀ ਹੀ ਤਰਜ਼ਮਾਨੀ ਕਰਦੇ ਹਨ।
ਜਦੋਂ ਵੀ ਚੋਣਾਂ ਦੀਆਂ ਰੀਹਰਸਲਾਂ ਕਰਵਾਉਣ ਦੀ ਪਹਿਲੀ ਚਿੱਠੀ ਦਿੱਤੀ ਜਾਂਦੀ ਹੈ ਤਾਂ ਉਸ ਵਿਚ ਰੀਹਰਸਲਾਂ ਦਾ ਸਥਾਨ ਆਮ ਤੌਰ ‘ਤੇ ਕਰਮਚਾਰੀਆਂ/ਕਰਮਚਾਰਣਾਂ ਦੇ ਘਰ ਤੋਂ 60-70 ਕਿਲੋਮੀਟਰ ਦੀ ਦੂਰੀ ‘ਤੇ ਰੱਖ ਦਿੱਤਾ ਜਾਂਦਾ ਹੈ, ਜੋ ਮੁੱਖ ਬੱਸ ਅੱਡੇ ਤੋਂ ਇੱਧਰ-ਉਧਰ ਹੋਣ ਕਰਕੇ ਬਹੁਤੀ ਵਾਰ ਤਾਂ ਸਬੰਧੰਤ ਕਰਮਚਾਰੀ ਜਾਂ ਕਰਮਚਾਰਣ ਲਈ ਜ਼ਹਿਮਤ ਦਾ ਸਬੱਬ ਹੀ ਬਣ ਕੇ ਰਹਿ ਜਾਂਦਾ ਹੈ। ਗੱਲ ਇਥੇ ਹੀ ਬੱਸ ਨਹੀਂ ਜਿਹੜਾ ਚੋਣ ਅਮਲਾ ਪਹਿਲੀ ਰੀਹਰਸਲ ਉਪਰ ਆਪਣੇ ਨਿਰਧਾਰਿਤ ਕੀਤੇ ਗਏ ਸਥਾਨ ਉਪਰ ਆਪਣੀ ਹਾਜ਼ਰੀ ਭਰਨ ਲਈ ਜਾਂਦਾ ਹੈ, ਦੂਸਰੀ ਰੀਹਰਸਲ ਸਮੇਂ ਉਸ ਵਿਚੋਂ ਵੀ ਕਈਆਂ ਨੂੰ (ਰੀਹਰਸਲ ਸਥਾਨ ਬਦਲ ਕੇ) ਖੇਂਰੂ-ਖੇਂਰੂ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਕੇ ਜਿਥੇ ਉਨ੍ਹਾਂ ਮੁਲਾਜ਼ਮਾਂ
ਉਪਰ ਬੇਵਿਸ਼ਵਾਸੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਉਥੇ ਉਨ੍ਹਾਂ ਦੀ ਝੋਲੀ ਵਿਚ ਨਵੀਂ ਕਿਸਮ ਦੀ ਫ਼ਜਲ-ਫ਼ੁਆਰੀ ਵੀ ਪਾ ਦਿੱਤੀ ਜਾਂਦੀ ਹੈ।
ਇਸ ਖ਼ਜਲ-ਫ਼ੁਅਰੀ ਦਾ ਰੂਪ ਤਾਂ ਉਸ ਸਮੇਂ ਹੋਰ ਵੀ ਵਧੇਰੇ ਭਿਆਨਕ ਹੋ ਜਾਂਦਾ ਹੈ ਜਦੋਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਮੁਲਾਜ਼ਮਾਂ ਨੂੰ ਬੁਲਾ ਤਾਂ ਸਾਜਰੇ ਹੀ ਲਿਆ ਜਾਂਦਾ ਹੈ ਪਰ ਚੋਣ ਸਮੱਗਰੀ ਦਿੰਦਿਆਂ ਦੁਪਿਹਰ ਤੋਂ ਬਾਅਦ ਤੱਕ ਵੀ ਬੈਠਾਈ ਰੱਖਿਆਂ ਜਾਂਦਾ ਹੈ। ਇਸ ਬੈਠਕ ਦੌਰਾਨ ਰੋਟੀ- ਚਾਹ ਦੀ ਗੱਲ ਤਾਂ ਦੂਰ ਦੀ /ੋਕੇ ਪਾਣੀ ਦਾ ਪ੍ਰਬੰਧ ਵੀ ਲੰਙੇ-ਡੰਗ ਹੀ ਹੁੰਦਾ ਹੈ। ਜਿਹੜੀ ਚੋਣ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ ਉਹ ਆਮ ਤੌਰ ‘ਤੇ ਘਸੀ-ਪਿਟੀ ਅਤੇ ਅੱਧੀ-ਪਚੱਧੀ ਹੀ ਹੁੰਦੀ ਹੈ। ਪਰ ਚੋਣ ਸਮਾਪਤੀ ਤੋਂ ਬਾਅਦ ਜਦੋਂ ਇਹੀ ਸਮੱਗਰੀ ਵਾਪਸ ਕੀਤੀ ਜਾਂਦੀ ਹੈ ਤਾਂ ਪ੍ਰਾਪਤ ਕਰਤਾ ਮੇਜ਼ ਦੇ ਮਾਲਕ ਨੱਕ-ਬੁੱਲ ਵੱਟਣ ਲੱਗ ਪੈਂਦੇ ਹਨ। ਇਨ੍ਹਾਂ ਟੇਬਲ ਵਾਲਿਆਂ ਦੀ ਤਸੱਲੀ ਕਰਵਾਉਣ ਲਈ ਪੋਲਿੰਗ ਪਾਰਟੀ ਨੂੰ ਆਪਣਾ ਪੁਲੰਦਾ ਖੋਲ੍ਹ ਕੇ ਇਧਰ-ਉਧਾਰ ਹੱਥ-ਪੱਲਾ ਮਾਰਨਾ ਪੈਂਦਾ ਹੈ। ਇਹ ਹੱਥ-ਪੱਲਾ ਮਾਰਦਿਆਂ-ਮਾਰਦਿਆਂ ਕਈ ਵਾਰੀ ਤਾਂ ਰਾਤ ਵੀ ਅੱਧ ਕੁ ਦੇ ਨੇੜੇ ਲੱਗ ਜਾਂਦੀ ਹੈ। ਸਮਾਨ ਜਮ੍ਹਾਂ ਕਰਵਾਉਣ ਤੋਂ ਬਾਅਦ ਜਦੋਂ ਰਾਤ ਦਾ ਹਨ੍ਹੇਰਾ ਥੋੜ੍ਹਾ ਜਿਹਾ ਸੰਘਣਾ ਹੋ ਜਾਂਦਾ ਹੈ ਤਾਂ ਜਿਹੜੇ ਅਧਿਕਾਰੀ ਇੱਕ ਦਿਨ ਪਹਿਲਾਂ ਪ੍ਰੀਜ਼ਾਇਡਿੰਗ/ਪੋਲਿੰਗ ਅ/ਸਰ ਸਾਹਿਬਨ ਕਹਿ ਕੇ ਵਡਿਆਉਂਦੇ ਸਨ ਉਹ ਅੱਖ ਵੀ ਨਹੀਂ ਮਿਲਾਉਂਦੇ। ਫਿਰ ‘ਤੂੰ ਕੋਣ ਤੇ ਮੈਂ ਕੌਣ’ ਵਾਲੀ ਸੁਰਤ-ਏ-ਹਾਲ ਵਿਚ ਇਨ੍ਹਾਂ ‘ਵਿਚਾਰੇ ਅ/ਸਰਾਂ’ ਨੂੰ ਆਪਣੀਆਂ ਬਣੀਆਂ ਆਪ ਹੀ ਕੱਟਣੀਆਂ ਪੈਂਦੀਆਂ ਹਨ। ਆਪਣੇ ਘਰ-ਪਰਿਵਾਰ ਤੋਂ 70-80 ਕਿਲੋਮੀਟਰ ਦੀ ਦੂਰੀ ‘ਤੇ ਜਾ ਕੇ ਭਾਰਤੀ ਲੋਕਤੰਤਰ ਵਿਚ (ਚੋਣਾਂ ਕਰਵਾਕ)ੇ ਆਪਣਾ ਯੋਗਦਾਨ ਪਾਉਣ ਵਾਲੇ ਇਨ੍ਹਾਂ ਅਖੌਤੀ ਅ/ਸਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕੋਈ ਵੀ ਬਾਂਹ ਫੜਨ ਲਈ ਤਿਆਰ ਨਹੀਂ ਹੁੰਦਾ। ਹਾਂ ਕਿਤੇ-ਕਿਤੇ ਕੋਈ ਭਲਾ ਅ/ਸਰ ਇਨ੍ਹਾਂ ਗ਼ਰੀਬੜਿਆਂ ‘ਤੇ ਤਰਸ ਖਾ ਕੇ ਇੱਕ ਅੱਧੀ ਬਸ ਚਲਾ ਵੀ ਦਿੰਦਾ ਹੈ ਜੋ ਕਾ/ੀ ਹੱਦ ਤੱਕ ਬੇਇਤਬਾਰੀ ਜਿਹੀ ਹੁੰਦੀ ਹੈ। ਸਾਰੀ ਰਾਤ ਅੱਖਾਂ ‘ਚੋਂ ਲੰਘਾ ਕੇ ਘਰ ਪਹੁੰਚਦਿਆਂ ਤੱਕ ਕਈ ਵਾਰ ਤਾਂ ਇਨ੍ਹਾਂ ਨੂੰ ਬਾਬੇ ਦਾ ਸਪੀਕਰ {ਸਵੇਰ ਹੋਣ ਕਰਕੇ} ਵੀ ਬੋਲ ਜਾਂਦਾ ਹੈ। ਇਸ ਤੋਂ ਅਗਲੀ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਉਂਨੀਦਰਾ ਪੀੜਤ ਮੁਲਾਜ਼ਮਾਂ ਲਈ ਚੋਣ ਤੋਂ ਅਗਲੇ ਦਿਨ ਛੁੱਟੀ ਦੀ ਵੀ ਕੋਈ ਖਾਸ ਵਿਵਸਥਾ ਨਹੀਂ ਕੀਤੀ ਜਾਂਦੀ। ਇਹ ਸਟਾ/ ਆਪਣੇ ਵਿਭਾਗੀ ਮੁੱਖੀਆਂ ਦੇ ਰਹਿਮ-ਉ-ਕਰਮ ‘ਤੇ ਕਈ ਵਾਰੀ ਤਾਂ ਆਪਣੀ ਥੋੜ੍ਹੀ-ਬਹੁਤੀ ਨੀਂਦ ਪੂਰੀ ਕਰ ਲੈਂਦਾ ਹੈ ਪਰ ਕਈ ਵਾਰੀ ‘ਲੋਹੇ ਦਾ ਥਣ’ ਬਣ ਜਾਣ ਵਾਲੇ ਕਈ ਮੁੱਖੀਆਂ ਦੀ ਵਜ੍ਹਾ ਕਾਰਨ ...
ਇਹ ਨੀਂਦ ਵੀ ਅੱਖਾਂ ਵਿਚ ਹੀ ਰੜਕਦੀ ਰਹਿੰਦੀ ਹੈ। ਇਸ ਰੜਕ (ਨਾਂਹ ਪੱਖੀ ਪ੍ਰਭਾਵਾਂ) ਕਾਰਨ ਹੀ ਬਹੁਤੇ ਮੁਲਾਜ਼ਮ ਚੋਣ ਡਿਊੁਟੀ ਤੋਂ ਕਿਨਾਰਾ ਕਰ ਜਾਣ ਦੀਆਂ ਯੁਗਤਬੰਦੀਆਂ ਕਰਦੇ ਹਨ। ਇਸ ਚੋਣ ਡਿਊੂਟੀ ਨਾਲ ਜੁੜਿਆ ਹੋਇਆ ਇਕ ਦੁਖਾਂਤ ਹੋਰ ਵੀ ਹੈ। ਇਸ ਦੁਖਾਂਤ ਤਹਿਤ ਕਈ ਮੁਲਜ਼ਮਾਂ ਨੂੰ ਆਪਣੇ ਰੀਹਰਸਲ ਸਥਾਨਾਂ ਅਤੇ ਚੋਣ ਸਟੇਸ਼ਨਾਂ ਤੱਕ ਪੁਹੰਚ ਕਰਨ ਹਿੱਤ ਬਸਾਂ-ਗੱਡੀਆਂ ਦਾ ਲੰਮੇਰਾ ਸ/ਰ ਤਹਿ ਕਰਨਾ ਪੈਂਦਾ ਹੈ। ਇਸ ਸ/ਰ ਦੇ ਕਿਰਾਏ-ਭਾੜੇ ਲਈ ਉਨ੍ਹਾਂ ਨੂੰ ਜੇਬ ਵੀ ਆਪ ਹੀ ਢਿੱਲੀ ਕਰਨੀ ਪੈਂਦੀ ਹੈ। ਚੋਣ ਕਮੀਸ਼ਨ ਵੱਲੋਂ ਇਨ੍ਹਾਂ ਨੂੰ ਬਣਦਾ ਟੀ.ਏ,ਡੀ.ਏ ਅਦਾ ਕਰਕੇ ਇਨ੍ਹਾਂ ਦਾ ਕੁੱਝ ਭਾਰ ਹਲਕਾ ਕਰਨ ਦੀਆਂ ਅਫ਼ਬਾਰੀ ਟਾਹਰਾਂ (ਫ਼ਬਰਾਂ ਰਾਹੀਂ) ਤਾਂ ਜ਼ਰੂਰ ਮਾਰ ਦਿੱਤੀਆਂ ਜਾਂਦੀਆਂ ਹਨ ਪਰ ਹੱਥ-ਪੱਲੇ ਕੁੱਝ ਨਹੀਂ ਪਾਇਆ ਜਾਂਦਾ। ਇਸ ਤਰ੍ਹਾਂ ਇਨ੍ਹਾਂ ਦੀ ਸਥਿਤੀ ‘ਜੈਸੇ ਥੇ’ ਵਾਲੀ ਹੀ ਬਣੀ ਰਹਿੰਦੀ ਹੈ।
ਪਿਛਲੇ ਸਮੇਂ ਦੌਰਾਨ ਚੋਣਾਂ ਵਿਚ ਇੱਕ ਹੋਰ ਮੁਲਾਜ਼ਮ ਮਾਰੂ ਰੁਝਾਨ ਵੀ ਉਭ੍ਰਿਰਆ ਹੈ ਜਿਸ ਦੇ ਅਨੁਸਾਰ ਚੋਣ ਰੀਹਰਸਲ ਦਾ ਦਿਨ ਐਤਵਾਰ ਦੀ ਛੁੱਟੀ ਵਾਲਾ ਰੱਖ ਦਿੱਤਾ ਜਾਣ ਲੱਗ ਪਿਆ ਹੈ। ਹ/ਤਾਵਾਰੀ ਛੁੱਟੀ ਹੋਣ ਕਰਕੇ ਇਸ ਦਿਨ ਮੁਲਾਜ਼ਮਾਂ ਦੇ ਆਪਣੇ ਕਈ ਨਿੱਜੀ ਅਤੇ ਕਈ ਅਤਿ ਨਿੱਜੀ ਰੁਝੇਵੇਂ ਹੁੰਦੇ ਹਨ। ਜਦੋਂ ਇਹ ਸਾਰੇ ਰੁਝੇਵੇਂ ਰੀਹਰਸਲਾਂ ਦੀ ਭੇਟ ਚੜ੍ਹ ਜਾਂਦੇ ਹਨ ਤਾਂ ਮੁਲਜ਼ਮ ਵਰਗ ਵਿਚ ਅਸੰਤੋਖਤਾ ਦੀ ਝਲਕ ਸਾਫ ਦਿਖਾਈ ਦੇਣ ਲੱਗ ਪੈਂਦੀ ਹੈ। ਇਸ ਅਸੰਤੋਖਤਾ ਨੂੰ ਦੂਰ ਕਰਨ ਹਿੱਤ ਉਹ ਚਾਹੇ ਕੁੱਝ ਕਰ ਤਾਂ ਸਕਦੇ ਨਹੀਂ ਹਨ ਪਰ ਚੋਣਾਂ ਨਾਲ ਜੁੜੀ ਹੋਈ ਵਡੇਰੀ ਧਿਰ ( ਚੋਣ ਅਧਿਕਾਰੀ ਅਤੇ ਉਨ੍ਹਾਂ ਦੇ ਸਹਾਇਕ) ਨੂੰ ‘ਪਾਣੀ ਪੀ ਪੀ ਕੋਸਦੇ’ ਜ਼ਰੂਰ ਰਹਿੰਦੇ ਹਨ। ਮਰਦ ਮੁਲਾਜ਼ਮ ਤਾਂ ਇਸ ਧਿਰ ਦੀ ਧੱਕੇ ਸ਼ਾਹੀ ਨੂੰ ਕਿਸੇ ਹੱਦ ਤੱਕ ਸਹਿਣ ਵੀ ਕਰ ਲੈਂਦੇ ਹਨ ਪਰ ਫ਼ਵਾਤੀਨ ਵਰਗ ਦੀ ਹਾਲਤ ਕਾ/ੀ ਪਤਲੀ ਦਿਖਾਈ ਦੇਣ ਲੱਗ ਪੈਂਦੀ ਹੈ।
ਸੋ ਚੋਣਾਂ ਨਾਲ ਸੰਬੰਧਤ ਮੁੱਖ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਚੋਣ ਡਿਊਟੀਆਂ ਤਾਂ ਜ਼ਰੂਰ ਲਗਾਉਣ ਪਰ ਇਨ੍ਹਾਂ ਡਿਊਟੀਆਂ ਕਾਰਨ ਸਮੇਂ-ਸਮੇਂ ਉਪਜਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦ੍ਰਿਸ਼ਟੀਗੋਚਰ ਵੀ ਕਰ ਲਿਆ ਕਰਨ। ਇਹ ਦ੍ਰਿਸ਼ਟੀਗੋਚਰਤਾ ਜੇਕਰ ਉਪਰੋਕਤ ਪ੍ਰੇਸ਼ਾਨੀਆਂ ਨੂੰ ਖਤਮ ਨਾ ਵੀ ਕਰ ਸਕਦੀ ਹੋਵੇ ਪਰ ਮੱਧਮ ਜ਼ਰੂਰ ਕਰ ਸਕਦੀ ਹੈ।
#1348/17/1,
ਗਲੀ ਨੰ:8
ਰਿਸ਼ੀ ਨਗਰ ਐਕਸਟੈਨਸ਼ਨ
(ਲੁਧਿਆਣਾ)


0 comments:
Speak up your mind
Tell us what you're thinking... !