ਪੰਜਾਬ ਤੇ ਪੰਜਾਬੀ ਸਾਹਿਤਕ ਖੇਤਰ ਅੰਦਰ ਅਮਰਜੀਤ ਸੱਗੂ ਇੱਕ ਜਾਣਿਆਂ ਪਛਾਣਿਆਂ ਨਾਂ ਹੈ ਤੇ ਨਾਂ ਹੀ ਉਹ ਕਿਸੇ ਕਲਮੀ ਜਾਣਕਾਰੀ ਦਾ ਮੁਥਾਜ ਹੈ ਕਿਉਕਿ ਸੱਗੂ ਪਹਿਲਾ ਹੀ ਆਪਣੀ ਸਖਤ ਮਿਹਨਤ ਨਾਲ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ । ਕਈ ਹੀ ਗੀਤਕਾਰਾ , ਗਾਇਕਾ , ਸਾਹਿਤਕਾਰਾ ਦੇ ਆਰਟੀਕਲ ਲਿਖ ਕੇ ਸੱਗੂ ਪਾਠਕਾਂ ਦਾ ਮੰਨੋਰੰਜਨ ਕਰ ਚੁੱਕਾ ਹੈ । ਅਜਿਹੇ ਕੰਮ ਨੂੰ ਨੇਪੜੇ ਚਾੜਨਾ ਬੜੀ ਹੀ ਸਖਤ ਮਿਹਨਤ ਦਾ ਕੰਮ ਹੈ । ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਤੇ ਮਿਹਨਤ ਵਿੱਚ ਵਿਸਵਾਸ ਰੱਖਣ ਵਾਲਾ ਸੱਗੂ ਇਸ ਖੇਤਰ ਵਿੱਚ ਬਹੁਤ ਦੂਰ-ਦੂਰ ਤੱਕ ਆਪਣੀ ਵੱਖਰੀ ਬਣਾ ਚੁੱਕਾ ਹੈ ।ਇਹ ਪਛਾਣ ਇਹ ਤਰੱਕੀ ਉਸਦੀ ਸਖਤ ਮਿਹਨਤ ਦਾ ਦਾ ਨਤੀਜਾ ਹੈ ।
ਸੱਗੂ ਦੱਸਦਾ ਹੈ ਕਿ ਹਰ ਬੰਦੇ ਅੰਦਰ ਪ੍ਰਮਾਤਮਾ ਨੇ ਕੋਈ ਨਾ ਕੋਈ ਕਲਾ ਜਰੂਰ ਪਾਈ ਏ ਬਸ ਲੋੜ ਹੈ ਉਸ ਨੂੰ ਬਾਹਰ ਕੱਢਣ ਦੀ । ਸੱਗੂ ਦਾ ਜਨਮ ਸ. ਗੁਰਦੇਵ ਸਿੰਘ ਮਾਤਾ ਕੁਲਦੀਪ ਕੌਰ ਦੇ ਘਰ 2 ਫਰਵਰੀ ਨੂੰ ਪਿੰਡ ਤਲਵੰਡੀ ਜੱਲੇ ਖਾਂ / ਜੀਰਾਂ / ਫਿਰੋਜਪੁਰ ਵਿੱਚ ਹੋਇਆਂ । ਇਸੇ ਹੀ ਪਿੰਡ ਦੀਆਂ ਗਲੀਆਂ ਵਿੱਚ ਉਹ ਖੇਡਿਆਂ ਤੇ ਜਵਾਨ ਹੋਇਆਂ ਤੇ ਏਸੇ ਹੀ ਪਿੰਡ ਵਿੱਚ ਘੁੰਮਦੇ-ਘੁੰਮਦੇ ਉਸਨੂੰ ਬਚਪਨ ਤੋ ਹੀ ਗੀਤ ਕਵਿਤਾਂ ਲਿਖਣ ਦਾ ਸੌਕ ਪੈ ਗਿਆਂ ਤੇ ਉਸਨੇ ਕਾਗਜ ਦੀ ਹਿੱਕ ਤੇ ਤੁੱਕਬੰਦੀ ਕਰਨੀ ਸੂਰੁ ਕਰ ਦਿੱਤੀ ਤੇ ਇਹੀ ਸੌਕ ਉਸਨੂੰ ਇਸ ਖੇਤਰ ਵੱਲ ਲੈ ਆਇਆ । ਤੇ ਸੱਗੁੂ ਅੱਜ ਆਪਣੀ ਮਿਹਨਤ ਲਗਨ ਅੱਗੇ ਵੱਧ ਰਿਹਾ । ਉਹ ਇਸ ਖੇਤਰ ਵਿੱਚ ਆਪਣੇ ਮਾਤਾ ਪਿਤਾ ਆਪਣੇ ਭਰਾਵਾ ਦਾ ਸਹਿਯੋਗ ਮੰਨਦਾ ਹੈ। ਤੇ ਪ੍ਰਮਾਤਮਾ ਅੱਗੇ ਦੂਆਂ ਕਰਦੇ ਆਂ ਕੇ ਸੱਗੂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ।
ਅਵਤਾਰ ਸਿੰਘ ਮੰਗਾ ,
ਪਿੰਡ ਲੌਗੀਵਿੰਡ ਜਿੱਲਾ - ਮੋਗਾ
98147 93108

0 comments:
Speak up your mind
Tell us what you're thinking... !