Headlines News :
Home » » ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ - ਰਮੇਸ਼ ਬੱਗਾ ਚੋਹਲਾ

ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ - ਰਮੇਸ਼ ਬੱਗਾ ਚੋਹਲਾ

Written By Unknown on Thursday, 7 November 2013 | 02:37

       ਸਿੱਖ ਧਰਮ ਵਿਚ ਗੁਰਦੁਆਰਿਆਂ ਦੀ ਖਾਸ ਮਹੱਤਤਾ ਹੈ। ਇਹ ਪਵਿੱਤਰ ਸਥਾਨ ਜਿਥੇ ਸਾਡੇ ਮਹਾਂਪੁਰਖਾਂ ਦੀ ਯਾਦ ਨੂੰ ਤਾਜਾ
ਕਰਵਾਉਂਦੇ ਹਨ ਉਥੇ ਮਨੁੱਖਤਾ ਦਾ ਲੋਕ-ਪ੍ਰਲੋਕ ਸੁਵਾਰਨ ਹਿੱਤ ਵੀ ਅਹਿਮ ਭੁਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਦੀ ਭੂਮਿਕਾ ਹੀ ਨਿਭਾ ਰਿਹਾ ਹੈ ਮੁਕੱਦਸ ਧਰਤੀ ਚਮਕੌਰ ਸਾਹਿਬ (ਪੰਜਾਬ) ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ।
   ਚਮਕੌਰ ਸਾਹਿਬ ਦੀ ਸੰਘਣੀ ਆਬਾਦੀ ਵਿਚ ਸ਼ਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਦੁਖਾਂਤਕ ਸਮੇਂ ਦੀ ਯਾਦ ਨਾਲ ਜੁੜਿਆ ਹੋਇਆ ਹੈ। ਜਦੋਂ ਕਲਗੀਧਰ ਪਾਤਸ਼ਾਹ ਆਪਣੇ ਦੋਵਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਅਤੇ ਮਰਜੀਵੜੇ ਸਿੰਘਾਂ ਨਾਲ ਰੋਪੜ ਜ਼ਿਲ੍ਹੇ ਦੇ ਪਿੰਡ ਬੂਰਮਾਜਰੇ ਤੋਂ ਹੁੰਦੇ ਹੋਏ 7 ਪੋਹ ਸੰਮਤ 1761 ਵਾਲੇ ਦਿਨ ਸ਼ਾਮ ਦੇ ਸਮੇਂ ਇਸ ਸਥਾਨ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਇਥੋਂ ਦੇ ਇੱਕ ਹਰੇ-ਭਰੇ ਬਾਗ ਵਿਚ ਬੈਠ ਕੇ ਦਮ ਲਿਆ। ਇਸ ਸਥਾਨ ਤੋਂ ਸਤਿਗੁਰਾਂ ਨੇ ਪੰਜ ਸਿੰਘਾਂ ਨੂੰ ਰਾਇ ਜਗਤ ਸਿੰਘ ਵੱਲ ਇਹ ਸੰਦੇਸ਼ ਦੇ ਕੇ ਭੇਜਿਆ ਕਿ ਉਹ ਗੁਰੁ ਸਾਹਿਬ ਅਤੇ ਉੇਨ੍ਹਾਂ ਦੇ ਸਿੱਖਾਂ ਨੂੰ ਗੜ੍ਹੀ ਵਿਚ ਨਿਵਾਸ ਕਰ ਲੈਣ ਦੇਵੇ। ਇਹ ਨਿਵਾਸ ਉਸ ਸੰਕਟਮਈ ਸਮੇਂ ਦੀ /ੌਰੀ ਲੌੜ ਸੀ ਜਿਸ ਨੂੰ ਪੂਰਾ ਕਰਨ ਲਈ ਗੁਰੁ ਸਾਹਿਬ ਉਸ ਨੂੰ ਮੂੰਹੋਂ ਮੰਗਿਆ ਮੁੱਲ ਵੀ ਦੇਣ ਲਈ ਤਿਆਰ ਸਨ। ਪਰ ਰਾਇ ਜਗਤ ਸਿੰਘ ਵਕਤ ਦੇ ਹਾਕਮਾਂ ਤੋਂ ਡਰ ਗਿਆ ਅਤੇ ਉਸ ਨੇ ਉਹ ਗੜ੍ਹੀ ਦੇਣ ਤੋਂ ਸਾਫ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਸਿੰਘਾਂ ਨੇ ਰਾਇ ਜਗਤ ਸਿੰਘ ਦੇ ਭਰਾ ਰੂਪ ਚੰਦ ਨੂੰ ਉਹ ਕੱਚੀ ਗੜ੍ਹੀ ਗੁਰੁ ਸਾਹਿਬ ਨੂੰ ਦੇਣ ਲਈ ਪ੍ਰੇਰਿਤ ਕੀਤਾ। ਪੰਜਾਹ ਮੋਹਰਾਂ ਲੈ ਕੇ ਉਹ ਆਪਣੇ ਹਿੱਸੇ ਦੀ ਗੜ੍ਹੀ ਗੁਰੂ ਸਾਹਿਬ ਨੂੰ ਦੇਣ ਲਈ ਸਹਿਮਤ ਹੋ ਗਿਆ। ਉਸ ਦੀ ਸਹਿਮਤੀ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਜੀ, ਦੋਵਾਂ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਨੇ ਚਮਕੌਰ ਸਾਹਿਬ ਦੀ ਉਸ ਕੱਚੀ ਗੜ੍ਹੀ ਵਿਚ ਦਾਖ਼ਲਾ ਲਿਆ। ਇਸ ਦਾਖ਼ਲੇ ਨਾਲ ਗੁਰੁ ਸਾਹਿਬ ਅਤੇ ਉਨ੍ਹਾਂ ਦੀਆਂ ਲਾਡਲੀਆਂ ਫੌਜਾਂ ਨੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਂਵੀ ਜੰਗ ਨੂੰ ਬੜੀ ਹੀ ਬਹਾਦਰੀ ਅਤੇ ਹੌਂਸਲੇ ਨਾਲ ਲੜ੍ਹਿਆ। ਜਿਸ ਦੀ ਮਿਸਾਲ ਸੰਸਾਰ ਵਿਚ ਸ਼ਾਇਦ ਹੋਰ ਕਿਤੇ ਵੀ ਨਾ ਮਿਲਦੀ ਹੋਵੇ।                                                                          

                                                                                                                                                                                               
                                                                              ਰਮੇਸ਼ ਬੱਗਾ ਚੋਹਲਾ 
   #1348/17/1
 ਗਲੀ ਨੰ:8 
ਹੈਬੋਵਾਲ ਖੁਰਦ 
ਲੁਧਿਆਣਾ
 ਮੋਬ:9463132719 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template