ਗਰਮੀਆਂ ਦੇ ਦਿਨ ਸਨ। ਭਾਦੋਂ ਦਾ ਮਹੀਨਾ ਸੀ।ਮੀਂਹ ਪੂਰੇ ਜੋਰਾ ਸ਼ੋਰਾ ਤੇ ਪੈ ਰਹੇ ਸਨ।ਮੀਹਾਂ ਦਾ ਪਾਣੀ ਸਕੂਲਾਂ ਵਿੱਚ ਭਰ ਗਿਆ ਸੀ।ਉਸ ਸਮੇਂ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ-
ਮੈਂ ਆਪਣੀ ਜਮਾਤ ਦਸਵੀਂ ਏ ਵਿੱਚ ਬੈਠਾ ਸੀ ਤੇ ਸਾਡੇ ਅਧਿਆਪਕ ਜੀ ਸਾਨੂੰ ਪੜਾ ਰਹੇ ਸਨ।ਉਹ ਸਾਡਾ ਛੇਵਾਂ ਪੀਰੀਅਡ ਹੁੰਦਾ ਸੀ।ਅਸੀ ਸਾਰੇ ਆਪਣੇ ਅਧਿਆਪਕ ਜੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਸਾਂ।
ਤਾਂ ਅਚਾਨਕ ਸਾਡੀ ਜਮਾਤ ਦੇ ਸਾਹਮਣੇ ਗੱਦੀ ਘਾਹ ਵਾਲੇ ਗਰਾਊਂਡ ਵਿੱਚੋਂ ਇੱਕ 5,6 ਫੁੱਟ ਲੰਮਾ ਕਾਲਾ ਸ਼ਾਹ ਸੱਪ ਨਿੱਕਲ ਕੇ ਕੇ ਸਾਡੀ ਜਮਾਤ ਦੇ ਦਰਵਾਜੇ ਪਿੱਛੇ ਵੜ ਗਿਆ।ਪਰ ਸਾਡੀ ਜਮਾਤ ਦੇ ਵਿੱਦਿਆਰਥੀ ਅਜਿਹੀਆ ਗੱਲਾਂ ਵੱਲ ਜਿਆਦਾ ਹੀ ਧਿਆਨ ਦਿੰਦੇ ਸਨ।ਉਹਨਾਂ ਦੀ ਨਿਗਾ ਉਸ ਸੱਪ ਵੱਲ ਪੈ ਗਈ।ਸੱਪ ਨੂੰ ਵੇਖ ਕੇ ਸਾਰੀ ਜਮਾਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਸੱਪ ਦੀ ਦਹਿਸਤ ਕਿੰਨੀ ਹੁੰਦੀ ਹੈ ਤੇ ਇਹ ਕਈ ਕਿਸਮ ਦੇ ਹੁੰਦੇ ਹਨ, ਜੇਕਰ ਇਹ ਕਿਸੇ ਦੇ ਲੜ ਜਾਵੇ ਤਾਂ ਜਾਨ-ਮਾਲ ਦਾ ਨੁਕਸਾਨ ਵੀ ਹੋ ਜਾਂਦਾ ਹੈ।
ਅਸੀ ਆਪਣੇ ਡੈਸਕਾਂ ਤੇ ਚੜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਸਾਡੇ ਅਧਿਆਪਕ ਜੀ ਸਾਨੂੰ ਪਿੱਛੇ ਰਹਿਣ ਲਈ ਕਿਹਾ।ਸਾਡੇ ਰੌਲੇ ਨੂੰ ਮਹਿਸੂਸ ਕਰ ਕੇ ਸੱਪ ਘਬਰਾ ਗਿਆ।ਉਸਨੂੰ ਬਾਹਰ ਜਾਣ ਦਾ ਰਸਤਾ ਨਾ ਮਿਲੇ,ਉਹ ਕਦੇ ਅੰਦਰ ਜਾਵੇ ਤੇ ਬਾਹਰ।ਉਹ ਐਨਾ ਘਬਰਾ ਗਿਆ ਸੀ ਕਿ ਜਿਵੇਂ ਉਹ ਅੰਨਾ ਹੋ ਗਿਆ ਹੋਵੇ।ਫਿਰ ਉਹ ਸਾਡੇ ਅਧਿਆਪਕ ਜੀ ਵੱਲ ਜਾਣ ਲੱਗਾ।ਸੱਪ ਨੂੰ ਆਪਣੇ ਵੱਲ ਆਉਦਾ ਵੇਖ ਸਾਡੇ ਅਧਿਆਪਕ ਜੀ ਘਬਰਾ ਗਏ।ਮੈਂ ਉਹਨਾਂ ਦੇ ਮੂੰਹ ਵੱਲ ਤੱਕਿਆ ਤਾਂ ਹੈਰਾਨ ਹੋ ਗਿਆ ਮੈਨੂੰ ਸਮਝ ਕਿ ਨਾ ਆਈ ਸੱਪ ਵੱਧ ਘਬਰਾਇਆ ਹੋਇਆ ਕਿ ਸਾਡੇ ਅਧਿਆਪਕ ਜੀ।
ਫਿਰ ਵੀ ਸਾਡੇ ਅਧਿਆਪਕ ਜੀ ਨਿਡਰ ਰਹੇ।ਉਹ ਸਾਨੂੰ ਪਿੱਛੇ –ਰਹੋ,ਪਿੱਛੇ-ਰਹੋ ਕਹਿ ਰਹੇ ਸੀ।ਉਹਨਾਂ ਨੇ ਸੱਪ ਦੇ ਕੁਰਸੀ ਚੁੱਕ ਕੇ ਮਾਰੀ।ਕੁਰਸੀ ਵੱਜਦੇ ਸਾਰ ਸੱਪ ਦਾ ਮੂੰਹ ਬਾਹਰ ਵੱਲ ਹੋ ਗਿਆ ਤੇ ਉਹ ਜਮਾਤ ਚੌ ਬਾਹਰ ਚਲਾ ਗਿਆ ।ਸਾਡੇ ਸਕੂਲ ਦੇ ਵਿਦਿਆਰਥੀ ਇਕੱਠੇ ਹੋ ਕੇ ਸੱਪ ਦੇ ਡਲੇ ਮਾਰਨ ਲੱਗੇ।ਫਿਰ ਦੁਬਾਰਾ ਕੁਰਸੀ ਮਾਰੀ ਤਾਂ ਉਹ ਉਸਦੇ ਉੱਪਰ ਟਿਕ ਗਈ।ਸੱਪ ਹੁਣ ਕੁਰਸੀ ਦੇ ਭਾਰ ਨੂੰ ਨਾ ਝੱਲ ਸਕਿਆ ਤੇ ਡਲੇ ਵੱਜਣ ਕਾਰਨ ਉਹ ਜਖਮੀ ਵੀ ਹੋ ਗਿਆ।ਉਸਦੇ ਢਿੱਡ ਵਿਚੋਂ ਉਸਦੀ ਨਾੜ ਬਾਹਰ ਆ ਗਈ ਤੇ ਉਹ ਖੂਨ ਨਾਲ ਲਥਪਥ ਹੋ ਗਿਆ।ਉਹ ਤੜਫਣ ਲੱਗਾ।
ਬਾਅਦ ਵਿੱਚ ਸਾਡੀ ਜਮਾਤ ਦਾ ਵਿਦਿਆਰਥੀ ਲੋਹੇ ਦੀ ਪਾਈਪ ਚੁੱਕ ਲੈ ਆਇਆ।ਉਸਨੇ ਸੱਪ ਦੇ ਪਾਇਪ ਮਾਰਨ ਦੀ ਕੋਸਿਸ਼ ਕੀਤੀ ਪਰ ਸੱਪ ਨੇ ਉਸ ਤੋਂ ਮਾਰ ਨਾ ਖਾਦੀ।ਫਿਰ ਪਾਇਪ ਸਾਡੇ ਅਧਿਆਪਕ ਜੀ ਨੇ ਫੜ ਕੇ ਸੱਪ ਦੇ ਮਾਰੀ ਤਾਂ ਉਹ ਹੋਰ ਤੜਫਣ ਲੱਗਾ।ਦੂਜੀ ਵਾਰ ਪਾਇਪ ਮਾਰਨ ਸਾਰ ਹੀ ਸੱਪ ਮਰ ਗਿਆ।ਸਾਰੇ ਸਕੂਲ ਵਿੱਚ ਖੱਪ ਪੈ ਗਿਆ ਸੱਪ ਓਏ-ਸੱਪ ਓਏ।ਬਾਅਦ ਵਿੱਚ ਸਾਡੇ ਸਕੂਲ ਦੇ ਚਪੜਾਸੀ ਨੇ ਸੱਪ ਨੂੰ ਇੱਕ ਪਾਈਪ ਨਾਲ ਚੁੱਕ ਕੇ ਬਾਹਰ ਲਿਜਾ ਕੇ ਦੱਬ ਦਿੱਤਾ।ਉਸ ਦਿਨ ਸਾਰੇ ਸਕੂਲ ਵਿੱਚ ਸੱਪ ਦੀਆਂ ਗੱਲਾਂ ਚੱਲੀ ਗਈਆ।
ਸਾਡੇ ਅਧਿਆਪਕ ਜੀ ਨੇ ਸਾਨੂੰ ਅੱਗੇ ਤੋਂ ਸੁਚੇਤ ਰਹਿਣ ਲਈ ਕਿਹਾ ਕਿ ਉਹ ਜਦ ਵੀ ਜਮਾਤ ਅੰਦਰ ਜਾਣ ਤਾਂ ਜਗ੍ਹਾ ਨੂੰ ਚੰਗੀ ਤਰਾਂ ਪਰਖ ਕੇ ਬੈਠਣ।ਇਸ ਤਰਾਂ ਦੇ ਸਿੱਲੇ ਮੌਸਮ ਵਿੱਚ ਅਕਸਰ ਇਸ ਤਰਾਂ ਦੇ ਜੀਵ ਨਿਕਲਦੇ ਰਹਿੰਦੇ ਹਨ।ਜੇਕਰ ਕੋਈ ਜੀਵ ਨਿਕਲ ਆਵੇ ਤਾਂ ਉਸ ਤੋਂ ਦੂਰ ਰਹੋ ਤੇ ਅਧਿਆਪਕ ਦੇ ਧਿਆਨ ਵਿੱਚ ਲਿਆਓ।
ਹਰਿੰਦਰ ਕੁਮਾਰ
ਜਮਾਤ=+1
ਸਕੂਲ=ਸ.ਸ.ਸ.ਸਕੂਲ (ਲੜਕੇ)
ਬਾਲਿਆਂਵਾਲੀ (ਬਠਿੰਡਾ)
ਮੋ.9914454007


0 comments:
Speak up your mind
Tell us what you're thinking... !