ਤੈਥੋਂ ਵਧ ਸਹੁਣੀਆਂ ਨੇ,
ਹੋਣੀਆਂ ਜ਼ਹਾਨ ਉੱਤੇ,
ਆਪਣੇ ਹੀ ਆਪ ਨੂੰ,
ਕਿਉਂ! ਪੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਬਣ ਕੇ ਤੂੰ ਸਾਹਿਬਾ,
ਮੇਰੇ ਤੀਰ ਭੰਨੇ ਸੱਚ ਵਾਲੇ,
ਧੋਖੋਬਾਜ਼ ਹੋਣੇ ਨੇ ਉਹ,
ਜਿਹੜੇ ਸਮਝੇਂ ਤੂੰ ਲੱਖ ਵਾਲੇ,
ਚੋਰ ਤੇ ਉਚੱਕੇ, ਜੋ ਫ਼ਕੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਘਪਲੇਬਾਜ਼ ਨੇਤਾ ਉਹ,
ਸਿਰ ਜਿਨ੍ਹਾਂ ਦੇ ਤੂੰ ਟੱਪਦੀ ਏਂ,
ਜਾਣ ਜਾਣੇ ਲੋਕ, ਜੋ ਉਨ੍ਹਾਂ ਤੋਂ ਓਹਲਾ ਰੱਖਦੀ ਏਂ
ਆਪ ਨੂੰ ਜੋ ਝੂਠੀ,
ਸਮਸ਼ੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਨਾ ਤੂੰ ਕੋਈ ਸੱਸੀ,
ਜਿਹੜੀ ਥਲਾਂ ਵਿਚ ਸੜ ਸਕੇਂ,
ਨਾ ਤੂੰ ਕੋਈ ਸੁਹਣੀ,
ਜਿਹੜੀ ਕੱਚਿਆਂ ’ਤੇ ਤਰ ਸਕੇਂ,
ਪਤਾ ਨਹੀਂ ਖ਼ੁਦ ਨੂੰ,
ਕਿਉਂ ! ਐੈਵੇਂ ਮਿੱਠੀ ਖੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਨਸ਼ੇ-ਪੱਤੇ ਵਾਲਿਆਂ ਦੇ ਤੂੰ ਤਾਂ,
ਨਾਲ ਅੱਜ ਘੁੰਮਦੀ ਏਂ,
ਬੁੱਢਾ ਵੀ ਕੋਈ ਮਿਲ ਜਾਵੇ,
ਉਹਦੇ ਡਾਲਰਾਂ ਨੂੰ ਚੁੰਮਦੀ ਏਂ,
ਪਸ਼ੂਆਂ ਦੇ ਮੂਤ ਨੂੰ,
ਤੂੰ ਨੀਰ (ਅਮ੍ਰਿਤ ਜਲ) ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਕਿਹੜੀ ਮਾਂ ਦੀ ਕੁੱਖੋਂ ਜੰਮੀਂ,
ਕਿਸ ਮਾਂ ਦੀ ਜਾਈ ਏਂ ਤੂੰ,
ਸ਼ਿਲੜਾਂ ਦੇ ਪਿੱਛੇ ਅੱਜ,
ਕਿਉਂ ਫਿਰ ਤਿਰਹਾਈ ਏਂ ਤੂੰ,
ਨੋਟਾਂ ਨੂੰ ਹੀ ਆਪਣੀ,
ਤਕਦੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਪਰਸ਼ੋਤਮ ਨਾ ਜਾਣੇ,
ਤੂੰ ਏ ਕਿਸ ਖ਼ਾਨਦਾਨ ਦੀ,
ਉਹ ਨਾ ਜਾਣੇ ਕੌਣ ਏਂ ਤੂੰ,
ਪਰ ਕਿਵੇ ਤੂੰ ਉਹਨੂੰ ਜਾਣਦੀ,
ਫਟੀ ਟਾਕੀ, ਰੇਸ਼ਮ ਦੀ ਲੀਰ ਮੰਨ ਬੈਠੀ ਏ।
ਤੈਥੋਂ ਵਧ ਸਹੁਣੀਆਂ ----------।
ਹੋਣੀਆਂ ਜ਼ਹਾਨ ਉੱਤੇ,
ਆਪਣੇ ਹੀ ਆਪ ਨੂੰ,
ਕਿਉਂ! ਪੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਬਣ ਕੇ ਤੂੰ ਸਾਹਿਬਾ,
ਮੇਰੇ ਤੀਰ ਭੰਨੇ ਸੱਚ ਵਾਲੇ,
ਧੋਖੋਬਾਜ਼ ਹੋਣੇ ਨੇ ਉਹ,
ਜਿਹੜੇ ਸਮਝੇਂ ਤੂੰ ਲੱਖ ਵਾਲੇ,
ਚੋਰ ਤੇ ਉਚੱਕੇ, ਜੋ ਫ਼ਕੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਘਪਲੇਬਾਜ਼ ਨੇਤਾ ਉਹ,
ਸਿਰ ਜਿਨ੍ਹਾਂ ਦੇ ਤੂੰ ਟੱਪਦੀ ਏਂ,
ਜਾਣ ਜਾਣੇ ਲੋਕ, ਜੋ ਉਨ੍ਹਾਂ ਤੋਂ ਓਹਲਾ ਰੱਖਦੀ ਏਂ
ਆਪ ਨੂੰ ਜੋ ਝੂਠੀ,
ਸਮਸ਼ੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਨਾ ਤੂੰ ਕੋਈ ਸੱਸੀ,
ਜਿਹੜੀ ਥਲਾਂ ਵਿਚ ਸੜ ਸਕੇਂ,
ਨਾ ਤੂੰ ਕੋਈ ਸੁਹਣੀ,
ਜਿਹੜੀ ਕੱਚਿਆਂ ’ਤੇ ਤਰ ਸਕੇਂ,
ਪਤਾ ਨਹੀਂ ਖ਼ੁਦ ਨੂੰ,
ਕਿਉਂ ! ਐੈਵੇਂ ਮਿੱਠੀ ਖੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਨਸ਼ੇ-ਪੱਤੇ ਵਾਲਿਆਂ ਦੇ ਤੂੰ ਤਾਂ,
ਨਾਲ ਅੱਜ ਘੁੰਮਦੀ ਏਂ,
ਬੁੱਢਾ ਵੀ ਕੋਈ ਮਿਲ ਜਾਵੇ,
ਉਹਦੇ ਡਾਲਰਾਂ ਨੂੰ ਚੁੰਮਦੀ ਏਂ,
ਪਸ਼ੂਆਂ ਦੇ ਮੂਤ ਨੂੰ,
ਤੂੰ ਨੀਰ (ਅਮ੍ਰਿਤ ਜਲ) ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਕਿਹੜੀ ਮਾਂ ਦੀ ਕੁੱਖੋਂ ਜੰਮੀਂ,
ਕਿਸ ਮਾਂ ਦੀ ਜਾਈ ਏਂ ਤੂੰ,
ਸ਼ਿਲੜਾਂ ਦੇ ਪਿੱਛੇ ਅੱਜ,
ਕਿਉਂ ਫਿਰ ਤਿਰਹਾਈ ਏਂ ਤੂੰ,
ਨੋਟਾਂ ਨੂੰ ਹੀ ਆਪਣੀ,
ਤਕਦੀਰ ਮੰਨ ਬੈਠੀ ਏਂ।
ਤੈਥੋਂ ਵਧ ਸਹੁਣੀਆਂ ----------।
ਪਰਸ਼ੋਤਮ ਨਾ ਜਾਣੇ,
ਤੂੰ ਏ ਕਿਸ ਖ਼ਾਨਦਾਨ ਦੀ,
ਉਹ ਨਾ ਜਾਣੇ ਕੌਣ ਏਂ ਤੂੰ,
ਪਰ ਕਿਵੇ ਤੂੰ ਉਹਨੂੰ ਜਾਣਦੀ,
ਫਟੀ ਟਾਕੀ, ਰੇਸ਼ਮ ਦੀ ਲੀਰ ਮੰਨ ਬੈਠੀ ਏ।ਤੈਥੋਂ ਵਧ ਸਹੁਣੀਆਂ ----------।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348

0 comments:
Speak up your mind
Tell us what you're thinking... !