Headlines News :
Home » » ਗ਼ਜ਼ਲ - ਅਮਰ 'ਸੂਫ਼ੀ'

ਗ਼ਜ਼ਲ - ਅਮਰ 'ਸੂਫ਼ੀ'

Written By Unknown on Tuesday, 5 November 2013 | 01:01

ਅਮਰ 'ਸੂਫ਼ੀ'               

ਸੰਪਰਕ: 098555 43660
ਦਾਦੀ. ਮਾਂ. ਹੁਣ. ਪੋਤੇ. ਨੂੰ. ਕੁਈ, ਬਾਤ ਸੁਣਾਵੇ ਨਾl
ਹੂਟੇ. ਮਾਟੇ. ਕਰਕੇ. ਮਾਂ. ਹੁਣ, ਬਾਲ. ਖਿਡਾਵੇ. ਨਾl

ਲੈ. ਹਰਨਾੜੀ. ਨਾ. ਕੋਈ. ਚੋਬਰ,. ਖੇਤਾਂ. ਨੂੰ. ਜਾਂਦੈ,
ਕੋਈ. ਅੱਲ੍ਹੜ. ਚਾਟੀ ...ਵਿੱਚ..ਮਧਾਣੀ. ਪਾਵੇ ..ਨਾl

ਨਾ.. ਚੌੰਕੇ.. ਵਿਚ. ਬੈਠੀ. .ਭੈਣ. ਉਡੀਕੇ. ਵੀਰੇ. ਨੂੰ,
ਬੈਠ.. ਬਨੇਰੇ.. ਉੱਤੇ.. ਕਾਲਾ.. ਕਾਂ.. ਕੁਰਲਾਵੇ. ਨਾl

ਭਾਈਚਾਰਕ ..ਮੋਹ-ਤੇਹ. ਵਾਲੇ. ਰਿਸ਼ਤੇ. ਕਿੱਥੇ. ਨੇ,
ਭੋਰਾ. ਭਰ. ਵੀ .ਅਪਣੇਪਣ .ਦੀ. ਖੁਸ਼ਬੂ. ਆਵੇ ਨਾl

ਪਹਿਲਾਂ.. ਵਾਂਗੂੰ.. ਬੁੱਢੀ.. ਬੇਬੇ.. ਚਰਖਾ. ਕੱਤੇ.. ਨਾ,
ਖੇਤ. ਸਵਾਣੀ. ਕੁਈ. ਵੀ. ਭੱਤਾ. ਲੈ. ਕੇ. ਜਾਵੇ. ਨਾl

ਟੈਲੀਫ਼ੋਨ ਮੁਬਾਇਲਾਂ ਸਦਕਾ ਅਜਕਲ੍ਹ ਡਾਕ 'ਚ ਵੀ,
ਦੁਖ. ਸੁਖ. ਵੰਡਣ. ਵਾਲੀ. ਕੋਈ. ਚਿੱਠੀ. ਆਵੇ. ਨਾl

ਹੀਰ.. ਸਲੇਟੀ.. ਰਾਂਝਣ. ਖਾਤਿਰ. ਚੂਰੀ. ਕੁੱਟੇ. ਨਾ,
ਕੋਈ. ਰਾਂਝਾ. ਘਰ.. ਤਜ. ਬੇਲੀਂ, ਵੱਗ. ਚਰਾਵੇ. ਨਾl

ਰਸਮਾਂ ਦੇ ਜੋੜਾਂ ਵਿਚ ਬਹਿਗੇ, ਮੈਰਿਜ ਪੈਲਸ ਬਈ,
ਮੇਲ. ਕਦੇ. ਵੀ.ਪਹਿਲਾਂ. ਵਾਂਗੂੰ.. ਗਾਉਂਦਾ. ਆਵੇ ਨਾl

ਅਪਣਾ. ਵਿਰਸਾ. ਰੁੜ੍ਹਦਾ. ਖੁਰਦਾ. ਜਾਂਦਾ ਹੈ 'ਸੂਫ਼ੀ',
ਡਰ. ਹੈ. ਕਿਧਰੇ. ਮੂਲੋਂ. ਹੀ. ਇਹ ਨਿੱਘਰ ਜਾਵੇ ਨਾl


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template