ਹਿੰਮਤ ਰੱਖ ਕੇ ਯਾਰ ਤੁਰ,
ਤੂੰ ਇਨ੍ਹਾਂ ਰਾਹਾਂ ਵਿਚ।
ਖੁਸ਼ੀਆਂ ਹੋਣਗੀਆਂ ਇੱਕ ਦਿਨ,
ਤੇਰੀਆਂ ਬਾਹਾਂ ਵਿਚ।
ਪੱਘਰ ਜਾਣਗੀਆਂ ਰਾਹ ਦੀਆਂ,
ਸਭ ਦੁਸ਼ਵਾਰੀਆਂ।
ਸੇਕ ਏਨਾ ਕੁ ਰੱਖ,
ਆਪਣੇ ਸਾਹਾਂ ਵਿਚ।
ਠਹਿਰ ਨਾ ਸਕੇ ਦੁਸ਼ਮਣ,
ਕੋਈ ਤੇਰੇ ਸਾਹਵੇਂ।
ਤੇਜ ਏਦਾਂ ਦਾ ਰੱਖ,
ਤੂੰ ਨਿਗਾਹਾਂ ਵਿਚ।
ਖੁਦ ’ਤੇ ਕਰ ਯਕੀਨ,
ਤੇ ਉੱਠ ਕੇ ਹੰਭਲਾ ਮਾਰ।
ਛੂੰਹਦੇ ਉਹ ਅਸਮਾਨ,
ਜੋ ਉੱਡਣ ਹਵਾਵਾਂ ਵਿਚ।

ਉੱਠ ਚੱਲੀਏ,
ਚੱਲ ਯਾਰ ਦਾ ਸਜਦਾ ਕਰ ਲਈਏ।
ਕਾਹਤੋਂ ਪਿਆ ਏਂ,
ਖਹਿਰੇ ਯਾਰ ਸਲਾਹਾਂ ਵਿਚ।
ਤੂੰ ਇਨ੍ਹਾਂ ਰਾਹਾਂ ਵਿਚ।
ਖੁਸ਼ੀਆਂ ਹੋਣਗੀਆਂ ਇੱਕ ਦਿਨ,
ਤੇਰੀਆਂ ਬਾਹਾਂ ਵਿਚ।
ਪੱਘਰ ਜਾਣਗੀਆਂ ਰਾਹ ਦੀਆਂ,
ਸਭ ਦੁਸ਼ਵਾਰੀਆਂ।
ਸੇਕ ਏਨਾ ਕੁ ਰੱਖ,
ਆਪਣੇ ਸਾਹਾਂ ਵਿਚ।
ਠਹਿਰ ਨਾ ਸਕੇ ਦੁਸ਼ਮਣ,
ਕੋਈ ਤੇਰੇ ਸਾਹਵੇਂ।
ਤੇਜ ਏਦਾਂ ਦਾ ਰੱਖ,
ਤੂੰ ਨਿਗਾਹਾਂ ਵਿਚ।
ਖੁਦ ’ਤੇ ਕਰ ਯਕੀਨ,
ਤੇ ਉੱਠ ਕੇ ਹੰਭਲਾ ਮਾਰ।
ਛੂੰਹਦੇ ਉਹ ਅਸਮਾਨ,
ਜੋ ਉੱਡਣ ਹਵਾਵਾਂ ਵਿਚ।
ਉੱਠ ਚੱਲੀਏ,
ਚੱਲ ਯਾਰ ਦਾ ਸਜਦਾ ਕਰ ਲਈਏ।
ਕਾਹਤੋਂ ਪਿਆ ਏਂ,
ਖਹਿਰੇ ਯਾਰ ਸਲਾਹਾਂ ਵਿਚ।
ਬਲਵਿੰਦਰ ਖਹਿਰਾ
ਮੋ. 94664-50456

0 comments:
Speak up your mind
Tell us what you're thinking... !