ਮਾਂ ਦੇ ਪੈਰਾਂ 'ਚੋ ਜੰਨਤ
ਤੇ ਦੁਆਵਾਂ ਵਿੱਚ ਰੰਗਤ ਹੁੰਦੀ ਏ
ਪਿਆਰ, ਸਤਿਕਾਰ ਦੀ ਹੱਕਦਾਰ
ਖੁੱਲੀ ਇੱਕ ਕਿਤਾਬ
ਬੋਹੜ ਦੀ ਠੰਡੀ ਛਾਂ
ਸੀਤ ਦਾ ਤੇਜ ਵਹਾਅ ਏ ਮਾਂ
ਗਿੱਲੀ ਥਾਂ ਆਪ
ਸੁੱਕੀ ਥਾਂ ਬੱਚਿਆਂ ਨੂੰ ਜੋ ਪਾਵੇ
ਰੱਬ ਦਾ ਦੂਜਾ ਨਾਂ
ਮਮਤਾ ਭਰਿਆ ਜਹਾਨ ਏ ਮਾਂ
ਪਰ ਮਾਂ ਰੁੱਲਦੀ ਫਿਰਦੀ
ਕਦੇ ਵਿੱਚ ਪਰਿਵਾਰ
ਕਦੇ ਬਿਰਧ ਆਸਰਮਾਂ 'ਚੋ
ਬਣ ਗਏ ਬਿਗਾਨੇ
ਆਪਣੇ ਹੀ ਜਾਏ
ਜਿਨ੍ਹਾਂ ਨੂੰ ਸਿੰਜਿਆਂ ਮਾਲੀ ਨੇ
ਉਹ ਹੀ ਫੁੱਲ ਹੁਣ
ਚੁੱਭਣ ਨੂੰ ਪਏ
ਤੇ ਦੁਆਵਾਂ ਵਿੱਚ ਰੰਗਤ ਹੁੰਦੀ ਏ
ਪਿਆਰ, ਸਤਿਕਾਰ ਦੀ ਹੱਕਦਾਰ
ਖੁੱਲੀ ਇੱਕ ਕਿਤਾਬ
ਬੋਹੜ ਦੀ ਠੰਡੀ ਛਾਂ
ਸੀਤ ਦਾ ਤੇਜ ਵਹਾਅ ਏ ਮਾਂ
ਗਿੱਲੀ ਥਾਂ ਆਪ
ਸੁੱਕੀ ਥਾਂ ਬੱਚਿਆਂ ਨੂੰ ਜੋ ਪਾਵੇ
ਰੱਬ ਦਾ ਦੂਜਾ ਨਾਂ
ਮਮਤਾ ਭਰਿਆ ਜਹਾਨ ਏ ਮਾਂ
ਪਰ ਮਾਂ ਰੁੱਲਦੀ ਫਿਰਦੀ
ਕਦੇ ਵਿੱਚ ਪਰਿਵਾਰ
ਕਦੇ ਬਿਰਧ ਆਸਰਮਾਂ 'ਚੋ
ਬਣ ਗਏ ਬਿਗਾਨੇ
ਆਪਣੇ ਹੀ ਜਾਏ
ਜਿਨ੍ਹਾਂ ਨੂੰ ਸਿੰਜਿਆਂ ਮਾਲੀ ਨੇ
ਉਹ ਹੀ ਫੁੱਲ ਹੁਣ
ਚੁੱਭਣ ਨੂੰ ਪਏ
ਹਰਦੀਪ ਕੌਰ ਬਾਵਾ

0 comments:
Speak up your mind
Tell us what you're thinking... !