![]() |
ਕੁਲਦੀਪ ਸਿੰਘ ਢਿਲੋਂ
ਮੋ: 98559-64276 |
ਸੱਭਿਆਚਾਰ, ਰੀਤੀ ਰਿਵਾਜ਼ ਤੇ ਪਹਿਰਾਵੇ ਨੂੰ ਵਿਸਾਰ ਕੇ ਪੱਛਮੀ ਸੱਭਿਅਤਾ ਦੇ ਰੰਗ ਵਿੱਚ ਰੰਗਦੀ ਜਾ ਰਹੀ ਹੈ। ਦਿਨੋ ਦਿਨ ਉਸਦਾ ਆਪਣੇ ਸੱਭਿਆਚਾਰ ਰੀਤੀ ਰਿਵਾਜ਼ਾਂ ਤੇ ਪਹਿਰਾਵੇ ਤੋਂ ਪਾੜਾ ਵੱਧਦਾ ਜਾ ਰਿਹਾ ਹੈ। ਹੁਣ ਨੌਜਵਾਨ ਪੀੜੀ ਦਾ ਰਹਿਣ ਸਹਿਣ ਪਹਿਰਾਵਾ ਬਦਲ ਚੁੱਕਾ ਹੈ। ਹੁਣ ਨੌਜਵਾਨ ਆਪਣਾ ਪਿਛੋਕੜ ਭੁੱਲ ਕੇ ਮਾਰਡਨ ਬਣਨ ਵੱਲ ਹੋ ਤੁਰੇ ਹਨ। ਇਸ ਮਾਰਡਨ ਬਣਨ ਦੀ ਦੌੜ ਵਿੱਚ ਉਹਨਾਂ ਨੇ ਆਪਣੇ ਵਿਰਸੇ ਸੱਭਿਆਚਾਰ ਰੀਤੀ ਰਿਵਾਜ਼ਾਂ, ਪਹਿਰਾਵੇ ਤੋਂ ਮੁੱਖ ਮੋੜ ਕੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਕਬੂਲ ਹੈ। ਇਸ ਲਈ ਉਹਨਾਂ ਨੇ ਸ਼ਰਮ ਹਿਯਾ ਝਿਜਕ ਦੇ ਸਭ ਹੱਦਾਂ ਬੰਨੇ ਤੋੜ ਦਿੱਤੇ ਹਨ। ਇਹਨਾਂ ਮਾਰਡਨ ਅਖਵਾਉਣ ਵਾਲਿਆਂ ਨੇ ਮਾਰਡਨ ਬਣਨ ਲਈ ਆਪਣਾ ਰੱਜ ਕੇ ਜਲੂਸ ਕੱਢਿਆ ਪਰ ਇਹਨਾਂ ਨੂੰ ਆਪਣੇ ਕੀਤੇ ਦਾ ਕੋਈ ਅਫ਼ਸੋਸ ਨਹੀਂ। ਬਲਕਿ ਇਹਨਾਂ ਨੂੰ ਤਾਂ ਖ਼ੁਸ਼ੀ ਹੁੰਦੀ ਹੈ ਕਿ ਇਹਨਾਂ ਨੂੰ ਕੋਈ ਦੇਸੀ ਨਹੀਂ ਕਹਿੰਦਾ ਬਲਕਿ ਹਰ ਕੋਈ ਮਾਰਡਨ ਤੇ ਸਮੇਂ ਦੇ ਹਾਣੀ ਕਹਿੰਦਾ ਹੈ। ਪਰ ਇਹ ਮਾਰਡਨ ਅਖਵਾਉਣ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਆਪਣੇ ਵਿਰਸ, ਸੱਭਿਆਚਾਰ ਨਾਲੋਂ ਟੁੱਟ ਕੇ ਜਾਂ ਆਪਣੀ ਅਸਲ ਪਹਿਚਾਣ ਲੁਕੋ ਕੇ ਕਦੇ ਕੋਈ ਸਮੇਂ ਦਾ ਹਾਣੀ ਨਹੀਂ ਬਣਿਆ। ਭਾਵੇਂ ਦੇਖਣ ਵਾਲੇ ਇਹਨਾਂ ਅਖੋਤੀ ਮਾਰਡਨਾਂ ਨੂੰ ਐਵੇਂ ਮੂੰਹ ਤੇ ਫ਼ੂਕ ਛਕਾਈ ਜਾਣ ਪਰ ਬਾਅਦ ਵਿੱਚ ਬਹਿਰੂਪੀਏ ਤੋ ਹੋਰ ਪਤਾ ਨਹੀਂ ਕੀ ਕੀ ਨਾਮ ਲੈ ਕੇ ਹੱਸਦੇ ਹਨ। ਇਹਨਾਂ ਅਖੌਤੀ ਮਾਰਡਨ ਬਣਨ ਵਾਲੇ ਮੁੰਡੇ-ਕੁੜੀਆਂ ਨੇ ਪਹਿਲਾਂ ਰੀਸੋ ਰੀਸ ਆਪਣੇ ਸੁੰਦਰ ਕੁਦਰਤੀ ਵਾਲਾਂ ਦਾ ਸੱਤਿਆਨਾਸ ਕਰਿਆ। ਕਦੇ ਰੇਸ਼ਰੁੀ ਜੁਲਫ਼ਾਂ ਨੂੰ ਦੇਖ ਕੇ ਜਿਉਣ ਵਾਲੇ ਪ੍ਰੇਮੀ ਹੁਣ ਕੁਦਰਤੀ ਜੁਲਫ਼ਾਂ ਨੂੰ ਵੇਖ ਕੇ ਨਹੀਂ ਬਲਕਿ ਉਹਨਾਂ ਜੁਲਫ਼ਾਂ ਦੇ ਗੋਲਡਨ ਰੈੱਡ ਜਾਂ ਬਰਗਾਂਡੀ ਰੰਗਾਂ ਨੂੰ ਵੇਖ ਕੇ ਹਾਉਕੇ ਭਰਦੇ ਹਨ। ਇਸ ਨੂੰ ਫੈਸ਼ਨ ਦੀ ਦੋੜ ਕਹਿ ਲਈਏ ਜਾਂ ਕੁਝ ਹੋਰ। ਅੱਜਕੱਲ੍ਹ ਔਰਤਾਂ ਵੇਖੋ ਵੇਖ ਆਪਣੇ ਵਾਲਾਂ ਦੇ ਸਟਾਈਲ ਬਦਲ ਰਹੀਆ ਹਨ। ਜ਼ਿਆਦਾਤਰ ਔਰਤਾਂ ਤੇ ਕੁੜੀਆਂ ਟੀ.ਵੀ. ਸੀਰੀਅਲ ਦੇਖ-ਦੇਖ ਕੇ ਆਪਣੇ ਚੰਗੇ ਭਲੇ ਕੁਦਰਤੀ ਵਾਲਾਂ ਦਾ ਸੱਤਿਆਨਾਸ ਕਰ ਰਹੀਆਂ ਹਨ। ਕੋਸ਼ਿਸ਼ ਤਾਂ ਉਹ ਕਰਦੀਆਂ ਕਿਸੇ ਨਾ ਕਿਸੇ ਹੀਰੋਇਨ ਦੀ ਰੀਸ ਕਰਨ ਦੀ ਪਰ ਉਹ ਇਹ ਭੁੱਲ ਜਾਂਦੀਆਂ ਹਨ ਕਿ ਜੋ ਸੁੰਦਰਤਾ ਤੁਹਾਨੂੰ ਕੁਦਰਤ ਨੇ ਬਖਸ਼ੀ ਹੈ ਉਹੀ ਅਸਲੀ ਹੈ। ਪਹਿਲਾਂ ਜਿੱਥੇ ਲੰਮੀ ਤੇ ਕਾਲੀ ਗੁੱਤ ਕੁੜੀਆਂ ਦੀ ਸੁੰਦਰਤਾ ਦਾ ਅਹਿਮ ਹਿੱਸਾ ਸੀ। ਕੁੜੀਆਂ ਨੂੰ ਵੀ ਆਪਣੀ ਲੰਮੀ ਕਾਲੀ ਗੁੱਤ ਦਾ ਮਾਣ ਸੀ। ਪਰ ਫੈਸ਼ਨ ਦੀ ਦੋੜ ਵਿੱਚ ਕੁੜੀਆਂ ਨੇ ਵੇਖੋ-ਵੇਖੀ ਆਪਣੇ ਲੰਮੇ ਤੇ ਸੋਹਣੇ ਵਾਲਾਂ ਕੁਦਰਤੀ ਵਾਲ ਕਟਾਂਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਬਸ ਕੁੜੀਆਂ ਦੀਆਂ ਗੁੱਤਾਂ ਐਨੀਆਂ ਛੋਟੀਆਂ ਹੋ ਗਈਆਂ ਇਹ ਕਿਸੇ ਤੋਂ ਲੁਕਿਆ ਨਹੀਂ। ਬੇਸ਼ੱਕ ਵਾਲ ਕਟਵਾ ਕੇ ਅਖੋਤੀ ਮਾਰਡਨ ਅਖਵਾਉਣ ਵਾਲੀਆਂ ਕੁੜੀਆਂ ਆਪਣੇ ਆਪ ਨੂੰ ਪਰੀਆਂ ਸਮਝਦੀਆਂ ਹੋਣ ਪਰ ਜੇਕਰ ਦੇਖਿਆ ਜਾਵੇ ਤਾ ਸਾਦੀਆ ਤੇ ਲੰਮੇ ਵਾਲਾ ਵਾਲੀਆ ਕੁੜੀਆਂ ਇਹਨਾਂ ਮਾਰਡਨ ਅਖਵਾਉਣ ਵਾਲੀਆਂ ਤੋਂ ਕਿਤੇ ਜ਼ਿਆਦਾ ਸੁੰਦਰ ਲੱਗਦੀਆਂ ਹਨ। ਜੇਕਰ ਇਕੱਲੀਆਂ ਕੁੜੀਆਂ ਨੂੰ ਕਹੀ ਜਾਈਏ ਤਾ ਗਲਤ ਹੋਵੇਗਾ। ਇਸ ਪਾਸੇ ਮੁੰਡੇ ਕਿਹੜਾ ਘੱਟ ਹਨ। ਹਰ ਕੋਈ ਕਿਸੇ ਨਾ ਕਿਸੇ ਹੀਰੋ ਦੀ ਰੀਸ ਕਰਦੈ ਨਜ਼ਰ ਪੈਂਦਾ ਹੈ। ਮੁੰਡਿਆ ਨੇ ਵੀ ਬਥੇਰੇ ਲੱਛਣ ਕੀਤੇ ਤੇ ਕਰ ਰਹੇ ਹਨ। ਲੰਮੇ ਵਾਲ ਵਧਾ ਕੇ ਕੰਨਾਂ ਵਿੱਚ ਕੁੰਡਲ, ਕੋਕੇ, ਨੱਤੀਆਂ, ਮੁੰਦਰਾਂ ਤੇ ਹੋਰ ਬਥੇਰੇ ਲੱਛਣ ਕੀਤੇ। ਗੋਡਿਆਂ ਤੋਂ ਪਾਟੀਆਂ ਜੀਨਾਂ ਪਾਈਆਂ ਢਿੱਲੀਆਂ ਜਿਹੀਆਂ ਜਿਹੜੀਆਂ ਦੇਖਣ ਨੂੰ ਲੱਗਦੀਆਂ ਕਿ ਬਸ ਡਿੱਗੀ ਕਿ ਡਿੱਗੀ ਗੱਲ ਕੀ ਕਿਸੇ ਨੇ ਮਾਰਡਨ ਬਣਨ ਲਈ ਕੁਝ ਕੀਤਾ ਕਿਸੇ ਨੇ ਕੁਝ ਬਹੁਤ ਸਾਰੇ ਮੁੰਡੇ ਜਿਹੜੇ ਚੰਗੇ ਭਲੇ ਪੱਗਾਂ ਬੰਨਦੇ ਸਨ। ਉਹਨਾਂ ਨੇ ਵੀ ਮਾਰਡਨ ਬਣਨ ਲਈ ਆਪਣੇ ਕੇਸ ਕਟਾ ਕੇ ਪੱਗਾਂ ਤੋਂ ਮੂੰਹ ਮੋੜ ਲਏ। ਕੁੜੀਆਂ ਨੇ ਆਪਣੇ ਵਾਲਾਂ ਦੇ ਨਾਲ-ਨਾਲ ਆਪਣੇ ਸਾਦੇ-ਪਹਿਰਾਵੇ ਨੂੰ ਆਖਰੀ ਸਲਾਮ ਕਹਿ ਦਿੱਤੀ ਜਾਂ ਇਹ ਕਹਿ ਲਈਏ ਕਿ ਕੁੜੀਆਂ ਨੇ ਚੁੰਨੀ ਤੇ ਸ਼ਰਮ ਲਾਹ ਕੇ ਕਿੱਲੀ ਤੇ ਟੰਗ ਦਿੱਤੀ ਕੁੜੀਆ ਨੇ ਸਲਵਾਰ ਕਮੀਜ਼ ਦਾ ਖਹਿੜਾ ਛੱਡ ਕੇ ਪੱਛਮੀ ਪਹਿਰਾਵੇ ਪਾਉਣੇ ਸ਼ੁਰੂ ਕਰ ਦਿੱਤੇ । ਅੱਜ ਕੱਲ੍ਹ ਜ਼ਿਆਦਾਤਰ ਕੁੜੀਆਂ ਤੰਗ ਜੀਨਾਂ, ਕੈਪਰੀਆਂ, ਸਕਰਟਾਂ (ਮਾਰਡਨ ਲਹਿੰਗਾ) ਪਾਉਣ ਲੱਗ ਪਈਆਂ ਹਨ। ਕੁੜੀਆਂ ਅਜਿਹੇ ਤੰਗ, ਪਾਰਦਰਸ਼ੀ, ਸਰੀਰਕ ਨੂੰਮਾਇਸ਼ ਕਰਨ ਵਾਲੇ ਪਹਿਰਾਵੇ ਪਾ ਕੇ ਆਖਰ ਹੀ ਸਿੱਧ ਕਰਨਾ ਚਾਹੁੰਦੀਆਂ ਹਨ। ਅੱਜ ਕੱਲ੍ਹ ਦੀਆਂ ਜ਼ਿਆਦਾਤਰ ਕੁੜੀਆਂ ਸਲਵਾਰ ਕਮੀਜ਼ ਪਾਉਣਾ ਸਿਰ ਤੇ ਚੁੰਨੀ ਲੈਣਾਂ ਦੇਸੀ ਪੁਣਾ ਲੱਗਦਾ ਹੈ। ਸਾਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਪੰਜਾਬ ਦੀ ਅਜੋਕੀ ਪੀੜ੍ਹੀ ਕਿੱਧਰ ਨੂੰ ਹੋ ਤੁਰੀ ਐ। ਅੱਜ ਕੱਲ੍ਹ ਜ਼ਿਆਦਾਤਰ ਨੌਜਵਾਨ ਵਾਨ ਕੁਰਾਹੇ ਪੈ ਚੁੱਕੇ ਹਨ। ਪਰ ਫਿਰ ਵੀ ਹਾਲੇ ਕੁਝ ਫੀਸਦੀ ਨੌਜਵਾਨ ਅਜਿਹੇ ਹਨ। ਜਿਨ੍ਹਾਂ ਨੇ ਆਪਣੇ ਰੀਤੀ ਰਿਵਾਜ਼, ਵਿਰਸੇ, ਸੱਭਿਆਚਾਰ ਆਪਣੇ ਪਹਿਰਾਵੇ ਨੂੰ


0 comments:
Speak up your mind
Tell us what you're thinking... !