Headlines News :
Home » » ਬਾਬਾ ਨੌਂ ਦੋ ਗਿਆਰਾਂ - ਡਾ ਅਮਰੀਕ ਸਿੰਘ ਕੰਡਾ

ਬਾਬਾ ਨੌਂ ਦੋ ਗਿਆਰਾਂ - ਡਾ ਅਮਰੀਕ ਸਿੰਘ ਕੰਡਾ

Written By Unknown on Friday, 22 November 2013 | 00:34

      ਆਪ ਜੀ ਦਾ ਜਨਮ ਹੋ ਹੀ ਨਹੀਂ ਰਿਹਾ ਸੀ, ਦਸ ਮਹੀਨੇ ਬੀਤ ਚੁੱਕੇ ਸਨ । ਡਾਕਟਰਾਂ ਨੂੰ ਆਪ ਜੀ ਦੀ ਮਾਤਾ ਜੀ ਦਾ ਵੱਡਾ ਅਪਰੇਸ਼ਨ ਕਰਨਾ ਪਿਆ । ਆਪ ਜੀ ਦੇ ਦੁਨੀਆਂ ਤੇ ਆਉਂਦੇ ਸਾਰ ਹੀ ਆਪ ਜੀ ਦੀ ਮਾਤਾ ਜੀ ਦੁਨੀਆਂ ਛੱਡ ਗਏ ਪਿਉ ਦਾ ਐਕਸੀਡੈਂਟ ਹੋ ਗਿਆ । ਆਂਢੀਆਂ-ਗੁਆਂਢੀਆਂ ਨੂੰ ਬੁਖਾਰ ਹੋ ਗਿਆ । ਆਪ ਜੀ ਦੇ ਜਨਮ ਦੌਰਾਨ ਘਰ ਚ ਤੇ ਗਲੀ ਮਹੁੱਲੇ ਚ ਕਾਫੀ ਜਿਆਦਾ ਮੌਤਾਂ ਹੋ ਗਈਆਂ । ਆਪ ਜੀ ਦੀ ਜਨਮ ਦੀ ਗੱਲ ਮੀਡੀਏ ਚ ਪਹੁੰਚ ਗਈ । ਪੰਡਤਾਂ ਨੇ ਆਪ ਜੀ ਨੂੰ ਆਮ ਲੋਕਾਂ ਲਈ ਬਹੁਤ ਹੀ ਭਾਰੀ ਕਸ਼ਟਕਾਰੀ ਦਸਿਆ । ਆਪ ਜੀ ਦਿਨਾਂ ਚ ਉਚੇ ਲੰਬੇ ਹੋ ਗਏ । ਆਪ ਜੀ ਦੇ ਸਿਰ ਤੇ ਸਾਇਆ ਨਾ ਹੋਣ ਕਾਰਨ ਆਪ ਜੀ ਪੜ ਲਿਖ ਨਾ ਸਕੇ ਤੇ ਆਪ ਜੀ ਇਕ ਢਾਬੇ ਤੇ ਭਾਂਡੇ ਮਾਂਝਣ ਦਾ ਕੰਮ ਕਰਨ ਲੱਗੇ । ਆਪ ਜੀ ਨੇ ਇਕ ਰਾਤ ਢਾਬੇ ਦੇ ਮਾਲਕ ਦੇ ਸਿਰ ਚ ਖੁਰਚਣਾ ਮਾਰ ਕੇ ਸਾਰੇ ਰੁਪਈਏ ਚੋਰੀ ਕਰਕੇ ਨੌਂ ਦੋ ਗਿਆਰਾਂ ਹੋ ਗਏ । ਆਪ ਜੀ ਦਾ ਚੇਹਰਾ ਬਦਸੂਰਤ ਸੀ । ਆਪ ਜੀ ਬੇਢੰਗੇ ਜਿਹੇ ਸਨ । ਆਪ ਜੀ ਨੇ ਬਚਪਨ ਵਿਚ ਕਈ ਮੰਦਿਰ,ਗੁਰਦਵਾਰੇ ਤੇ ਹੋਰ ਬਹੁਤ ਸਾਰੀਆਂ ਧਾਰਮਿਕ ਥਾਵਾਂ ਨੇ ਚੋਰੀਆਂ ਕੀਤੀਆਂ । ਆਪ ਜੀ ਦੇ ਅਸੂਲ ਬੜੇ ਪੱਕੇ ਸਨ ਕਿ ਜਿੱਥੇ ਵੀ ਚੋਰੀ ਕਰਦੇ ਬੱਸ ਇਕ ਵਾਰ ਹੀ ਕਰਦੇ ਦੁਆਰਾ ਹਮੇਸ਼ਾਂ ਨਵੀਂ ਥਾਂ ਤੇ ਕਰਦੇ ਤੇ ਪੱਕੇ ਤੌਰ ਤੇ ਨੌ ਦੋ ਗਿਆਰਾਂ ਹੋ ਜਾਂਦੇ । ਆਪ ਜੀ ਦੇ ਪਿੱਛੇ ਪੁਲਿਸ ਪੈਣ ਕਾਰਨ ਆਪ ਜੀ ਇਕ ਰੇਲ ਗੱਡੀ ਚ ਅਨਜਾਣੇ ਸਫਰ ਚ ਨਿੱਕਲ ਗਏ । ਜਾਣੇ ਆਣਜਾਣੇ ਚ ਆਪ ਜੀ ਕਲਕੱਤੇ ਪਹੁੰਚ ਗਏ । ਆਪ ਜੀ ਨੂੰ ਆਪਣੇ ਬਦਸੂਰਤ ਹੋਣ ਦਾ ਖੂਬ ਫਾਇਦਾ ਮਿਲਿਆ । ਆਪ ਜੀ ਨੂੰ “ਛਿੱਤਰਾਂ ਦੇ ਯਾਰ ਬਾਬਾ ਚਾਰ ਸੋ ਵੀਹ” ਨੇ ਚੇਲਾ ਅਪਣਾ ਲਿਆ ਤੇ ਆਪ ਜੀ ਨੇ ਉਹਨਾਂ ਨੂੰ ਗੁਰੁ । ਬਸ ਫੇਰ ਆਪ ਜੀ ਨੇ ਸਭ ਪੁੱਠੇ ਸਿੱਧੇ ਕੰਮ ਸਿੱਖ ਲਏ । ਹੁਣ ਆਪ ਜੀ ਇਸ਼ਤਿਹਾਰ ਇਸ ਤਰਾਂ “ਮਨ ਪਸੰਦ ਪਿਆਰ,ਮਨ ਪਸੰਦ ਸਮਾਧਾਨ,ਪ੍ਰੈਮ ਵਿਆਹ,ਪਰਿਵਾਰਕ ਝਗੜਾ,ਕੀਤਾ ਕਰਾਇਆ,ਖੁਆਇਆ ਪਿਆਇਆ,ਕੀਹਨੇ ਕੀਹਨੂੰ ਫਸਇਆ,ਜਾਦੂ ਟੋਨਾ,ਕਰਜ਼ਾ ਮੁਕਤੀ,ਤੱਰਕੀ,ਪਤੀ ਪਤਨੀ ਵਿਚ ਝਗੜਾ,ਸੌਤਨ ਤੇ ਦੁਸ਼ਮਨ ਤੋਂ ਤਰੁੰਤ ਛੁਟਕਾਰਾ ਤੇ ਰਗੜਾ,ਵਿਦੇਸ਼ ਯਾਤਰਾ ਵਿਚ ਰੁਕਾਵਟ,ਅਮਰੀਕਾ ਕਨੈਡਾ ਦਾ ਵੀਜ਼ਾ ਤਰੁੰਤ ਲਉ ਦਸ ਸਾਲਾ ਮਲਟੀਪਰਪਜ਼,ਸਟਡੀ ਵੀਜ਼ਾ,ਵਰਕ ਪਰਮਿਟ,ਟੂਰਿਸਟ ਵੀਜ਼ਾ,ਪੱਕੇ ਪੈਂਰੀ ਕਨੈਡਾ ਅਮਰੀਕਾ ਨਿਊਜ਼ੀਲੈਂਡ,ਆਸਟਰੇਲੀਆ ਪੀ.ਆਰ ਘਰ ਬੈਠੇ ਬਿਠਾਏ, ਸ਼ਪੈਸਲ ਇਨ ਪੀ.ਆਰ.(ਆਪਣਾ ਬਾਬੇ ਦਾ ਪਾਸਪੋਰਟ ਨਹੀਂ ਬਣਿਆ ਪਰਚੇ ਦਰਜ਼ ਹੋਣ ਕਾਰਨ ) ਕੋਟ ਕਚਹਿਰੀ,ਘਰ ਚ ਖੂਨ ਦੇ ਛਿੱਟੇ ਆਉਣਾ,ਪੜਾਈ ਚ ਮਨ ਬਿਮਾਰੀ ਚ ਦਵਾਈ ਦਾ ਨਾ ਲੱਗਣਾ,ਸੰਤਾਨ ਨਾ ਹੋਣਾ ਜਾਂ ਹੋ ਕੇ ਮਰ ਜਾਣਾ,ਵਸ਼ੀਕਰਨ,ਮੁਠੀਕਰਨ,ਕਾਲੇ ਅਤੇ ਰੁਹਾਨੀ ਇਲਮ ਦੇ ਮਾਹਿਰ, ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਹਰਨ ਵਾਲੇ (ਆਪ ਮੂਸਕਿਲ ਤੇ ਪਰੇਸ਼ਾਨ ਹੋ ਕੇ ਕਲਕੱਤੇ ਤੋਂ ਪੰਜਾਬ ਆਏ ) ਹੋਰ ਬਹੁਤ ਸਾਰੇ ਕੁੱਤੇ ਕੰਮਾਂ ਦੇ ਸਪੈਸਲਿਟ ਬਣ ਗਏ । ਸ਼ਰਤੀਆ ਪੰਜ ਮਿੰਟ ਵਿਚ ਹਰ ਇਲਾਜ਼ (ਬਾਬੇ ਨਾ ਪੜੇ,ਨਾ ਵਿਆਹ ਹੋਇਆ,ਅਨਪੜ ਪਰ ਕਚਿਹਰੀ ਦੇ ਹੱਲਣਹਾਰ)।
 ਆਪ ਜੀ ਨੇ ਇਹ ਸਭ ਪੁੱਠੀਆਂ ਡਿਗਰੀਆਂ ਲੈ ਕੇ ਇਕ ਦਿਨ ਆਪ ਜੀ ਨੇ ਆਪਣੇ ਗੁਰੁ ਜੀ ਦੀ ਜੂਨੀ ਬਦਲ ਦਿੱਤੀ । “ਬਾਬਾ ਚਾਰ ਸੋ ਵੀਹ” ਦਾ ਸਾਰਾ ਸਾਜੋ ਸਮਾਨ ਆਪ ਜੀ ਨੇ ਸਾਂਭ ਲਿਆ । ਆਪ ਜੀ ਨੇ ਆਪਣਾ ਨਾਂ ਨੌਂ ਦੋ ਗਿਆਰਾਂ ਤੋਂ ਬਦਲ ਕੇ “ਬਾਬਾ ਅੱਠ ਸੌ ਚਾਲੀ” ਰੱਖ ਲਿਆ । ਆਪ ਜੀ ਨੇ ਆਪਣੇ ਹੀ ਭਾਈ ਚਾਰੇ “ਮੀਆਂ ਹਰਾਮਖੋਰ” ਨੂੰ ਆਪਣੇ ਕੋਲੋਂ ਪੈਸੇ ਦੇ ਕੇ ਗੋਲਡ ਮੈਡਲ ਲੈ ਇਕ ਸਰਟੀਫੀਕੇਟ ਲੈ ਲਿਆ । ਆਪ ਜੀ ਦੇ ਇਕ ਚੇਲੇ ਨੇ ਆਪ ਜੀ ਨੂੰ ਮੋਬਾਈਲ ਕੀਤਾ ਇਕ ਬਹੁਤ ਹੀ ਬੇਵਕੂਫ,ਵਿਕਾਊ ਸੂਬਾ ਹੈ ਤੁਸੀ ਆ ਜਾਉ ਇੱਥੇ ਪੁਲਿਸ,ਪਬਲਿਕ,ਪਾਲੀਟਿਕਸ(ਰਾਜਨੀਤੀ) ਮੀਡੀਆ ਸਭ ਵਿਕਾਊ ਹੈ । ਆਪ ਜੀ ਕਲਕੱਤੇ ਵਾਲੇ ਗੁਰੁ ਜੀ ਦਾ ਸਾਰਾ ਸਾਜੋ ਸਮਾਨ ਵੇਚ ਵੱਟ ਕੇ ਦੋ ਤਿੰਨ ਬੰਗਾਲਣ ਕੁੜੀਆਂ ਨੂੰ ਭਜਾ ਕੇ ਪੰਜਾਬ ਨੂੰ ਨੌ ਦੋ ਗਿਆਰਾਂ ਹੋ ਗਏ । ਪੰਜਾਬ ਆਉਂਦਿਆਂ ਹੀ ਆਪ ਜੀ ਨੇ ਅਖਬਾਰਾਂ ਵਿਚ ਆਪਣੇ ਇਸ਼ਿਤਿਹਾਰ ਦਿੱਤੇ ਤੇ ਕੇਬਲ,ਤੇ ਛੋਟੇ ਮੋਟੇ ਚੈਨਲਾਂ ਤੇ ਆਪ ਜੀ ਦੇ ਇਸ਼ਤਿਹਾਰ ਆਉਣਾ ਆਮ ਹੀ ਗੱਲ ਹੋ ਗਈ । ਆਪ ਜੀ ਨੇ ਵਰਤਮਾਨ ਸਰਕਾਰਾਂ ਨੂੰ ਪਾਰਟੀ ਫੰਡ ਦੇ ਕੇ ਆਪਣੀ ਕਮੀਨੀ ਸੋਚ ਨੂੰ ਹੋਰ ਮਜਬੂਤ ਬਣਾ ਲਿਆ । ਆਪ ਜੀ ਵਾਂਗ ਹੋਰ ਬਹੁਤ ਸਾਰੇ ਕੁੱਤੇ ਕੰਮਾਂ ਦੇ ਮਾਹਿਰ ਪੰਜਾਬ ਚ ਆ ਗਏ ਨੇ । ਆਪ ਜੀ ਦੇ ਵੱਡੇ ਵੱਡੇ ਹੋਰਡਿੰਗ ਲੱਗਦੇ ਨੇ । ਆਪ ਜੀ ਦੀ ਨਸਲ ਦਿਨ ਚੋਗਣੀ,ਰਾਤ ਅਠੋਗਣੀ ਵਧ ਫੁੱਲ ਰਹੀ ਹੈ । ਇਹ ਕੈਂਸਰ ਦੀ ਦਵਾਈ ਜਨਤਾ ਕੋਲ ਹੈ ਪਰ ਜਨਤਾ ਬਿਮਾਰ ਹੈ । 



ਡਾ ਅਮਰੀਕ ਸਿੰਘ ਕੰਡਾ 
1764-ਗੁਰੂ ਰਾਮ ਦਾਸ ਨਗਰ 
ਨੇੜੇ ਨੈਸਲੇ ਮੋਗਾ-142001 ਪੰਜਾਬ 
098557-35666

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template