ਦੀਵਾ ਇਹ ਦਿਵਾਲ਼ੀ ਵਾਲਾ ,ਬੜਾ ਕੁਝ ਕਹਿਂਦਾ ਏ ।
ਟਿਕਿਆ ਬਨੇਰੇ ਉੱਤੇ ,ਹੌਕੇ ਪਿਆ ਲੈਂਦਾ ਏ ।
ਭੁੱਲ ਗਏ ਰਾਮ ਤੁਸੀਂ ,ਬੰਦੀਛੋੜ ਭੁੱਲ ਗਏ ।
ਸ਼ੋਡੇ ਚੁੱਲੇ ਹੱਡੀਆਂ ਨੇ, ਮਦੁਰਾ ਤੇ ਡੁੱਲ ਗਏ ।
ਦੇਖਿਆ ਨਾ ਜਾਵੇ ਕੁਝ ਵੱਡਾ ਹੋ ਪੈਂਦਾ ਏ ,
ਦੀਵਾ ਇਹ ਦਿਵਾਲ਼ੀ,……..
ਚਾਰ ਕੌਡੀਆਂ ਕਮਾਉਣ ਲਈ ਮਿੱਠੀ ਜਹਿਰ ਵੇਚਦੇ.
ਸਭਨਾ ਦਿਲਾਂ ਚ ਰੱਬ ਇਹ ਕਿਉਂ ਨਾ ਵੇਖਦੇ॥
ਭਾਲੋਗੇ ਨਜਾਤ ਕਿੱਥੋਂ ਫਲ ਕਰਮਾ ਦਾ ਪੈਂਦਾ ਏ,
ਦੀਵਾ ਇਹ ਦਿਵਾਲੀ…..
ਤਰਸੇ ਸੁਆਣੀ ਸੋਡੀ ਆਉਣ ਲਈ ਜੱਗ ਤੇ.
ਪੂਜਦੇ ਹੋ ਲੱਛਮੀ ਨੂੰ ਬੂਹਾ ਵੀ ਖੁੱਲਾ ਰੱਖਦੇ
ਗੰਧਲੀ ਨਾ ਹੋਜੇ ਹਵਾ ਸਾਹ ਲੱਖਾਂ ਜੀ ਲੈਂਦਾ ਏ ।
ਦੀਵਾ ਇਹ ਦਿਵਾਲ਼ੀ………
ਟਿਕਿਆ ਬਨੇਰੇ ਉੱਤੇ ,ਹੌਕੇ ਪਿਆ ਲੈਂਦਾ ਏ ।
ਭੁੱਲ ਗਏ ਰਾਮ ਤੁਸੀਂ ,ਬੰਦੀਛੋੜ ਭੁੱਲ ਗਏ ।
ਸ਼ੋਡੇ ਚੁੱਲੇ ਹੱਡੀਆਂ ਨੇ, ਮਦੁਰਾ ਤੇ ਡੁੱਲ ਗਏ ।
ਦੇਖਿਆ ਨਾ ਜਾਵੇ ਕੁਝ ਵੱਡਾ ਹੋ ਪੈਂਦਾ ਏ ,
ਦੀਵਾ ਇਹ ਦਿਵਾਲ਼ੀ,……..
ਚਾਰ ਕੌਡੀਆਂ ਕਮਾਉਣ ਲਈ ਮਿੱਠੀ ਜਹਿਰ ਵੇਚਦੇ.
ਸਭਨਾ ਦਿਲਾਂ ਚ ਰੱਬ ਇਹ ਕਿਉਂ ਨਾ ਵੇਖਦੇ॥
ਭਾਲੋਗੇ ਨਜਾਤ ਕਿੱਥੋਂ ਫਲ ਕਰਮਾ ਦਾ ਪੈਂਦਾ ਏ,ਦੀਵਾ ਇਹ ਦਿਵਾਲੀ…..
ਤਰਸੇ ਸੁਆਣੀ ਸੋਡੀ ਆਉਣ ਲਈ ਜੱਗ ਤੇ.
ਪੂਜਦੇ ਹੋ ਲੱਛਮੀ ਨੂੰ ਬੂਹਾ ਵੀ ਖੁੱਲਾ ਰੱਖਦੇ
ਗੰਧਲੀ ਨਾ ਹੋਜੇ ਹਵਾ ਸਾਹ ਲੱਖਾਂ ਜੀ ਲੈਂਦਾ ਏ ।
ਦੀਵਾ ਇਹ ਦਿਵਾਲ਼ੀ………
ਕੁਲਦੀਪ ਸਿੰਘ ਜਟਾਣਾ
ਫੋਨ-9501126545

0 comments:
Speak up your mind
Tell us what you're thinking... !