ਮਨ ਜੋਤ ਸਰੂਪ ਤੇਰਾ ਤੂੰ ਬੰਦਿਆ ਆਪਣਾ ਮੂਲ ਪਛਾਣੀਂ,
ਬਾਝੋਂ ਸੱਚੇ ਸਤਿਗੁਰੂ ਦੇ ਤੇਰੇ ਨਾਲ ਨਾ ਕਿਸੇ ਨਿਭਾਣੀ,
ਕਿਉਂ ਵਕਤ ਗਵਾਵੇਂ ਤੂੰ ਤੈਨੂੰ ਵਾਰ ਵਾਰ ਸਮਝਾਉਂਦੀ।
ਬਾਣੀ ਬਾਬੇ ਨਾਨਕ ਦੀ ਸਭ ਨੂੰ ਸੱਚੋ ਸੱਚ ਸੁਣਾਉਂਦੀ।
ਕਹਿੰਦੀ ਨਾਥ ਜੋਗੀਆਂ ਨੂੰ ਗੱਲਾਂ ਨਾਲ ਜੋਗ ਨਾ ਹੋਵੇ,
ਸੱਚਾ ਜੋਗ ਕਮਾਉਂਦਾ ਉਹ ਜਿਹੜਾ ਸੱਚ ਦੇ ਨਾਲ ਖਲੋਵੇ,
ਖਾਂਦੇ ਮੰਗ ਕੇ ਟੁੱਕੜ ਜੋ ਇਹ ਨਾ ਉਨ੍ਹਾਂ ਤਾਈਂ ਸਲਾਹੁਉਂਦੀ।
ਬਾਣੀ ਬਾਬੇ ਨਾਨਕ ਦੀ.........................................।
ਆਖੇ ਸੱਜਣ ਠੱਗਾਂ ਨੂੰ ਤੁਹਾਡੀ ਕਾਹਦੀ ਹੈ ਸੱਜਣਤਾਈ.
ਬਾਹਰੋਂ ਧਰਮੀ ਬਣਦੇ ਹੋ ਅੰਦਰ ਭਰੀ ਪਈ ਚਤਰਾਈ,
ਗੱਲ ਲੋਕ ਦਿਖਾਵੇ ਦੀ ਕਦੇ ਨਹੀਂ ਮਾਲਕ ਦੇ ਮਨ ਭਾਉਂਦੀ।
ਬਾਣੀ ਬਾਬੇ ਨਾਨਕ ਦੀ......................................।
ਜਿਸ ਵਿਚ ਖੁੂਨ ਗ਼ਰੀਬਾਂ ਦਾ ਨਾ ਉਹ ਭੋਜਨ ਲੱਗੇ ਸਵਾਦੀ,
ਰੋਟੀ ਭਲੀ ਕੋਧਰੇ ਦੀ ਕਰਕੇ ਕਿਰਤ ਜਾਵੇ ਜੇ ਖਾਧੀ,
ਛੱਡ ਮਲਕ ਭਾਗੋਆਂ ਨੂੰ ਲਾਲੋ ਵਰਗਿਆਂ ਨੂੰ ਵਡਿਆਉਂਦੀ।
ਬਾਣੀ ਬਾਬੇ ਨਾਨਕ ਦੀ....................................।
ਇੱਕ ਨੂਰ ਤੋਂ ਉਪਜ ਹੋਈ ਸਭ ਦਾ ਇੱਕੋ ਇੱਕ ਸੁਆਮੀ,
ਪਾਉਂਦੇ ਵੰਡ ਵਿਤਕਰੇ ਜੋ ਉਨ੍ਹਾਂ ਦੀ ਨਹੀਂ ਭਰਦੀ ਇਹ ਹਾਮੀ,
ਇੱਕੋ ਜੋਤ ਇਲਾਹੀ ਹੈ ਜਿਹੜੀ ਸਭ ਦੀ ਰੂਹ ਰੁਸ਼ਨਾਉਂਦੀ।
ਬਾਣੀ ਬਾਬੇ ਨਾਨਕ ਦੀ.....................................।
ਦੱਸ ਦੀ ਹੱਕ ਪਰਾਏ ਨੂੰ ਇੱਕ ਲਈ ਸੂਅਰ ਦੂਜੇ ਲਈ ਗਾਯੇ,
‘ਚੋਹਲੇ’ ਵਾਲੇ ‘ਬੱਗੇ’ ਨੂੰ ਕਿਉਂ ਨਾ ਗੱਲ ਸਮਝ ਇਹ ਆਏ,
ਜਾਂਦਾ ਡੋਲ ਹਮੇਸ਼ਾਂ ਉਹ ਮਾਇਆ ਉਸ ਨੂੰ ਜਦ ਭਰਮਾਉਂਦੀ।

ਰਮੇਸ਼ ਬੱਗਾ ਚੋਹਲਾ
#1348/17/1
ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ

0 comments:
Speak up your mind
Tell us what you're thinking... !